• About
  • Contact
  • Hindi News
  • English News
Saturday, March 7, 2026
  • Login
Asli Punjabi | Latest Punjabi News from India, USA
Advertisement
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ
No Result
View All Result

Home Punjab

ਉਦਯੋਗਾਂ ਦੇ ਵਿਕਾਸ ਲਈ ਐਕਸੀਲੇਟਰ ਲੁਧਿਆਣਾ ਇੰਟਰਪ੍ਰੀਨਿਓਰਜ਼ ਨੂੰ ਮਿਲੀ ਵੱਡੀ ਸਫਲਤਾ

Asli Punjabi by Asli Punjabi
February 18, 2021
in Punjab, ਕਾਰੋਬਾਰ
0
ਉਦਯੋਗਾਂ ਦੇ ਵਿਕਾਸ ਲਈ ਐਕਸੀਲੇਟਰ ਲੁਧਿਆਣਾ ਇੰਟਰਪ੍ਰੀਨਿਓਰਜ਼ ਨੂੰ ਮਿਲੀ ਵੱਡੀ ਸਫਲਤਾ
587
SHARES
3.3k
VIEWS
Share on FacebookShare on TwitterShare on Whatsapp

ਪ੍ਰੋਗਰਾਮ ਦੇ ਭਾਗੀਦਾਰਾਂ ਨੇ ਇੱਕ ਮਹੀਨੇ ਵਿੱਚ ਹੀ ਆਪਣੇ ਕਾਰੋਬਾਰਾਂ ‘ਚ ਕੀਤਾ ਬੇਮਿਸਾਲ ਵਾਧਾ

ਚੰਡੀਗੜ – ਐਕਸੀਲੇਟਰ ਲੁਧਿਆਣਾ – ਸਾਡਾ ਕਰੋਬਾਰ, ਪੰਜਾਬ ਦੀ ਸਾਨ (ਪੰਜਾਬ ਸਰਕਾਰ ਦਾ ਪ੍ਰੋਗਰਾਮ, ਸੀਆਈਸੀਯੂ (ਚੈਂਬਰ ਆਫ ਇੰਡਸਟ੍ਰੀਅਲ ਐਂਡ ਕਮਰਸੀਅਲ ਅੰਡਰਟੇਕਿੰਗਜ) ਅਤੇ ਗੇਮ-ਗਲੋਬਲ ਅਲਾਇੰਸ ਫਾਰ ਮਾਸ ਐਂਟਰਪ੍ਰਨਯਰਸਪਿ), ਭਾਗੀਦਾਰਾਂ ਦੀ ਸਫਲਤਾ ਦਾ ਰਾਹ ਪੱਧਰਾ ਕਰ ਰਿਹਾ ਹੈ। ਲੁਧਿਆਣਾ ਵਿੱਚ ਕਾਰੋਬਾਰਾਂ ਦੇ ਵਾਧੇ ਨੂੰ ਉਤਸਾਹਤ ਕਰਨ ਲਈ 6 ਮਹੀਨਿਆਂ ਦੇ ਕਾਰੋਬਾਰੀ ਐਕਸੀਲੇਟਰ ਪ੍ਰੋਗਰਾਮ ਨੇ ਉਹਨਾਂ ਉੱਦਮੀਆਂ ਲਈ ਕਾਰੋਬਾਰ ਵਿੱਚ ਵਾਧਾ ਦਰਸਾਉਣਾ ਸ਼ੁਰੂ ਕਰ ਦਿੱਤਾ ਹੈ, ਜਿਨਾਂ ਨੇ ਇਸ ਪ੍ਰੋਗਰਾਮ ਲਈ ਹਿੱਸਾ ਲਿਆ ਸੀ। ਐਕਸੀਲੇਟਰ ਲੁਧਿਆਣਾ ਪ੍ਰੋਗਰਾਮ ਨਾਲ ਜੁੜੇ ਇੱਕ ਉੱਦਮੀ, ਸਿੱਧਾਂਤ ਪ੍ਰੂਥੀ, ਰੋਬਿਨ ਇੰਟਰਨੈਸਨਲ ਨੇ ਕਿਹਾ, “ਗ੍ਰਾਹਕਾਂ ਸਬੰਧੀ ਐਕਸੀਲੇਟਰ ਦੇ ਪਹਿਲੇ ਸੈਸਨ ਤੋਂ ਬਾਅਦ, ਮੈਂ ਆਪਣੇ ਵਲੋਂ ਪ੍ਰਚੂਨ ਗਾਹਕਾਂ ਨਾਲ ਬਿਹਤਰ ਗੱਲਬਾਤ ਕਰਨ ਵਿੱਚ ਸਮਰੱਥ ਹੋ ਗਿਆ ਅਤੇ ਆਪਣੇ ਉਤਪਾਦਾਂ ਅਤੇ ਵਪਾਰਕ ਮੁੱਲ ਬਾਰੇ ਗੱਲਬਾਤ ਕਰਕੇ ਨਵੇਂ ਆਰਡਰ ਪ੍ਰਾਪਤ ਕਰਨ ਦੇ ਯੋਗ ਹੋ ਗਿਆ। ਇਸ ਨੇ ਮੈਨੂੰ ਬਹੁਤ ਘੱਟ ਸਮੇਂ ਵਿੱਚ ਆਪਣਾ ਕਾਰੋਬਾਰ ਵਧਾਉਣ ਵਿੱਚ ਸਹਾਇਤਾ ਕੀਤੀ।“ਕਾਰੋਬਾਰ ਵਿਚ ਵਾਧੇ ਸਬੰਧੀ ਅਜਿਹੀਆਂ ਕਹਾਣੀਆਂ ਹੁਣ ਐਕਸੀਲੇਟਰ ਲੁਧਿਆਣਾ ਵਿਖੇ ਲਗਾਤਾਰ ਆ ਰਹੀਆਂ ਹਨ। ਵਈਪੇਅ ਫਾਈਨੈਂਸ ਦੇ ਡਾਇਰੈਕਟਰ, ਜਸਜੋਤ ਵਿਰਕ ਨੇ ਸੋਸਲ ਮੀਡੀਆ ਪਲੇਟਫਾਰਮ ‘ਤੇ ਆਪਣੇ ਕਾਰੋਬਾਰ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਫੈਸਲਾ ਕੀਤਾ। ਜਸਜੋਤ ਨੇ ਕਿਹਾ, “ਸਾਡਾ ਉਦੇਸ ਲੋਕਾਂ ਨੂੰ ਇਹ ਸਮਝਾਉਣ ਵਿਚ ਮਦਦ ਕਰਨਾ ਹੈ ਕਿ ਵਈਪੇਅ ਫਾਈਨੈਂਸ ਉਨਾਂ ਦੇ ਮਕਾਨ ਅਤੇ ਕਾਰ ਸਬੰਧੀ ਸੁਪਨਿਆਂ ਨੂੰ ਪੂਰਾ ਕਰਨ ਵਿਚ ਸਹਾਇਤਾ ਕਰ ਸਕਦਾ ਹੈ। ਐਕਸੀਲੇਟਰ ਲੁਧਿਆਣਾ ਦਾ ਹਿੱਸਾ ਬਣਨ ਦੇ ਇਕ ਹਫਤੇ ਵਿਚ ਹੀ ਅਸੀਂ ‘ਰੈਂਟ ਨੂੰ ਕਹੋ ਬਾਏ, ਆਪਣਾ ਘਰ ਬਨਾਏ‘, ਅਤੇ ‘ਡਰਾਈਵ ਯੂਅਰ ਡਰੀਮ‘ ਵਰਗੀਆਂ ਟੈਗਲਾਈਨਜ ਨਾਲ ਹਫਤਾਵਾਰੀ ਲੀਡ 6 ਤੋਂ 60 ਤੱਕ ਵਧਾਉਣ ਦੇ ਯੋਗ ਹੋ ਗਏ ਅਤੇ ਜਲਦ ਹੀ ਸਾਡੀ ਲੀਡਸ ਵਿਚ 600 ਤੱਕ ਵਾਧਾ ਹੋਇਆ।” 