ਬੀਤੇ ਸਾਲ ਦੀ ਸੀ 1000 ਟਨ ਟਮਾਟਰ ਦੀ ਸਪਲਾਈ
ਚੰਡੀਗੜ੍ਹ – ਹਰਿਆਣਾ ਵਿਚ ਬਾਗਬਾਨੀ ਤੇ ਸਬਜੀ ਉਤਪਾਦਨ ਕਿਸਾਨਾਂ ਦੀ ਆਮਦਨੀ ਵਧਾਉਣ ਦੇ ਮਕਸਦ ਨਾਲ ਰਾਜ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਭਾਵਾਂਤਰ ਭਰਪਾਈ ਯੋਜਨਾ ਕਿਸਾਨਾਂ ਨੂੰ ਉਨ੍ਹਾਂ ਦੇ ਲਾਗਤ ਮੁੱਲ ਦਿਵਾਉਣ ਦੇ ਲਿਹਾਜ ਨਾਲ ਕਾਫੀ ਕਾਰਗਰ ਸਾਬਤ ਹੋ ਰਹੀ ਹੈ ਅਤੇ ਐਫਪੀਓ ਨੇ ਇਸ ਕੰਮ ਨੂੰ ਹੋਰ ਵੀ ਅਸਾਨ ਕਰ ਦਿੱਤਾ ਹੈ।ਗੌਰਤਲੁਬ ਹੈ ਕਿ ਰਾਜ ਸਰਕਾਰ ਨੇ ਸੂਬੇ ਵਿਚ 1000 ਤੋਂ ਵੱਧ ਐਫਪੀਓ ਬਨਾਉਣ ਦਾ ਟੀਚਾ ਨਿਰਧਾਰਤ ਕੀਤਾ ਹੈ। ਇੰਨ੍ਹਾਂ ਵਿੱਚੋਂ ਟਮਾਟਰ ਦੀ ਖੇਤੀ ਨਾਲ ਜੁੜੇ ਕੁੱਝ ਐਫਪੀਓ ਨੇ ਪਿਛਲੇ ਦੋ ਸਾਲ ਵਿਚ ਕਿਸਾਨਾਂ ਦੀ ਖੁਸ਼ਹਾਲੀ ਦੇ ਸਫਰ ਵਿਚ ਅਹਿਮ ਭੁਮਿਕਾ ਨਿਭਾਈ ਹੈ।ਬਾਗਬਾਨੀ ਵਿਭਾਗ ਦੇ ਬੁਲਾਰੇ ਨੇ ਇਸ ਬਾਰੇ ਵਿਚ ਵਿਸਥਾਰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਹਰਿਆਣਾ ਵਿਚ ਮਈ ਤੇ ਜੂਨ ਮਹੀਨੇ ਟਮਾਟਰ ਦੀ ਫਸਲ ਦੀ ਵਿਕਰੀ ਦੇ ਲਿਹਾਜ ਨਾਲ ਬਹੁਤ ਹੀ ਸੰਵੇਦਨਸ਼ੀਲ ਰਹਿੰਦੇ ਹਨ, ਕਿਉਂਕ ਇੰਨ੍ਹਾਂ ਮਹੀਨਿਆਂ ਵਿਚ ਟਮਾਟਰ ਦੀ ਫਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਮੰਡੀਆਂ ਵਿਚ ਬੰਪਰ ਆਮਦ ਹੋਣ ਨਾਲ ਫਸਲ ਦੇ ਦਾਮ ਡਿੱਗਣ ਦੀ ਪੂਰੀ ਸੰਭਾਵਨਾ ਬਣੀ ਰਹਿੰਦੀ ਹੈ। ਕੋਵਿਡ ਕਾਲ ਵਿਚ ਤਾਂ ਸਥਿਤੀ ਹੋਰ ਵੀ ਗੰਭੀਰ ਹੋ ਗਈ ਹੈ।ਉਨ੍ਹਾਂ ਨੇ ਦਸਿਆ ਕਿ ਪਿਛਲੇ ਸਾਲ ਇਸ ਸਥਿਤੀ ਤੇ ਕਾਬੂ ਪਾਉਣ ਦੇ ਲਈ ਹਰਿਆਣਾ ਸਰਕਾਰ ਨੇ ਬਾਗਬਾਨੀ ਵਿਭਾਗ ਅਤੇ ਛੋਟੇ ਕਿਸਾਨ ਖੇਤੀਬਾੜੀ ਵਪਾਰ ਸੰਘ ਹਰਿਆਣਾ ਰਾਹੀਂ ਆਲੇ੍ਰਦੁਆਲੇ ਦੀ ਫੂਡ ਪ੍ਰੋਸੈਸਿੰਗ ਕੰਪਨੀਆਂ ਤੇ ਰਾਜ ਦੇ ਐਫਪੀਓ ਦਾ ਸਮਝੌਤਾ ਕਰਵਾ ਕੇ ਲਗਭਗ 1000 ਟਨ ਟਮਾਟਰ ਦੀ ਸਪਲਾਈ ਕਰਵਾਈ ਸੀ। ਉਨ੍ਹਾਂ ਨੇ ਦਸਿਆ ਕਿ ਜਦੋਂ ਮੰਡੀਆਂ ਵਿਚ ਟਮਾਟਰ ਦੇ ਦਾਮ ਨਿਰਧਾਰਤ ਮੁੱਲ ਤੋਂ ਘੱਅ ਰਹਿੰਦੇ ਹਨ ਤਾਂ ਉਸ ਸਥਿਤੀ ਵਿਚ ਕਿਸਾਨ ਨੂੰ ਭਾਅ ਦੇ ਹਿਸ ਅੰਤਰਾਲ ਦੀ ਰਾਜ ਸਰਕਾਰ ਦੀ ਭਰਪਾਈ ਭਾਵਾਂਤਰ ਭਰਪਾਈ ਯੋਜਨਾ ਦੇ ਤਹਿਤ ਕੀਤੀ ਜਾਂਦੀ ਹੈ। ਟਮਾਟਰ ਦੀ ਪੈਦਾਵਾਰ ਨੁੰ ਦੇਖਦੇ ਹੋਏ ਇਸ ਸਾਲ ਵੀ ਰਾਜ ਦੇ ਐਫਪੀਓਜ, ਨੇ ਫੂਡ ਪ੍ਰੋਸੈਸਿੰਗ ਕੰਪਨੀਆਂ ਨੂੰ ਟਮਾਟਰ ਦੀ ਸਪਲਾਈ ਸ਼ੁਰੂ ਕਰ ਦਿੱਤੀ ਹੈ। ਹੁਣ ਤਕ ਯਮੁਨਾਨਗਰ ਜਿਲ੍ਹੇ ਦੇ 3 ਐਫਪੀਓ ਨਾਂਅ ਮੈਸਰਜ ਰਾਦੌਰ ਫਾਮਰਸ ਪ੍ਰੋਡਿਯੁਸ ਕੰਪਨੀ ਲਿਮੀਟੇਡ, ਮੈਸਰਜ ਸਢੌਰਾ ਕਿਸਾਨ ਪ੍ਰੋਡਿਯੂਸਰ ਕੰਪਨੀ ਲਿਮੀਟੇਡ ਤੇ ਮੈਸਰਜ ਮਿਲੀਕਲਾਂ ਫਾਮਰਸ ਪ੍ਰੋਡਿਯੂਸਰ ਲਿਮੀਟੇਡ ਵੱਲੋਂ ਕੰਪਨੀ ਨੁੰ ਹੁਣ ਤਕ 450 ਟਨ ਤੋਂ ਵੱਧ ਟਮਾਟਰ ਦੀ ਸਪਲਾਈ ਕੀਤੀ ਜਾ ਚੁੱਕੀ ਹੈ। ਇਹ ਕੰਮ ਇਕੱਲੇ ਕਿਸਾਨ ਦੇ ਲਈ ਆਪਣੇ ਪੱਧਰ ਤੇ ਸੰਭਵ ਨਹੀਂ ਹੈ ਜਦੋਂ ਕਿ ਐਫਪੀਓ ਰਾਹੀਂ ਇਹ ਆਸਾਨੀ ਨਾਲ ਕੀਤਾ ਜਾ ਸਕਦਾ ਹੈ।ਇਸ ਬਾਰੇ ਵਿਚ ਯਮੁਨਾਨਗਰ ਦੇ ਤਿੰਨੋਂ ਐਫਪੀਓ ਦੇ ਨਿਦੇਸ਼ਕਾਂ ਦਾ ਕਹਿਨਾ ਹੈ ਕਿ ਜੇਕਰ ਬਾਗਬਾਨੀ ਵਿਭਾਗ ਅਤੇ ਛੋਟੇ ਕਿਸਾਨ ਖੇਤੀਬਾੜੀ ਵਪਾਰੀ ਸੰਘ ਹਰਿਆਣਾ ਦਾ ਸਹਿਯੋਗ ਉਨ੍ਹਾਂ ਦੇ ਐਫਪੀਓ ਨੂੰ ਨਹੀਂ ਮਿਲਦਾ ਤਾਂ ਕੋਰੋਨਾ ਸਮੇਂ ਵਿਚ ਟਮਾਟਰ ਦੀ ਹਿੰਨੀ ਵੱਧ ਗਿਣਤੀ ਵਿਚ ਸਪਲਾਈ ਕਰਨਾ ਸੰਭਵ ਨਹੀਂ ਸੀ। ਕਿਸਾਨ ਦੇ ਆਪਣੇ ਪੱਧਰ ਤੇ ਤਾਂ ਟਮਾਟਰ ਤੋਂ ਉਨ੍ਹਾਂ ਦਾ ਖੇਤੀ ਦਾ ਖਰਚ ਵੀ ਪੂਰਾ ਨਹੀਂ ਹੋ ਪਾਉਦਾ।ਉਨ੍ਹਾਂ ਨੇ ਦਸਿਆ ਕਿ ਕੰਪਨੀ ਨੂੰ ਕੀਤੀ ਜਾ ਰਹੀ ਟਮਾਟਰ ਦੀ ਸਪਲਾਈ ਨੂੰ ਲੈ ਕੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਮੇਂ-ਸਮੇਂ ਤੇ ਖੇਤਾਂ ਦਾ ਦੌਰਾ ਕੀਤਾ ਜਾ ਰਿਹਾ ਹੈ, ਤਾਂ ਜੋ ਐਫਪੀਓ ਨੂੰ ਕਿਸੇ ਤਰ੍ਹਾ ਦੀ ਸਮਸਿਆ ਦਾ ਸਾਹਮਣਾ ਨਾ ਕਰਨ ਪਵੇ। ਆਪਣੀ ਫਸਲ ਦੀ ਵਿਕਰੀ ਤੇ ਰੱਖਰਖਾਵ ਨਾਲ ਜੁੜੀ ਵੱਧ ਜਾਣਕਾਰੀ ਦੇ ਲਈ ਕਿਸਾਨ ਤੇ ਐਫਪੀਓ ਆਪਣੇ ਜਿਲ੍ਹੇ ਦੇ ਜਿਲ੍ਹਾ ਅਨਾਜ ਅਧਿਕਾਰੀ ਨਾਲ ਸੰਪਰਕ ਕਰ ਸਕਦੇ ਹਨ।