ਓਂਟਾਰੀਓ – ਐਨਡੀਪੀ ਲੀਡਰ ਜਗਮੀਤ ਸਿੰਘ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਮੁਲਕ ਵਿਚ ਇੱਕ ਮਿਲੀਅਨ ਨੌਕਰੀਆਂ ਪੈਦਾ ਕਰਨ ਦਾ ਅਹਿਦ ਕਰਦੀ ਹੈ। ਲਿਬਰਲ ਅਤੇ ਕੰਜ਼ਰਵੇਟਿਵ ਪਾਰਟੀਆਂ ਵੀ ਅਤੀਤ ਵਿਚ ਅਜਿਹੇ ਵਾਅਦੇ ਕਰ ਚੁੱਕੀਆਂ ਹਨ।ਐਨਡੀਪੀ ਦੇ ਪਲਾਨ ਵਿਚ ਕਾਮਿਆਂ ਨੂੰ ਮਿਲਣ ਵਾਲੇ ਸਿੱਕ ਲੀਵ ਵਰਗੇ ਬੈਨੀਫਿਟ ਵਿਚ ਸੁਧਾਰ ਅਤੇ ਸਸਤੇ ਤੇ ਲੋਕਾਂ ਦੀ ਖ਼ਰੀਦ ਸਮਰੱਥਾ ਦੇ ਦਾਇਰੇ ਵਿਚ ਆਉਣ ਵਾਲੇ ਘਰਾਂ ਦੀ ਉਸਾਰੀ ਕਰਨਾ ਵੀ ਸ਼ਾਮਲ ਹੈ। ਜਗਮੀਤ ਸਿੰਘ ਨੇ ਕਿਹਾ, “ਸਾਨੂੰ ਅਜਿਹੇ ਖੇਤਰ ਵਿਚ ਨਿਵੇਸ਼ ਕਰਨ ਦੀ ਲੋੜ ਹੈ ਜਿਥੇ ਲੋਕਾਂ ਨੇ ਨੌਕਰੀਆਂ ਗੁਆਈਆਂ ਹਨ।”ਜਗਮੀਤ ਸਿੰਘ ਵੱਲੋਂ ਇਹ ਐਲਾਨ ਵੀ ਅਜਿਹੇ ਸਮੇਂ ਵਿਚ ਕੀਤਾ ਗਿਆ ਹੈ ਜਦੋਂ ਬਾਕੀ ਪਾਰਟੀਆਂ ਦੇ ਲੀਡਰਾਂ ਵੱਲੋਂ ਵੀ ਮੁਲਕ ਦੇ ਅਲਗ ਅਲਗ ਸ਼ਹਿਰਾਂ ਵਿਚ ਜਾਕੇ ਐਲਾਨ ਕਰਨ ਦਾ ਸਿਲਸਿਲਾ ਚਲ ਰਿਹਾ ਹੈ। ਇਹਨਾਂ ਐਲਾਨਾਂ ਨਾਲ ਸਤੰਬਰ ਵਿਚ ਫੈਡਰਲ ਚੋਣਾਂ ਦੀਆਂ ਸੰਭਾਵਨਾਵਾਂ ਹੋਰ ਵੀ ਪੁਖ਼ਤਾ ਹੁੰਦੀਆਂ ਪ੍ਰਤੀਤ ਹੋ ਰਹੀਆਂ ਹਨ।