ਚੰਡੀਗੜ੍ਹ – ਕੋਰੋਨਾ ਮਹਾਮਾਰੀ ਦੇ ਸੰਕਟਕਾਲ ਦੌਰਾਨ ਵਿਚ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਆਪਣੇ ਦੂਰਦਰਸ਼ੀ ਸੋਚ ਦੇ ਅਨੁਰੂਪ ਐਤਵਾਰ ਨੂੰ ਹਿਸਾਰ ਵਿਚ 500 ਬੈਡ ਦੇ ਅਜਿਹੇ ਡੇਡੀਕੇਟਿਡ ਕੋਵਿਡ ਕੇਅਰ ਹਸਪਤਾਲ ਦਾ ਉਦਘਾਟਨ ਕੀਤਾ, ਜਿਸ ਦੀ ਆਕਸੀਜਨ ਦੀ ਸਪਲਾਈ ਸਿੱਧੇ ਇੰਡਸਟਰੀ ਨਾਲ ਜੁੜੀ ਹੈ। ਚੌਧਰੀ ਦੇਵੀਲਾਲ ਸੰਜੀਵਨੀ ਹਸਪਤਾਲ ਦੇ ਸ਼ੁਰੂ ਹੋਣ ਨਾਲ ਨਾ ਸਿਰਫ ਹਿਸਾਰ ਸਗੋ ਆਲੇ੍ਰਦੁਆਲੇ ਦੇ ਕਈ ਹੋਰ ਜਿਲ੍ਹਿਆਂ ਦੇ ਕੋਵਿਡ ਰੋਗੀਆਂ ਨੂੰ ਉਪਚਾਰ ਦੀ ਸਹੂਲਤ ਮਿਲੇਗੀ।ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬੇ ਵਿਚ ਅਜਿਹੇ ਕੋਵਿਡ ਹਸਪਤਾਲ ਸਥਾਪਤ ਕਰਨ ਦੀ ਸੰਭਾਵਨਾਵਾਂ ਤੇ ਕਾਰਜ ਕਰਨ ਦੇ ਨਿਰਦੇਸ਼ ਦਿੱਤੇ ਸਨ, ਜਿਨ੍ਹਾਂ ਨੂੰ ਸਿੱਧੇ ਇੰਡਸਟਰੀ ਤੋਂ ਆਕਸੀਜਨ ਦੀ ਸਪਲਾਈ ਮਿਲੇ। ਇਸੀ ਕੜੀ ਵਿਚ ਇਹ ਆਪਣੀ ਤਰ੍ਹਾ ਦਾ ਪਹਿਲਾ ਹਸਪਤਾਲ ਹੈ। ਪਿਛਲੀ 26 ਅਪ੍ਰੈਲ ਨੂੰ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਹਿਸਾਰ ਦਾ ਦੌਰਾ ਕਰਦੇ ਹੋਏ ਜਿੰਦਲ ਸਟੇਨਲੈਸ ਲਿਮੀਟੇਡ ਦੇ ਨਾਲ ਲਗਦੇ ਜਿੰਦਲ ਮਾਡਰਨ ਸਕੂਲ ਦੇ ਪਰਿਸਰ ਨੂੰ ਹਸਪਤਾਲ ਵਜੋ ਚੋਣ ਕੀਤਾ ਸੀ, ਜਿਸ ਦੇ ਬਾਅਦ ਤਮਾਮ ਪ੍ਰਕ੍ਰਿਆਵਾਂ ਨੂੰ ਪੂਰਾ ਕਰਦੇ ਹੋਏ ਹਸਪਤਾਲ ਨੂੰ 17 ਦਿਨਾਂ ਦੇ ਰਿਕਾਰਡ ਸਮੇਂ ਵਿਚ ਸਥਾਪਤ ਕੀਤਾ ਗਿਆ ਹੈ। ਕੋਰੋਨਾ ਮਹਾਮਾਰੀ ਦੇ ਇਸ ਦੌਰ ਵਿਚ ਬੈਡ ਤੇ ਆਕਸੀਜਨ ਦੀ ਉਪਲਬਧਤਾ ਨੂੱ ਲੈ ਕੇ ਇਹ ਹਸਪਤਾਲ ਆਪਣੇ ਨਾਂਅ ਦੇ ਅਨੁਰੂਪ ਸਹੀ ਮਾਇਨੇ ਵਿਚ ਕੋਰੋਨਾ ਸ੍ਰਕ੍ਰਮਿਤਾਂ ਦੇ ਲਈ ਸੰਜੀਵਨੀ ਦਾ ਕਾਰਜ ਕਰੇਗਾ। ਹਸਪਤਾਲ ਨੂੰ ਜਿੰਦਲ ਸਟੇਨਲੈਸ ਲਿਮੀਟੇਡ ਤੋਂ ਲਗਭਗ 8 ਐਮਟੀ ਆਕਸੀਜਨ ਸਪਲਾਈ ਮਿਲੇਗੀ ਜੋ 7y1 ਲੀਟਰ ਪ੍ਰਤੀ ਮਿੰਟ ਪ੍ਰਤੀ ਬੈਡ ਉਪਲਬਧ ਹੋਵੇਗੀ। ਇਸ ਹਸਪਤਾਲ ਵਿਚ ਇਲਾਜ ਦੇ ਲਈ ਕੁਈ ਫੀਸ ਨਹੀਂ ਲਈ ਜਾਣੀ ਪ੍ਰਸਤਾਵਿਤ ਹੈ।ਮੁੱਖ ਮੰਤਰੀ ਨੇ ਚੌਧਰੀ ਦੇਵੀਲਾਲ ਸੰਜੀਵਨੀ ਹਸਪਤਾਲ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਹਰਿਆਣਾ ਸਰਕਾਰ ਕੋਵਿਡ 19 ਦੀ ਰੋਕਥਾਮ ਦੇ ਲਈ ਵਿਆਪਕ ਪੱਧਰ ਤੇ ਜਰੂਰੀ ਪ੍ਰਬੰਧ ਕਰਦੇ ਹੋਏ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਉਪਲਬਧ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਸਰਕਾਰੀ ਤੇ ਨਿਜੀ ਹਸਪਤਾਲਾਂ ਵਿਚ 12375 ਆਕਸੀਜਨ ਬੈਡ ਉਪਲਬਧ ਸਨ, ਇੰਨ੍ਹਾਂ ਨੂੰ ਵਧਾ ਕੇ 13500 ਕੀਤਾ ਗਿਆ ਹੈ। ਇਸ ਤੋਂ ਇਲਾਵਾ, ਕੋਵਿਡ ਮਰੀਜਾਂ ਦੇ ਲਈ ਆਕਸੀਜਨ ਸਪਲਾਈ ਦਾ ਕੋਟਾ ਵਧਾ ਕੇ 282 ਐਮਟੀ ਕੀਤਾ ਗਿਆ ਹੈ। ਸੂਬੇ ਵਿਚ ਹੁਣ ਆਕਸੀਜਨ ਦੀ ਕੋਈ ਕਮੀ ਨਹੀਂ ਰਹੇਗੀ।