5 ਜਨਵਰੀ 2021 ਨੂੰ ਮਾਨਯੋਗ ਵਿੱਤ ਮੰਤਰੀ, ਪੰਜਾਬ ਮਨਪ੍ਰੀਤ ਸਿੰਘ ਬਾਦਲ, ਮੁੱਖ ਸਕੱਤਰ, ਪੰਜਾਬ ਸਰਕਾਰ ਸ੍ਰੀਮਤੀ ਵਿਨੀ ਮਹਾਜਨ ਅਤੇ ਐਮਐਸਐਮਈਜ਼, ਸੀਨੀਅਰ ਅਫਸਰਸਾਹ, ਗੇਮ ਸੰਸਥਾਪਕ, ਜਲਿਾ ਪ੍ਰਸਾਸਨ ਲੁਧਿਆਣਾ, ਗੇਮ ਪੰਜਾਬ ਟਾਸਕਫੋਰਸ ਅਤੇ ਲੁਧਿਆਣਾ ਈਕੋਸਿਸਟਮ ਦੇ ਪ੍ਰਮੁੱਖ ਆਗੂ ਦੀ ਹਾਜਰੀ ਵਿੱਚ ਸਰਕਾਰੀ ਤੌਰ ‘ਤੇ ਆਰੰਭੇ ਇਸ ਪ੍ਰੋਗਰਾਮ ਨੇ ਪਹਿਲਾਂ ਹੀ ਆਪਣਾ ਇੱਕ ਤਿਹਾਈ ਉਦੇਸ਼ ਪੂਰਾ ਕਰ ਲਿਆ ਹੈ।6 ਮਹੀਨਿਆਂ ਦੇ ਇਸ ਸੈਸਨਾਂ ਵਿੱਚ, ਇਹ ਪ੍ਰੋਗਰਾਮ ਭਾਰਤ ਦੇ ਬਿਹਤਰੀਨ ਸਿਖਲਾਈ ਦੇਣ ਵਾਲੇ ਅਤੇ ਅਭਿਆਸੀ, ਪੀਅਰ-ਟੂ-ਪੀਅਰ ਸਿਖਲਾਈ ਅਤੇ ‘3 ਸੀਜ਼‘ – ਗ੍ਰਾਹਕ, ਸਮਰੱਥਾ, ਅਤੇ ਨਕਦ ‘ਤੇ ਕੇਂਦ੍ਰਤ ਮੈਂਟਰਸ਼ਿਪ ਸਬੰਧੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਹੁਣ ਤੱਕ ਮੈਂਟੋਰਿੰਗ ਸੈਸਨਾਂ ਦੀ ਮੇਜਬਾਨੀ ਵਰਧਮਾਨ ਸਪੈਸਲ ਸਟੀਲਜ ਦੇ ਐਮਡੀ ਅਤੇ ਵਾਈਸ ਚੇਅਰਮੈਨ ਸਚਿਤ ਜੈਨ ਅਤੇ ਗੇਮ ਪੰਜਾਬ ਟਾਸਕਫੋਰਸ ਚੇਅਰ, ਸੀਆਈਸੀਯੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਅਤੇ ਡੈਲ ਇੰਡੀਆ ਦੇ ਸਾਬਕਾ ਐਮਡੀ ਅਤੇ ਡੀਐਕਸਸੀ ਭਾਰਤ ਰੋਮੀ ਮਲਹੋਤਰਾ ਨੇ ਕੀਤੀ।