ਰੈਡਕ੍ਰਾਂਸ ਸੋਸਾਇਟੀ ਦੇ ਸਹਿਯੋਗ ਨਾਲ ਲਗਾਏ ਗਏ ਕੈਂਪ- ਮਨੋਹਰ ਲਾਲ
ਚੰਡੀਗੜ੍ਹ – ਹਰਿਆਣਾ-ਨਵੀਂ ਦਿੱਲੀ ਬਾਡਰ ‘ਤੇ ਸੋਨੀਪਤ ਵਿਚ ਅੰਦੋਲਨ ਕਰ ਰਹੇ ਕਿਸਾਨਾਂ ਦੇ ਸਿਹਤ ਦੀ ਚਿੰਤਾ ਕਰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਕੁੰਡਲੀ ਬਾਡਰ ‘ਤੇ ਕੋਵਿਡ-19 ਟੀਕਾਕਰਣ ਦੇ ਕੈਂਪ ਲਗਾਉਣ ਦਾ ਐਲਾਨ ਕੀਤਾ ਹੈ।ਮੁੱਖ ਮੰਤਰੀ ਦੇ ਐਲਾਨ ਅਨੂਰੂਪ ਇਹ ਕੈਂਪ ਸਥਾਪਤ ਹੋ ਗਏ ਹਨ ਅਤੇ ਇਨ੍ਹਾਂ ਵਿਚ ਅੱਜ ਤੋਂ ਹੀ ਕਿਸਾਨਾਂ ਦਾ ਟੀਕਾਕਰਣ ਸ਼ੁਰੂ ਹੋ ਗਿਆ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਅੰਦੋਲਨ ਸਥਾਨ ‘ਤੇ ਇਸ ਘਾਤਕ ਵਾਇਰਸ ਨਾਲ ਕਿਸਾਨਾਂ ਦੀ ਸੁਰੱਖਿਆ ਯਕੀਨੀ ਕਰਦੇ ਹੋਏ ਕੁੰਡਲੀ ਬਾਡਰ ‘ਤੇ ਸਥਿਤ ਰਸੋਈ ਢਾਬਾ ਵਿਚ ਕੋਵਿਡ-19 ਟੀਕਾਕਰਣ ਮੁਹਿੰਮ ਸ਼ੁਰੂ ਕੀਤੀ ਗਈ ਹੈ।ਉਨ੍ਹਾਂ ਨੇ ਦਸਿਆ ਕਿ ਡਾਕਟਰਾਂ ਦੀ ਟੀਕ ਵੱਲੋਂ ਟੀਕਾਕਰਣ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਤੋਂ ਚੰਗੀ ਪ੍ਰਤੀਕ੍ਰਿਆਵਾਂ ਮਿਲ ਰਹੀਆਂ ਹਨ। ਕਈ ਕਿਸਾਨਾਂ ਨੇ ਟੀਕਾ ਲਗਵਾ ਲਿਆ ਹੈ। ਕੁੰਡਲੀ ਬਾਡਰ ‘ਤੇ ਸਥਿਤ ਰਸੋਈ ਢਾਬਾ ਵਿਚ ਸ਼ੁਰੂ ਹੋਇਆ ਕੋਵਿਡ ਟੀਕਾਕਰਣ ਕੈਂਪ ਤਾਲਮੇਲ, ਰੈਡਕ੍ਰਾਂਸ ਸੋਸਾਇਟੀ ਸ੍ਰੀਮਤੀ ਸਰੋਜ ਬਾਲਾ ਦੇ ਤਾਲਮੇਲ ਦੇ ਨਾਲ ਕੀਤਾ ਜਾ ਰਿਹਾ ਹੈ। ਸਿਵਲ ਸਰਜਨ, ਸੋਨੀਪਤ ਡਾ. ਜੇਐਸ ਪੁਨਿਆ ਸਮੇਤ ਸੀਨੀਅਰ ਮੈਡੀਕਲ ਅਧਿਕਾਰੀ ਡਾ. ਅਵਿਰਲ ਅਤੇ ਡਾ. ਅੰਵਿਤਾ ਇਸ ਟੀਕਾਕਰਣ ਮੁਹਿੰਮ ਦੀ ਬਰੀਕੀ ਨਾਲ ਨਿਗਰਾਨੀ ਕਰ ਰਹੇ ਹਨ। ਹਿਹ ਕੈਂਪ ਆਉਣ ਵਾਲੇ ਦਿਨਾਂ ਵਿਚ ਵੀ ਜਾਰੀ ਰਹਿਣਗੇ। ਇਸ ਤੋਂ ਇਲਾਵਾ, ਅੱਜ ਐਚਐਲ ਸਿਟੀ, ਬਹਾਦੁਰਗੜ੍ਹ ਵਿਚ ਇਕ ਨਵਾਂ ਕੋਵਿਡ ਟੀਕਾਕਰਣ ਕੈਂਪ ਸ਼ੁਰੂ ਕੀਤਾ ਗਿਆ ਹੈ।