ਹਿਸਾਰ ਦਾ ਅੱਜ ਦਾ 500 ਬੈਡ ਦਾ ਹਸਪਤਾਲ ਵੀ ਇਸੀ ਕੜੀ ਦਾ ਹਿੱਸਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਗ੍ਰਾਮੀਣ ਖੇਤਰਾਂ ਵਿਚ ਇਸ ਮਹਾਰੀ ਦੀ ਟੇਸਟਿੰਗ ਤੇ ਘਰ੍ਰਘਰ ਸਰਵੇ ਦੇ ਲਈ ਕਲ ਮਤਲਬ 15 ਮਈ ਤੋਂ 1000 ਟੀਮਾਂ ਕਾਰਜ ਵਿਚ ਲਗੀਆਂ ਹਨ। ਕੁੱਲ 8000 ਟੀਮਾਂ ਇਸ ਕਾਰਜ ਵਿਚ ਲੱਗਣਗੀਆਂ। ਉਨ੍ਹਾਂ ਨੇ ਕਿਹਾ ਕਿ ਪ੍ਰਾਈਵੇਟ ਹਸਪਤਾਲਾਂ ਤੇ ਐਂਬੂਲੇਂਸ ਦੇ ਰੇਅ ਸਰਕਾਰ ਵੱਲੋਂ ਨਿਰਧਾਰਤ ਕੀਤੇ ਗਏ ਹਨ। ਜਰੋ ਵੀ ਨਿਰਧਾਰਤ ਰੇਟਾਂ ਤੋਂ ਵੱਧ ਵਸੂਲੀ ਕਰਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਹਿਸਾਰ ਦਾ ਚੌਧਰੀ ਦੇਵੀਲਾਲ ਸੰਜੀਵਨੀ ਹਸਪਤਾਲ ਆਪਣੀ ਤਰ੍ਹਾ ਦਾ ਸੂਬੇ ਵਿਚ ਪਹਿਲਾ ਹਸਪਤਾਲ ਹੋਵੇਗਾ, ਜਿਸ ਵਿਚ ਕੋਵਿਡ ਮਰੀਜਾਂ ਦੇ ਲਈ ਸਾਰੀ ਤਰ੍ਹਾ ਦੀ ਸਹੂਲਤਾਂ ਉਪਲਬਧ ਰਹਿਣਗੀਆਂ। ਹਸਪਤਾਲ ਵਿਚ ਏ,ਬੀ, ਸੀ ਤੇ ਡੀ ਚਾਰ ਬਲਾਕ ਬਣਾਏ ਗਏ ਹਨ। ਏ ਬਲਾਕ ਵਿਚ 230 ਬੈਡ, ਬੀ ਬਲਾਕ ਵਿਚ 120 ਬੈਡ, ਓਪੀਡੀ ਹੈਂਗਰ ਵਿਚ 16 ਬੈਡ, ਸਕੂਲ ਭਵਨ ਅਤੇ ਜੁਨੀਅਰ ਵਿੰਗ ਭਵਨ ਵਿਚ 72-72 ਬੈਡਾਂ ਦੀ ਵੁਪਲਬਧਤਾ ਰਹੇਗੀ। ਇਸ ਤੋਂ ਇਲਾਵਾ, ਪੁਲਿਸ , ਫਾਇਰ ਬ੍ਰਿਗੇਡ, ਸੀਸੀਟੀਵੀ, ਹੈਲਪਡੇਸਟ, ਬਿਜਲੀ ਤੇ ਏਸੀ ਦੀ ਸਮਸਿਆ ਦੇ ਹੱਲ ਦੇ ਲਈ ਸਹਾਇਤਾ ਕੇਂਦਰ ਬਣਾਏ ਗਏ ਹਨ।ਇਹ ਨਾਗਰਿਕ ਹਸਪਤਾਲ ਹਿਸਾਰ ਦੇ ਕੀਤੇ ਜਾ ਰਹੇ ਵਿਸਥਾਰ ਦਾ ਇਕ ਹਿੱਸਾ ਹੋਵਗਾ, ਜਿਸ ਵਿਚ ਸਿਹਤ ਵਿਭਾਗ ਨੂੰ ਸਹਿਯੋਗ ਦੇ ਲਈ ਵੱਧ ਸਟਾਫ, ਸਥਾਨਕ ਪ੍ਰਸਾਸ਼ਨਿਕ ਸਹਿਯੋਗ ਤੇ ਸਰੋਤ ਉਪਲਬਧ ਰਹਿਣਗੇ। ਕੈਂਟੀਨ ਤੇ ਖਾਣ੍ਰਪੀਣ ਦੀ ਸਹੂਲਤ ਵੀ ਰਹੇਗੀ। ਫਾਰਮੇਸੀ ਤੇ ਲੈਬ ਦੀ ਸਹੂਲਤ ਵੀ ਰਹੇਗੀ। ਹਸਪਤਾਲ ਦੀ ਸਥਾਪਨਾ ਤੇ ਸੰਚਾਲਨ ਦੇ ਲਈ 28 ਕਰੋੜ 88 ਲੱਖ 70 ਹਜਾਰ ਰੁਪਏ ਦਾ ਪ੍ਰਾਵਧਾਨ ਕੀਤਾ ਗਿਆ ਹੈ।