ਐਕਸੀਲੇਟਰ ਲੁਧਿਆਣਾ ਦੇ ਇਕ ਉਦਮੀ ਟੈਕਨੋਕਰੇਟ ਹੋਰੀਜੋਨਜ ਦੇ ਸੰਸਥਾਪਕ ਤਰਵਿੰਦਰ ਸਿੰਘ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ, “ਸੈਸਨਾਂ ਨੇ ਮੇਰੀ ਸੇਲਜ਼ ਟੀਮ ਨੂੰ ਨਵੀਂਆਂ ਸੰਭਾਵਨਾਵਾਂ ਦੇ ਨਾਲ ਮੁੱਲ ਦੀ ਪਛਾਣ ਅਤੇ ਮਾਤਰਾ ਨਿਰਧਾਰਤ ਸਬੰਧੀ ਸਿਖਲਾਈ ਦੇਣ ਵਿੱਚ ਮੇਰੀ ਸਹਾਇਤਾ ਕੀਤੀ। ਇਸ ਨਾਲ ਸਾਨੂੰ ਇਕ ਕਾਰੋਬਾਰ ਵਿਚ ਪ੍ਰਗਤੀ ਹਾਸਲ ਕਰਨ ਵਿਚ ਮਦਦ ਮਿਲੀ ਜੋ ਕਾਫੀ ਸਮੇਂ ਤੋਂ ਰੁਕਿਆ ਹੋਇਆ ਸੀ।”ਵੈਲਬੌਂਡ ਇੰਡਸਟਰੀਜ ਦੇ ਸੰਸਥਾਪਕ ਦੀਪਜਯੋਤ ਸਿੰਘ ਸੇਠੀ ਨੇ ਆਪਣੇ ਕਾਰੋਬਾਰ ‘ਤੇ ਮੈਂਟੋਰਿੰਗ ਸੈਸਨਾਂ ਦੇ ਪ੍ਰਭਾਵਾਂ ਬਾਰੇ ਚਾਨਣਾ ਪਾਉਂਦਿਆਂ ਕਿਹਾ, “ਮੈਂਟੋਰਿੰਗ ਸੈਸਨਾਂ ਦੇ ਅਧਾਰ ‘ਤੇ, ਅਸੀਂ ਸੇਲਜ਼ ਅਤੇ ਪ੍ਰੋਡੱਕਸ਼ਨ ਵਿਭਾਗ ਨੂੰ ਵੱਖ ਕਰ ਦਿੱਤਾ ਜਿਸ ਨਾਲ ਸੇਲਜ਼ ਅਤੇ ਆਉਟਪੁੱਟ ਵਿਚ ਵਾਧਾ ਹੋਇਆ। ਅਸੀਂ ਡੀਲਰਾਂ ਨੂੰ ਉਨਾਂ ਨੂੰ ਵਿਕਰੀ ਵਧਾਉਣ ਲਈ ਪ੍ਰੇਰਿਤ ਕਰਨ ਲਈ ਇੱਕ ਨਵੀਂ ਪ੍ਰੋਤਸਾਹਨ ਸਕੀਮ ਵੀ ਸ਼ੁਰੂ ਕੀਤੀ ਜਿਸ ਵਿਚ ਦੇਰ ਨਾਲ ਅਦਾਇਗੀ ਕਰਨ ‘ਤੇ ਜ਼ੁਰਮਾਨੇ ਦੀ ਬਜਾਏ ਸਮੇਂ ਸਿਰ ਅਦਾਇਗੀ ਕਰਨ ‘ਤੇ ਪ੍ਰੋਤਸਾਹਨ ਦੇਣਾ ਸ਼ਾਮਲ ਹੈ। ਸ੍ਰੀ ਸਚਿਤ ਜੈਨ ਨਾਲ ਗੱਲਬਾਤ ਤੋਂ ਪ੍ਰੇਰਿਤ ਹੋ ਕੇ, ਉਨਾਂ ਨੇ ਵੈਲਬੌਂਡ ਇੰਡਸਟਰੀਜ ਵਿਖੇ ਸਵੈਚਲਿਤ ਪ੍ਰਕਿਰਿਆਵਾਂ ਵੀ ਸੁਰੂ ਕੀਤੀਆਂ ਤਾਂ ਜੋ ਉਨਾਂ ਦੇ ਉਤਪਾਦਨ ਨੂੰ ਵਧਾਇਆ ਜਾ ਸਕੇ।ਉੱਦਮੀਆਂ ਦੀ ਸਫਲਤਾ ਬਾਰੇ ਬੋਲਦਿਆਂ ਉਦਯੋਗ ਅਤੇ ਵਣਜ ਅਤੇ ਸੂਚਨਾ ਤਕਨਾਲੋਜੀ ਵਿਭਾਗ ਦੇ ਪ੍ਰਮੁੱਖ ਸਕੱਤਰ ਆਲੋਕ ਸੇਖਰ (ਆਈ.ਏ.ਐੱਸ.) ਨੇ ਕਿਹਾ “ਪ੍ਰੋਗਰਾਮ ਨੇ ਪੂਰੇ ਲੁਧਿਆਣਾ ਵਿਚ ਵਧ ਰਹੇ ਕਾਰੋਬਾਰਾਂ ਤੋਂ 450+ ਅਰਜ਼ੀਆਂ ਪ੍ਰਾਪਤ ਕੀਤੀਆਂ ਸਨ ਅਤੇ ਸਖ਼ਤ ਚੋਣ ਪ੍ਰਕਿਰਿਆ ਤੋਂ ਬਾਅਦ ਐਕਸੀਲੇਟਰ ਲੁਧਿਆਣਾ ਪ੍ਰੋਗਰਾਮ ਦੇ ਪਹਿਲੇ ਸਮੂਹ ਵਿੱਚ ਹਿੱਸਾ ਲੈਣ ਲਈ 27 ਉੱਦਮੀਆਂ ਨੂੰ ਸੱਦਾ ਦਿੱਤਾ ਗਿਆ ਸੀ। ਇਹ ਦੇਖ ਕੇ ਖੁਸ਼ੀ ਹੁੰਦੀ ਹੈ ਕਿ ਉੱਦਮੀਆਂ ਨੇ ਇੰਨੇ ਥੋੜੇ ਸਮੇਂ ਵਿਚ ਆਪਣੇ ਕਾਰੋਬਾਰ ਵਿਚ ਹੋਏ ਵਾਧੇ ਨੂੰ ਵੇਖਣਾ ਸ਼ੁਰੂ ਕਰ ਦਿੱਤਾ ਹੈ। ਪ੍ਰੋਗਰਾਮ 70% ਹਾਲੇ ਮੁਕੰਮਲ ਹੋਣਾ ਬਾਕੀ ਹੈ,ਸਾਰੇ ਭਾਗੀਦਾਰ ਉੱਦਮੀਆਂ ਦੇ ਵਾਧੇ ਦੀ ਬਹੁਤ ਸੰਭਾਵਨਾ ਹੈ ਅਤੇ ਲੁਧਿਆਣਾ ਨੂੰ ਪੰਜਾਬ ਦੀ ਉੱਦਮੀ ਰਾਜਧਾਨੀ ਵਿੱਚ ਬਦਲਣ ਲਈ ਕਾਫੀ ਥਾਂ ਹੈ। ”ਐਕਸੀਲੇਟਰ ਲੁਧਿਆਣਾ ਵਿੱਚ ਗਾਹਕਾਂ ਲਈ ਵਰਕਸ਼ਾਪ, ਵੱਡੇ ਗਾਹਕਾਂ ਨਾਲ ਕੰਮ ਕਰਨ ਸਬੰਧੀ ਤਕਨੀਕਾਂ, ਇੱਕ ਸਰਗਰਮ ਟੀਮ ਬਣਾਉਣ ਅਤੇ ਕਾਰੋਬਾਰਾਂ ਲਈ ਅੰਤਰਰਾਸ਼ਟਰੀ ਸਹਿਯੋਗੀ ਸ਼ਾਮਲ ਹਨ। ਵਪਾਰ ਵਿਸਥਾਰ ‘ਤੇ ਜ਼ੋਰ ਦੇਣ ਨਾਲ ਨਾਲ ਉੱਦਮੀਆਂ ਨੂੰ ਆਪਣੀ ਮੌਜੂਦਾ ਕਾਰੋਬਾਰੀ ਹਕੀਕਤ ਨੂੰ ਸਮਝਣ ਲਈ 2-3 ਸਾਲ ਦੀ ਕਾਰੋਬਾਰੀ ਯੋਜਨਾ ਬਣਾਉਣ, ਹਾਇਰਿੰਗ ਪ੍ਰਕਿਰਿਆਵਾਂ ਰਾਹੀਂ ਸਿਖਲਾਈ ਅਤੇ ਸੰਸਥਾਵਾਂ ਵਿੱਚ ਨਵੇਂ ਲੋਕਾਂ ਨੂੰ ਸ਼ਾਮਲ ਕਰਨ ਦੀ ਲੋੜ ਹੈ।

