ਐਸਟੀਐਫ ਨੂੰ ਹ ਮਜਬੂਤ ਬਣਾਇਆ ਜਾਵੇਗਾ
ਚੰਡੀਗੜ੍ਹ – ਹਰਿਆਣਾ ਦੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਸੰਗਠਤ ਅਪਰਾਧ ਦੇ ਮਾਮਲਿਆਂ ਦੀ ਸਮੀਖਿਆ ਕਰਦੇ ਹੋਏ ਕਿਹਾ ਕਿ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੂੰ ਹੋਰ ਮਜਬੂਤ ਬਣਾਇਆ ਜਾਵੇਗਾ ਤਾਂ ਜੋ ਇੰਟਰ ਸਟੇਟ ਗੈਂਗਸਟ+ਾਂ ਦੀ ਅਪਰਾਧਿਕ ਗਤੀਵਿਧੀਆਂ ਦੀ ਨਿਗਰਾਨੀ ਕਰਦੇ ਹੋਏ ਉਨ੍ਹਾਂ ‘ਤੇ ਪ੍ਰਭਾਵੀ ਢੰਗ ਨਾਲ ਸ਼ਿਕੰਜਾ ਕਸਿਆ ਜਾ ਸਕੇ।ਸ੍ਰੀ ਵਿਜ ਕਲ ਦੇਰ ਸ਼ਾਮ ਇੱਥੇ ਪੁਲਿਸ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਸੂਬੇ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਅਤੇ ਅਪਰਾਧ ‘ਤੇ ਰੋਕ ਲਗਾਉਣ ਵਰਗੀ ਕਈ ਮਹਤੱਵਪੂਰਣ ਮੁਦਿਆਂ ‘ਤੇ ਆਯੋਜਿਤ ਸਮ੍ਰੀਖਿਆ ਮੀਟਿੰਗ ਨੂੰ ਸੰਬੋਧਿਤ ਕਰ ਰਹੇ ਸਨ।ਐਸਟੀਐਫ ਦੀ ਕਾਰਜਪ੍ਰਣਾਲੀ ‘ਤੇ ਸੰਤੋਸ਼ ਜਾਹਰ ਕਰਦੇ ਹੋਏ ਗ੍ਰਹਿ ਮੰਤਰੀ ਨੇ ਐਸਟੀਐਫ ਦੇ ਲਈ ਨਵੇਂ ਆਧੁਨਿਕ ਵਾਹਨ, ਨਵੀਨਤਮ ਤਕਨੀਕ ਦੇ ਸਮੱਗਰੀ ਸਮੇਤ ਸਾਫਟਵੇਅਰ ਆਦਿ ਮਹੁਇਆ ਕਰਵਾਉਣ ਦੀ ਮੰਜੂਰੀ ਵੀ ਪ੍ਰਦਾਨ ਕੀਤੀ। ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ ਹਰਿਆਣਾ ਵਿਚ ਸੰਗਠਤ ਅਪਰਾਧਾਂ ‘ਤੇ ਸ਼ਿਕੰਜਾਂ ਕਸਣ ਲਈ ਵਿਧਾਨਸਭਾ ਵਿਚ ਹਰਿਆਣਾ ਸੰਗਠਤ ਅਪਰਾਧ ਕੰਟਰੋਲ (ਹਰਕੋਕਾ) ਬਿੱਲ ਨੂੰ ਪਾਸ ਕਰ ਰਾਸ਼ਟਰਪਤੀ ਅਨੁਮੋਦਨ ਦੇ ਲਈ ਕੇਂਦਰ ਸਰਕਾਰ ਨੂੰ ਭੇਜਿਆ ਹੋਇਆ ਹੈ, ਜਿੱਥੋ ਮੰਜੂਰੀਮਿਲਦੇ ਹੀ ਇਸ ਨੂੰ ਪੂਰੇ ਰਾਜ ਵਿਚ ਲਾਗੂ ਕੀਤਾ ਜਾਵੇਗਾ।ਅਪਰਾਧ ਮਾਮਲਿਆਂ ਦੀ ਸਮੀਖਿਆ ਕਰਦੇ ਹੋਏ ਸ੍ਰੀ ਵਿਜ ਨੇ ਕਿਹਾ ਕਿ ਸਾਰੇ ਕ੍ਰਾਇਮ ਆਪਸ ਵਿਚ ਜੁੜੇ ਹੁੰਦੇ ਹਨ। ਕੋਈ ਵੀ ਅਪਰਾਧ ਛੋਟਾ ਜਾਂ ਵੱਡਾ ਨਹੀਂ ਹੁੰਦਾ। ਜੇਕਰ ਸ਼ੁਰੂ ਤੋਂ ਹੀ ਅਪਰਾਧ ਨੂੰ ਰੋਕਨ ਦੇ ਯਤਨ ਕੀਤੇ ਜਾਣ ਤਾਂ ਅੱਗੇ ਚਲ ਕੇ ਇਸ ਦੇ ਬਿਹਤਰ ਨਤੀਜੇ ਮਿਲਦੇ ਹਨ। ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨੂੰ ਸਪਸ਼ਟ ਨਿਰਦੇਸ਼ ਦਿੰਤੇ ਹੋਏ ਕਿਹਾ ਕਿ ਰਾਜ ਸਰਕਾਰ ਦੀ ਮੰਸ਼ਾ ਅਨੁਰੂਪ ਪ੍ਰਾਥਮਿਕਤਾ ਆਧਾਰ ‘ਤੇ ਅਪਰਾਧ ‘ਤੇ ਰੋਕ ਲਗਾਈ ਜਾਵੇ।ਉਨ੍ਹਾਂ ਨੇ ਕਿਹਾ ਕਿ ਅਪਰਾਧੀਆਂ ਅਤੇ ਕਾਨੂੰਨ ਦਾ ਉਲੰਘਣ ਕਰਨ ਵਾਲਿਆਂ ਵਿਚ ਪੁਲਿਸ ਦਾ ਡਰ ਹੋਣਾ ਚਾਹੀਦਾ ਹੈ ਜਦੋਂ ਕਿ ਜਨਤਾ ਦਾ ਪੁਲਿਸ ‘ਤੇ ਭਰੋਸਾ ਹੋਣਾ ਚਾਹੀਦਾ ਹੈ। ਅਪਰਾਧੀਆਂ ਵਿਚ ਪੁਲਿਸ ਦਾ ਡਰ ਤੇ ਰੁਤਬਾ ਤਾਂਹੀ ਵਧੇਗਾ ਜਦੋਂ ਪੁਲਿਸ ਆਪਣਾ ਕਾਰਜ ਸਮਰੱਥਾ ਨੂੰ ਵਧਾਉਂਦੇ ਹੋਏ ਪਬਲਿਕ ਦੇ ਨਾਲ ਮੇਲਜੋਲ ਵਧਾਏਗੀ। ਸ੍ਰੀ ਵਿਜ ਨੇ ਕਿਹਾ ਕਿ ਕਿਸੀ ਵੀ ਸਰਕਾਰ ਦੀ ਛਵੀ ਨੂੰ ਬਨਾਉਣ ਵਿਚ ਪੁਲਿਸ ਵਿਭਾਗ ਦੀ ਅਹਿਮ ਭੂਮਿਕਾ ਹੁੰਦੀ ਹੈ। ਇਸ ਨੂੰ ਧਿਟਾਨ ਵਿਚ ਰੱਖਦੇ ਹੋਏ ਅਪਰਾਧ ਦੀ ਰਫਤਾਰ ‘ਤੇ ਲਗਾਮ ਲਗਾ ਕੇ ਨਾਗਰਿਕਾਂ ਨੂੰ ਸਮੇਂ ‘ਤੇ ਇੰਸਾਫ ਯਕੀਨੀ ਕਰਨ ਦੇ ਲਈ ਪੁਲਿਸ ਵੱਲੋਂ ਸਾਰੇ ਸੰਭਵ ਯਤਨ ਕੀਤੇ ਜਾਣੇ ਚਾਹੀਦੇ ਹਨ।ਸ੍ਰੀ ਵਿਜ ਨੇ ਚੋਰੀ, ਸੇਂਧਮਾਰੀ, ਗ੍ਰਹਿਭੇਦਨ ਤੇ ਵਾਹਨ ਚੋਰੀ ਵਰਗੇ ਮਾਮਲਿਆਂ ਨੂੰ ਸਫਲਤਾਪੂਰਵਕ ਸੁਲਝਾਉਣ ਦੇ ਮਾਮਲਿਆਂ ਦੀ ਸਮੀਖਿਆ ਵੀ ਕੀਤੀ। ਨਾਲ ਹੀ ਆਪਰਾਧ ਦੇ ਸਾਰੇ ਮਾਮਲਿਆਂ ਨੂੰ ਮੁਸਤੇਦੀ ਨਾਲ ਕੰਮ ਕਰਦੇ ਹੋਏ ਸੁਲਝਾਉਣ ਦੇ ਆਦੇਸ਼ ਵੀ ਦਿੱਤੇ ਤਾਂ ਜੋ ਆਮ ਜਨਤਾ ਨੂੰ ਰਾਹਤ ਮਿਲ ਸਕੇ। ਜਨਤਾ ਦੇ ਸਹਿਯੋਗ ਨਾਲ ਪੁਲਿਸ ਅਪਰਾਧਿਕ ਗਤੀਵਿਧੀਆਂ ‘ਤੇ ਕਾਫੀ ਹੱਦ ਤਕ ਰੋਕ ਲਗਾ ਸਕਦੀ ਹੈ। ਇਸ ਲਈ ਪੁਲਿਸ ਅਧਿਕਾਰੀ ਜਨਤਾ ਤੋ ਬਿਹਤਰ ਤਾਲਮੇਲ ਬਣਾਉਣ। ਉਨ੍ਹਾਂ ਨੇ ਇਨਵੇਸਟੀਗੇਸ਼ਨ ਦੇ ਲਈ ਪ੍ਰਭਾਵੀ ਕਦਮ ਉਠਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋੋ ਅਪਰਾਧੀ ਨੂੰ ਸਜਾ ਤੇ ਪੀੜਤ ਦਾ ਸਮੇਂ ‘ਤੇ ਨਿਆਂ ਮਿਲ ਸਕੇ।