ਡਿਪਟੀ ਸਪੀਕਰ ਰਣਬੀਰ ਗੰਗਵਾ ਨੇ ਮੈਡੀਕਲ ਹੱਬ ਹਿਸਾਰ ਨੂੰ 500 ਬਿਸਤਰਿਆਂ ਦਾ ਕੋਵਿਡ ਡੇਡੀਕੇਟਿਡ ਹਸਪਤਾਲ ਦੇਣ ਲਈ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦਾ ਧੰਨਵਾਦ ਪ੍ਰਗਟਾਇਆ। ਉਨ੍ਹਾਂ ਨੇ ਕਿਹਾ ਕਿ ਹਿਸਾਰ ਵਿਚ ਸਿਰਫ ਹਿਸਾਰ ਜਿਲ੍ਹੇ ਦੇ ਹੀ ਨਹੀਂ ਸਗੋ ਹੋਰ ਜਿਲ੍ਹਿਆਂ ਤੇ ਗੁਆਂਢੀ ਰਾਜਾਂ ਤੋਂ ਵੀ ਲੋਕ ਇਲਾਜ ਦੇ ਲਈ ਆਉਂਦੇ ਹਨ। ਰਾਜ ਮੰਤਰੀ ਅਨੁਪ ਧਾਨਕ ਨੇ ਵੀ ਹਿਸਾਰ ਵਿਚ ਹਸਪਤਾਲ ਦੀ ਸਥਾਪਨਾ ਦੇ ਲਈ ਸੂਬਾ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਹਸਪਤਾਲ ਕੋਰੋਨਾ ਮਹਾਮਾਰੀ ਦੇ ਵਿਰੁੱਧ ਲੜਾਈ ਵਿਚ ਗੇਮ ਚੇਂਜਰ ਸਾਬਤ ਹੋਵੇਗਾ ਅਤੇ ਜਨਤਾ ਦੀ ਪਰੇਸ਼ਾਨੀਆਂ ਦਾ ਹੱਲ ਹੋਵੇਗਾ। ਉਨ੍ਹਾਂ ਨੇ ਉਕਲਾਨਾ ਹਲਕਾ ਦੇ ਲਈ 15 ਬੈਡ ਦੇ ਕੋਵਿਡ ਸੈਂਟਰ ਦੀ ਮੰਜੂਰੀ ਦੇ ਲਈ ਵੀ ਮੁੱਖ ਮੰਤਰੀ ਦਾ ਧੰਨਵਾਦ ਪ੍ਰਗਟਾਇਆ।ਇਸ ਮੌਕੇ ਤੇ ਡਿਪਟੀ ਸਪੀਕਰ ਰਣਬੀਰ ਗੰਗਵਾ, ਰਾਜ ਮੰਤਰੀ ਅਨੁਪ ਧਾਨਕ, ਰਾਜਭਾ ਸਾਂਸਦ ਡਾ ਡੀਪੀ ਵੱਤਮੁੱਖ ਮੰਤਰੀ ਵੱਲੋਂ ਪਿੰਡਾਂ ਵਿੱਚ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਨਿਵੇਕਲੇ ਪਿੰਡ ਕੋਵਿਡ ਫ਼ਤਿਹ ਪ੍ਰੋਗਰਾਮ ਦਾ ਐਲਾਨ