You might also like

ADC ਵੱਲੋਂ ਤੀਜੇ ਲਿੰਗ ਦੀਆਂ ਨਵੀਆਂ ਵੋਟਾਂ ਬਣਾਉਣ ਸਬੰਧੀ ਮੀਟਿੰਗ

ਅਮਰੀਕਾ-ਇਜ਼ਰਾਇਲ ਦੁਆਰਾ ਇਰਾਨ ਉੱਪਰ ਹਮਲੇ ਵਿਰੁੱਧ ਮੁਜ਼ਾਹਰਾ

ਬਿਜਲੀ ਮੁਲਾਜ਼ਮਾਂ ਵੱਲੋਂ ਰੋਸ ਰੈਲੀਆਂ

Previous Post

ਟਰਾਂਸਪੋਰਟ ਮੰਤਰੀ ਵੱਲੋਂ ਸਾਰੇ ਬਲੈਕ ਸਪਾਟਾਂ ਦਾ ਸੁਧਾਰ ਕਰਨ ਦੇ ਨਿਰਦੇਸ਼

Next Post

ਸ਼ਹਿਰਾਂ ਦੇ ਵਿਕਾਸ ਸਦਕਾ ਕਾਂਗਰਸ ਪਾਰਟੀ ਨੂੰ ਵੋਟਰਾਂ ਨੇ ਦਿੱਤਾ ਪੂਰਨ ਸਮਰਥਨ: ਬ੍ਰਹਮ ਮਹਿੰਦਰਾ

Asli Punjabi

Asli Punjabi

Related Posts

ADC ਵੱਲੋਂ ਤੀਜੇ ਲਿੰਗ ਦੀਆਂ ਨਵੀਆਂ ਵੋਟਾਂ ਬਣਾਉਣ ਸਬੰਧੀ ਮੀਟਿੰਗ
Punjab

ADC ਵੱਲੋਂ ਤੀਜੇ ਲਿੰਗ ਦੀਆਂ ਨਵੀਆਂ ਵੋਟਾਂ ਬਣਾਉਣ ਸਬੰਧੀ ਮੀਟਿੰਗ

by Asli Punjabi
March 3, 2026
ਅਮਰੀਕਾ-ਇਜ਼ਰਾਇਲ ਦੁਆਰਾ ਇਰਾਨ ਉੱਪਰ ਹਮਲੇ ਵਿਰੁੱਧ ਮੁਜ਼ਾਹਰਾ
Punjab

