ਕੈਨਬਰਾ – ਆਸਟ੍ਰੇਲੀਆਈ ਰਾਜ ਨਿਊ ਸਾਊਥ ਵੇਲਜ਼ (ਐਨ.ਐਸ.ਡਬਲਊ.) ਵਿਚ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਇਸ ਦੌਰਾਨ ਬਚਾਅ ਦਲਾਂ ਨੇ 18,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ।ਬੀ. ਬੀ. ਸੀ. ਦੀ ਰਿਪੋਰਟ ਅਨੁਸਾਰ ਐਨ. ਐਸ. ਡਬਲਊ. ਹੜ੍ਹ ਨਾਲ ਤਬਾਹ ਹੋ ਗਿਆ ਹੈ। ਇਸ ਮਾੜੀ ਸਥਿਤੀ ਦੌਰਾਨ ਰਾਜ ਦੇ ਮੱਧ-ਉੱਤਰੀ ਤੱਟ ਤੇ 15,000 ਲੋਕ ਅਤੇ ਸਿਡਨੀ ਵਿਚ ਹੋਰ 3,000 ਲੋਕ ਘਰ ਛੱਡਣ ਲਈ ਮਜਬੂਰ ਹੋ ਗਏ ਹਨ।ਪਾਣੀ ਨਾਲ ਭਰੀਆਂ ਨਦੀਆਂ ਨੇ ਸੜਕਾਂ ਅਤੇ ਪੁਲਾਂ ਨੂੰ ਤੋੜ ਦਿੱਤਾ ਹੈ ਅਤੇ ਅੱਜ ਤਕਰੀਬਨ 150 ਸਕੂਲ ਬੰਦ ਕਰ ਦਿੱਤੇ ਗਏ। ਪਸ਼ੂਆਂ ਨੂੰ ਹੜ੍ਹਾਂ ਵਾਲੇ ਇਲਾਕਿਆਂ ਵਿਚ ਪਾਣੀ ਦੀਆਂ ਭਰੀਆਂ ਕਤਾਰਾਂ ਵਿਚੋਂ ਲੰਘਦਿਆਂ ਦੇਖਿਆ ਜਾ ਸਕਦਾ ਹੈ।ਹਾਕਸਬੇਰੀ ਅਤੇ ਨੇਪਿਅਨ ਨਦੀਆਂ, ਜੋ ਕਿ ਸਿਡਨੀ ਦੀ ਸਰਹੱਦ ਨਾਲ ਉੱਤਰ ਅਤੇ ਪੱਛਮ ਵੱਲ ਸਰਹੱਦ ਨਾਲ ਲੱਗਦੀਆਂ ਹਨ, ਅੱਜ, 1961 ਦੇ ਵਿਨਾਸ਼ਕਾਰੀ ਹੜ ਮਗਰੋਂ ਪਹਿਲੀ ਵਾਰ ਕਿਤੇ ਉੱਚ ਪੱਧਰ ਤੇ ਪਹੁੰਚ ਗਈਆਂ। ਮੌਸਮ ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਕਿ ਆਉਣ ਵਾਲੇ ਦਿਨਾਂ ਵਿਚ ਹੌਕੇਸਬਰੀ ਨਦੀ 13 ਮੀਟਰ (42 ਫੁੱਟ) ਤੱਕ ਜਾ ਸਕਦੀ ਹੈ।ਇਸ ਤੋਂ ਇਲਾਵਾ ਸਿਡਨੀ ਦਾ ਪਾਣੀ ਦੀ ਸਪਲਾਈ ਦਾ ਮੁੱਖ ਸਰੋਤ ਵੜੈਗਾਂਬਾ ਡੈਮ ਲਗਭਗ ਪੰਜ ਸਾਲਾਂ ਵਿਚ ਪਹਿਲੀ ਵਾਰ ਪਾਣੀ ਨਾਲ ਭਰ ਗਿਆ ਅਤੇ ਸਿਡਨੀ ਹਾਰਬਰ ਦੇ ਆਇਤਨ ਬਰਾਬਰ ਇਕ ਦਿਨ ਵਿਚ ਲਗਭਗ 500 ਗੀਗਾਲੀਟਰ ਪਾਣੀ ਛੱਡ ਰਿਹਾ ਸੀ।ਅੱਜ ਅਧਿਕਾਰੀਆਂ ਨੇ ਸਿਡਨੀ ਦੇ ਉੱਤਰ ਅਤੇ ਪੱਛਮ, ਐਨ. ਐਸ. ਡਬਲਊ. ਸੈਂਟਰਲ ਕੋਸਟ ਅਤੇ ਹੌਕਸਬੇਰੀ ਘਾਟੀ ਦੇ ਹੇਠਲੇ ਇਲਾਕਿਆਂ ਦੇ ਵਸਨੀਕਾਂ ਨੂੰ ਚਿਤਾਵਨੀ ਦਿੱਤੀ ਕਿ ਸਥਿਤੀ ਹੋਰ ਵਿਗੜਦੀ ਜਾ ਰਹੀ ਹੈ, ਇਸ ਲਈ ਉਨ੍ਹਾਂ ਨੂੰ ਤੁਰੰਤ ਸੁਰੱਖਿਅਤ ਸਥਾਨਾਂ ਤੇ ਚਲੇ ਜਾਣਾ ਚਾਹੀਦਾ ਹੈ।