ਨਵੀਂ ਦਿੱਲੀ – ਤਿੰਨੋਂ ਕੇਂਦਰੀ ਖੇਤੀ ਕਾਨੂੰਨਾਂ ਨੂੰ ਵਾਪਸ ਲਿਆਉਣ ਦੀ ਮੰਗ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦਾ ਸਿੰਘੂ ਬਾਰਡਰ ਤੇ ਚੱਲ ਰਿਹਾ ਧਰਨਾ-ਪ੍ਰਦਰਸ਼ਨ ਅੱਜ 87ਵੇਂ ਦਿਨ ਵਿੱਚ ਪ੍ਰਵੇਸ਼ ਕਰ ਗਿਆ। ਇਸ ਨਾਲ ਗਾਜ਼ੀਪੁਰ, ਸ਼ਾਹਜਹਾਂਪੁਰ ਤੇ ਸਿੰਘੂ ਬਾਰਡਰ ਤੇ ਵੀ ਕਿਸਾਨਾਂ ਦਾ ਲਗਾਤਾਰ ਧਰਨਾ-ਪ੍ਰਦਰਸ਼ਨ ਕੇਂਦਰ ਸਰਕਾਰ ਤੇ ਤਿੰਨੋਂ ਕੇਂਦਰੀ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਕੀਤੇ ਦਬਾਅ ਬਣਾ ਰਹੇ ਹਨ।ਇਸ ਦੌਰਾਨ ਦਿੱਲੀ ਵਿੱਚ ਸੱਤਾ ਧਿਰ ਆਮ ਆਦਮੀ ਪਾਰਟੀ ਸਰਕਾਰ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਐਤਵਾਰ ਕਿਸਾਨ ਆਗੂਆਂ ਨਾਲ ਲੰਚ ਤੇ ਚਰਚਾ ਕਰਨਗੇ। ਇਹ ਚਰਚਾ ਤਿੰਨੋਂ ਖੇਤੀ ਬਿੱਲਾਂ ਨਾਲ ਸਬੰਧਿਤ ਖਾਮੀਆਂ ਤੇ ਹੋਵੇਗੀ। ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕਿਸਾਨ ਸੰਗਠਨਾਂ ਨੇ ਵੱਡੇ ਆਗੂਆਂ ਨੂੰ ਦਿੱਲ਼ੀ ਵਿਧਾਨਸਭਾ ਵਿੱਚ ਲੰਚ ਦੇਣਗੇ। ਇਸ ਵਿੱਚ ਸਾਰੇ ਵੱਡੇ ਕਿਸਾਨ ਆਗੂ ਤੇ ਆਮ ਆਦਮੀ ਪਾਰਟੀ ਦੇ ਆਗੂ ਵੀ ਸ਼ਿਰਕਤ ਕਰਨਗੇ। ਜਿਕਰਯੋਗ ਹੈ ਕਿ ਕਿਸਾਨ ਅੰਦੋਲਨ ਦਾ ਅਰਵਿੰਦ ਕੇਜਰੀਵਾਲ ਸਮਰਥਨ ਕਰ ਰਹੇ ਹਨ।ਜਿਕਰਯੋਗ ਹੈ ਕਿ ਪੰਜਾਬ ਲੋਕਲ ਬਾਡੀ ਦੇ ਨਤੀਜਿਆਂ ਤੇ ਤਿੰਨਾਂ ਖੇਤੀ ਬਿੱਲਾਂ ਖ਼ਿਲਾਫ਼ ਪਿਛਲੇ 2 ਮਹੀਨਿਆਂ ਤੋਂ ਵੀ ਜ਼ਿਆਦਾ ਸਮੇਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਦਾ ਪੂਰਾ ਪ੍ਰਭਾਵ ਦੇਖਣ ਨੂੰ ਮਿਲਿਆ ਹੈ। ਪੰਜਾਬ ਦੇ ਕਿਸਾਨਾਂ ਦੇ ਸਮਰਥਨ ਵਿੱਚ ਰਹੀ ਕਾਂਗਰਸ ਨੂੰ ਲੋਕਲ ਬਾਡੀ ਚੋਣਾਂ ਵਿੱਚ ਜ਼ਬਰਦਸਤ ਕਾਮਯਾਬੀ ਮਿਲੀ ਹੈ। ਕੁਝ ਹੱਦ ਤਕ ਆਮ ਆਦਮੀ ਪਾਰਟੀ ਨੂੰ ਵੀ ਕਿਸਾਨਾਂ ਦਾ ਸਮਰਥਨ ਕਰਨ ਦਾ ਫਾਇਦਾ ਮਿਲਿਆ ਹੈ।