ਅਮਰੀਕਾ-ਇਜ਼ਰਾਇਲ ਦੁਆਰਾ ਇਰਾਨ ਉੱਪਰ ਹਮਲੇ ਵਿਰੁੱਧ ਮੁਜ਼ਾਹਰਾ

by Asli Punjabi
March 3, 2026
ਬਿਜਲੀ ਮੁਲਾਜ਼ਮਾਂ ਵੱਲੋਂ ਰੋਸ ਰੈਲੀਆਂ
Punjab

ਬਿਜਲੀ ਮੁਲਾਜ਼ਮਾਂ ਵੱਲੋਂ ਰੋਸ ਰੈਲੀਆਂ

by Asli Punjabi
November 26, 2025
Dera Bassi ‘ਚ Police ਅਤੇ Gangsters ਵਿਚਾਲੇ ਮੁਕਾਬਲਾ! Lawrence Bishnoi ਗੈਂਗ ਦੇ 4 ਬਦਮਾਸ਼ ਗ੍ਰਿਫ਼ਤਾਰ
Punjab

Dera Bassi ‘ਚ Police ਅਤੇ Gangsters ਵਿਚਾਲੇ ਮੁਕਾਬਲਾ! Lawrence Bishnoi ਗੈਂਗ ਦੇ 4 ਬਦਮਾਸ਼ ਗ੍ਰਿਫ਼ਤਾਰ

by Asli Punjabi
November 26, 2025
ਪੰਜਾਬ ਦਾ ਸ਼ੇਰ ਜੁਝਾਰ ਸਿੰਘ ਕੌਮ ਦਾ ਅਨਮੋਲ ਹੀਰਾ – ਅੰਮ੍ਰਿਤਪਾਲ ਸਿੰਘ
Punjab

ਪੰਜਾਬ ਦਾ ਸ਼ੇਰ ਜੁਝਾਰ ਸਿੰਘ ਕੌਮ ਦਾ ਅਨਮੋਲ ਹੀਰਾ – ਅੰਮ੍ਰਿਤਪਾਲ ਸਿੰਘ

by Asli Punjabi
November 26, 2025
Next Post
ਸ਼ਹਿਰਾਂ ਦੇ ਵਿਕਾਸ ਸਦਕਾ ਕਾਂਗਰਸ ਪਾਰਟੀ ਨੂੰ ਵੋਟਰਾਂ ਨੇ ਦਿੱਤਾ ਪੂਰਨ ਸਮਰਥਨ: ਬ੍ਰਹਮ ਮਹਿੰਦਰਾ

ਸ਼ਹਿਰਾਂ ਦੇ ਵਿਕਾਸ ਸਦਕਾ ਕਾਂਗਰਸ ਪਾਰਟੀ ਨੂੰ ਵੋਟਰਾਂ ਨੇ ਦਿੱਤਾ ਪੂਰਨ ਸਮਰਥਨ: ਬ੍ਰਹਮ ਮਹਿੰਦਰਾ

Recommended

ਜੋ ਬਾਇਡਨ ਨੇ ਕੀਤਾ ਰਾਸ਼ਟਰੀ ਸੁਰੱਖਿਆ ਟੀਮ ਦਾ ਐਲਾਨ

ਜੋ ਬਾਇਡਨ ਨੇ ਕੀਤਾ ਰਾਸ਼ਟਰੀ ਸੁਰੱਖਿਆ ਟੀਮ ਦਾ ਐਲਾਨ

November 25, 2020
ਬਲਬੀਰ ਸਿੱਧੂ ਨੇ ਮੌਕੇ ‘ਤੇ ਗੁਣਵੱਤਾ ਜਾਂਚ ਕਰਨ ਵਾਲੀਆਂ 3 ਹੋਰ ਫੂਡ ਸੇਫਟੀ ਵਾਹਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਬਲਬੀਰ ਸਿੱਧੂ ਨੇ ਮੌਕੇ ‘ਤੇ ਗੁਣਵੱਤਾ ਜਾਂਚ ਕਰਨ ਵਾਲੀਆਂ 3 ਹੋਰ ਫੂਡ ਸੇਫਟੀ ਵਾਹਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

