ਚੰਡੀਗੜ੍ -ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਜੇਪੀ ਦਲਾਲ ਨੇ ਕਿਹਾ ਕਿ ਫਸਲਾਂ ਦੀ ਸੁਗਮ ਖਰੀਦ, ਮੁਆਵਜਾ ਤੇ ਹੋਰ ਯੋਜਨਾਵਾਂ ਦਾ ਸਿੱਧਾ ਲਾਭ ਦੇਣ ਦੇ ਲਈ ਸਰਕਾਰ ਨੇ ਮੇਰਾ ਫਸਲ੍ਰੇਮਰਾ ਬਿਊਰਾ ਪੋਰਟਲ ਸ਼ੁਰੂ ਕੀਤਾ ਹੈ।ਸ੍ਰੀ ਦਲਾਲ ਅੱਜ ਨਾਰਨੌਲ ਵਿਚ ਜਿਲ੍ਹਾ ਲੋਕ ਸ਼ਕਾਇਤ ਹੱਲ ਕਮੇਟੀ ਦੀ ਮਹੀਨਾ ਮੀਟਿੰਗ ਦੇ ਬਾਅਦ ਇਹ ਜਾਣਕਾਰੀ ਦੇ ਰਹੇ ਸਨ।ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਚਾਹੁੰਦੀ ਹੈ ਕਿ ਹਰ ਖੇਤ ਦੀ ਜਾਣਕਾਰੀ ਸਰਕਾਰ ਦੇ ਕੋਲ ਹੋਵੇ ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦੀ ਜਰੂਰਤ ਦੇ ਅਨੁਸਾਰ ਯੋਜਨਾਵਾਂ ਦਾ ਲਾਭ ਦਿੱਤਾ ਜਾ ਸਕੇ। ਉਨ੍ਹਾਂ ਨੇ ਕਿਹ;ਨਾਂ ਨੂੰ ਅਪੀਲ ਕੀਤੀ ਕਿ ਹੁਣ ਵੀ ਮੂੰਗ ਦੀ ਬਿਜਾਈ ਦਾ ਸਮੇਂ ਹੈ। ਕਿਸਾਨ ਮੂੰਗ ਦੀ ਬਿਜਾਈ ਕਰਨ। ਮੂੰਗ ਦੇ ਬੀਜ ਤੇ ਸੂਬਾ ਸਰਕਾਰ 90 ਫੀਸਦੀ ਸਬਸਿਡੀ ਦੇ ਰਹੀ ਹੈ। ਇਸ ਤੋਂ ਇਲਾਵਾ, ਜੇਕਰ ਜਿਸ ਕਿਸਾਨ ਨੇ ਪਿਛਲੇ ਵਾਰ ਬਾਜਰੇ ਦੀ ਬਿਜਾਈ ਕੀਤੀ ਸੀ ਉੱਥੇ ਇਸ ਵਾਰ ਮੂੰਗ ਦੀ ਖੇਤੀ ਕਰਦਾ ਹੈ ਤਾਂ ਉਸ ਨੂੰ ਪ੍ਰਤੀ ਏਕੜ 4 ਹਜਾਰ ਰੁਪਏ ਦਿੱਤੇ ਜਾਣਗੇ।ਉਨ੍ਹਾਂ ਨੇ ਦਸਿਆ ਕਿ ਇਕੱਲੇ ਜਿਲ੍ਹਾ ਮਹੇਂਦਰਗੜ੍ਹ ਵਿਚ ਹੁਣ ਤਕ ਉਪਲਬਧ 700 ਕੁਇੰਟਲ ਦੇ ਬੀਜ ਵਿੱਚੋਂ 640 ਕੁਇੰਟਲ ਬੀਜ ਕਿਸਾਨ ਖਰੀਦ ਚੁੱਕੇ ਹਨ। ਮੂੰਗ ਨਾਲ ਜਮੀਨ ਦੀ ਖਾਦ ਸ਼ਕਤੀ ਵੀ ਵੱਧਦੀ ਹੈ।ਉਸ ਤੋਂ ਪਹਿਲਾਂ, ਉਨ੍ਹਾਂ ਨੇ ਮੀਟਿੰਗ ਵਿਚ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਜਨਤਾ ਦੀ ਸਮਸਿਆਵਾਂ ਦਾ ਹੱਲ ਪ੍ਰਾਥਮਿਕਤਾ ਆਧਾਰ ਤੇ ਕੀਤਾ ਜਾਵੇ। ਮੀਟਿੰਗ ਵਿਚ ਕੁੱਲ 14 ਮਾਮਲੇ ਸੁਣਵਾਈ ਲਈ ਰੱਖੇ ਗਏ ਜਿਨ੍ਹਾਂ ਵਿੱਚੋਂ ਜਿਆਦਾਤਰ ਦਾ ਹੱਲ ਕਰ ਦਿੱਤਾ ਗਿਆ।