ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਵਿਸ਼ਵ ਪ੍ਰਿਥਵੀ ਦਿਵਸ ਦੇ ਮੌਕੇ ‘ਤੇ ਸੂਬਾਵਾਸੀਆਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਅਪੀਲ ਕੀਤੀ ਕਿ ਹੈ ਕਿ ਉਹ ਧਰਤੀ ਮਾਂ ਨੂੰ ਸੰਭਾਲ ਰੱਖਣ ਦੇ ਲਈ ਵੱਧ ਤੋਂ ਵੱਧ ਪੇੜ-ਪੌਧੇ ਲਗਾ ਕੇ ਪ੍ਰਿਥਵੀ ਨੂੰ ਸਵੱਛ ਬਣਾਉਣ।ਵਿਸ਼ਵ ਪ੍ਰਿਥਵੀ ਦਿਵਸ ਦੇ ਮੌਕੇ ‘ਤੇ ਅੱਜ ਇੱਥੇ ਜਾਰੀ ਇਕ ਸੰਦੇਸ਼ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਕਲਾਈਮੇਟ ਬਦਲਾਅ ਦੇ ਚਲਦੇ ਵਿਸ਼ਵ ਪੱਧਰ ‘ਤੇ ਸਾਡੇ ਵਾਤਾਵਰਣ ‘ਤੇ ਰੋਜਾਨਾ ਪ੍ਰਤੀਕੂਲ ਪ੍ਰਭਾਵ ਪੈਂਦਾ ਜਾ ਰਿਹਾ ਹੈ। ਇਸ ਤੋਂ ਬਚਣ ਲਈ ਸਾਨੂੰ ਜਲ ਸਰੰਖਣ ਕਰਨਾ ਹੋਵੇਗਾ ਤੇ ਵਾਤਾਵਰਣ ਪ੍ਰਦੂਸ਼ਣ ਨੂੰ ਰੋਕਨਾ ਹੋਵੇਗਾ।ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਕਾਰਬਨ ਉਤਸਰਜਨ ਨੂੰ ਰੋਕਨਾ, ਕਲਾਈਮੇਟ ਸਾਖਰਤਾ ਮੁਹਿੰਮ ਚਲਾਉਣਾ, ਧਰਤੀ ਦੀ ਸਮਰੱਥਞਾ ਵਧਾਉਣ ਵਾਲੀ ਖੇਤੀ ‘ਤੇ ਜੋਰ ਦੇਣਾ, ਵਿਲੁਪਤ ਹੋ ਰਹੇ ਜੀਵ-ਜੰਤੂਆਂ ਦਾ ਸਰੰਖਣ, ਕੋਰੋਨਾ ਕਾਲ ਵਿਚ ਪਲਾਸਟਿਕ ਪ੍ਰਦੂਸ਼ਣ ਘੱਟ ਕਰਨ ਵਰਗੇ ਕੰਮਾਂ ਨੂੰ ਪੂਰਾ ਕਰਨ ਦਾ ਸੰਕਲਪ ਲੈਣਾ ਹੋਵੇਗਾ ਤਾਂ ਜੋ ਸਹੀ ਮਾਇਨੇ ਵਿਚ ਸਾਨੂੰ ਵਿਸ਼ਵ ਪ੍ਰਿਥਵੀ ਦਿਵਸ ਮਨਾਉਣ ਦੀ ਅਵਧਾਰਣਾ ਨੂੰ ਸਾਕਾਰ ਕਰ ਸਕਣ।ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਵੀ ਵੱਖ ਤੋਂ ਜਲ ਸ਼ਕਤੀ ਮੰਤਰਾਲੇ ਦਾ ਗਠਨ ਕੀਤਾ ਹੈ ਅਤੇ ਪੂਰੇ ਦੇਸ਼ ਵਿਚ ਜਲ ਸਰੰਖਣ ਮੁਹਿੰਮ ਚਲਾਈ ਜਾ ਰਹੀ ਹੈ। ਹਰਿਆਣਾ ਵਿਚ ਵੀ ਹਰ ਜਿਲ੍ਹੇ ਵਿਚ ਇਸ ਦੇ ਤਹਿਤ ਜਲ ਸਰੰਖਣ ਮਿਸ਼ਨ ਦਾ ਗਠਨ ਕੀਤਾ ਗਿਆ ਹੈ।