November 11, 2020

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Don't miss it

ਅਕਾਲੀ ਦਲ ਪੁਨਰ ਸੁਰਜੀਤ ਦੀ ਸਟੇਜ ‘ਤੇ ਗਰਜੇ ਗਿਆਨੀ ਰਘਬੀਰ ਸਿੰਘ; ਬਾਦਲ ਦਲ ‘ਤੇ ਸਾਧੇ ਤਿੱਖੇ ਨਿਸ਼ਾਨੇ
Top Stories

ਅਕਾਲੀ ਦਲ ਪੁਨਰ ਸੁਰਜੀਤ ਦੀ ਸਟੇਜ ‘ਤੇ ਗਰਜੇ ਗਿਆਨੀ ਰਘਬੀਰ ਸਿੰਘ; ਬਾਦਲ ਦਲ ‘ਤੇ ਸਾਧੇ ਤਿੱਖੇ ਨਿਸ਼ਾਨੇ

March 3, 2026
Breaking- 149 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਦੁਬਈ ਤੋਂ ਦਿੱਲੀ ਪਹੁੰਚਿਆ
Top Stories

Breaking- 149 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਦੁਬਈ ਤੋਂ ਦਿੱਲੀ ਪਹੁੰਚਿਆ

March 3, 2026
Rajya Sabha ਚੋਣਾਂ: ਭਾਜਪਾ ਵੱਲੋਂ 9 ਉਮੀਦਵਾਰਾਂ ਦਾ ਐਲਾਨ
Top Stories

Rajya Sabha ਚੋਣਾਂ: ਭਾਜਪਾ ਵੱਲੋਂ 9 ਉਮੀਦਵਾਰਾਂ ਦਾ ਐਲਾਨ

March 3, 2026
Big breaking ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ਦਿੜਬਾ ਵਿੱਚ ਟੈਂਕੀਆਂ ਟਾਵਰਾਂ ਤੇ ਚੜ੍ਹੇ ਅਧਿਆਪਕ
Top Stories

Big breaking ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ਦਿੜਬਾ ਵਿੱਚ ਟੈਂਕੀਆਂ ਟਾਵਰਾਂ ਤੇ ਚੜ੍ਹੇ ਅਧਿਆਪਕ

March 3, 2026
British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ
Top Stories

British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ

March 3, 2026
ਹੋਲੇ ਮਹੱਲੇ ਦੀ ਪਵਿੱਤਰ ਰੌਣਕ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਹਰਮੀਤ ਸਿੰਘ ਕਾਲਕਾ
Top Stories

ਹੋਲੇ ਮਹੱਲੇ ਦੀ ਪਵਿੱਤਰ ਰੌਣਕ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਹਰਮੀਤ ਸਿੰਘ ਕਾਲਕਾ

March 3, 2026
Asli Punjabi | Latest Punjabi News from India, USA

Asli Punjabi Provide Latest Punjabi News from Punjab, India, USA and all over the world. Get today's news headlines from Health, Culture, Sports, Religious..

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Browse by Tag

amritsar National sgpc ਕੈਨੇਡਾ ਭਾਰਤ ਵਿਕਾਸ ਵਿਸ਼ਵ ਬੈਂਕ ਵੈਕਸੀਨ ਸੋਨੂ ਸੂਦ

© 2020 Asli PunjabiDesign & Maintain byTej Info.

No Result
View All Result
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ

© 2020 Asli PunjabiDesign & Maintain byTej Info.

Welcome Back!

Login to your account below

Forgotten Password?

Create New Account!

Fill the forms bellow to register

All fields are required. Log In

Retrieve your password

Please enter your username or email address to reset your password.

Log In