ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸਰਸਵਤੀ ਖੋਜ ਸੰਸਥਾਨ ਦੇ ਸੰਸਥਾਪਕ ਸ੍ਰੀ ਦਰਸ਼ਨ ਲਾਲ ਜੈਨ ਦੇ ਦੁਖਦ ਨਿਧਨ ‘ਤੇ ਉਨ੍ਹਾਂ ਦੇ ਜਗਾਧਰੀ ਨਿਵਾਸ ਸਥਾਨ ‘ਤੇ ਪਹੁੰਚ ਕੇ ਸੋਗ ਪ੍ਰਗਟਾਇਆ। ਸ੍ਰੀ ਦਰਸ਼ਨ ਲਾਲ 94 ਸਾਲ ਦੇ ਸਨ। ਉਨ੍ਹਾਂ ਦਾ ਅੱਜ ਸਰਕਾਰੀ ਸਨਮਾਨ ਦੇ ਨਾਲ ਅੰਤਮ ਸੰਸਕਾਰ ਕੀਤਾ ਗਿਆ। ਉਨ੍ਹਾਂ ਦੇ ਸਨਮਾਨ ਵਿਚ ਪੁਲਿਸ ਦੀ ਟੁਕੜੀ ਨੇ ਗਾਰਡ ਆਫ ਆਨਰ ਵੀ ਦਿੱਤਾ। ਸ੍ਰੀ ਦਰਸ਼ਨ ਲਾਲ ਜੈਨ ਆਪਣੇ ਪਿਛੇ ਦੋ ਪੁੱਤਰ ਅਤੇ ਦੋ ਬੇਟੀਆਂ ਸਮੇਤ ਭਰਿਆ ਪਰਿਵਾਰ ਛੱਡ ਗਏ ਹਨ।ਮੁੱਖ ਮੰਤਰੀ ਨੇ ਸ੍ਰੀ ਦਰਸ਼ਨ ਲਾਲ ਦੇ ਨਿਧਨ ‘ਤੇ ਡੁੰਘਾ ਸੋਗ ਪ੍ਰਟਾਉਂਦੇ ਹੋਏ ਕਿਹਾ ਕਿ ਦਰਸ਼ਨ ਲਾਲ ਜੈਨ ਦੇ ਨਿਧਨ ਤੋਂ ਦੁਖੀ ਹਨ ਅਤੇ ਉਨ੍ਹਾਂ ਦੀ ਯਾਦ ਸਾਨੂੰ ਸੱਭ ਦੇ ਦਿਲਾਂ ਵਿਚ ਸਦਾ ਹੀ ਜੀਵਤ ਰਹਿਣਗੇ। ਉਨ੍ਹਾਂ ਨੇ ਇਸ਼ਵਰ ਤੋਂ ਪਿਛੜੀ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਮਾਜ ਸੇਵਾ ਵਿਚ ਆਪਣਾ ਜੀਵਨ ਸਮਰਪਿਤ ਕਰਨ ਵਾਲੇ ਦਰਸ਼ਨ ਲਾਲ ਪੂਰੇ ਸਮਾਜ ਸੇਵਾ ਵਿਚ ਸਮਰਪਿਤ ਰਹੇ ਅਤੇ ਉਨ੍ਹਾਂ ਨੇ ਦੇਸ਼ ਦੀ ਸੁੰਤੰਤਰਤਾ, ਸਿਖਿਆ, ਸਮਾਜਿਕ ਗਤੀਵਿਧੀਆਂ, ਸਰਸਵਤੀ ਨਦੀ ਦੇ ਮੁੜ ਨਿਰਮਾਣ ਦੇ ਖੇਤਰ ਵਿਚ ਮਹਤੱਵਪੂਰਣ ਯੋਗਦਾਨ ਦਿੱਤਾ। ਉਨ੍ਹਾਂ ਦਾ ਵਿਅਕਤੀਤਵ, ਸਾਦਗੀ ਅਤੇ ਜਨ ਸੇਵਾ ਨਾਲ ਪਰਿਪੂਰਣ ਸਨ। ਉਨ੍ਹਾਂ ਨੇ ਦਰਸ਼ਨ ਲਾਲ ਜੈਨ ਦੇ ਨਾਲ ਆਪਣੇ ਸਮਸਰਣ ਦੋਹਰਾਉਂਦੇ ਹੋਏ ਕਿਹਾ ਕਿ ਊਹ ਲੰਬੇ ਸਮੇਂ ਤਕ ਉਨ੍ਹਾਂ ਦਾ ਸੰਪਰਕ ਵਿਚ ਰਹਿਣ। ਉਨ੍ਹਾਂ ਦੀ ਸੋਚ ਪੂਰੇ ਸਮਾਜ ਨੂੰ ਨਾਲ ਜੋੜ ਕੇ ਚਲਣ ਦੀ ਸੀ।ਉਨ੍ਹਾਂ ਨੇ ਕਿਹਾ ਕਿ ਸਰਸਵਤੀ ਓਰਿਜ ਸਥਾਨ ਦੇ ਪੁਨਕ ਨਿਰਮਾਣ ਕਾਰਜ ਵਿਚ ਉਨ੍ਹਾਂ ਦਾ ਸੱਭ ਤੋਂ ਮਹਤੱਵਪੂਰਣ ਯੋਗਦਾਨ ਰਿਹਾ ਹੈ ਅਤੇ ਉਨ੍ਹਾਂ ਦੇ ਯਤਨਾਂ ਨਾਲ ਹੀ ਇਸ ਨਦੀ ਨੂੰ ਧਰਾਤਲ ‘ਤੇ ਮੁੜ ਜੀਵਤ ਕਰਨ ਦੇ ਯਤਨ ਸ਼ੁਰੂ ਕੀਤੇ ਗਏ। ਉਨ੍ਹਾਂ ਨੇ ਕਿਹਾ ਕਿ ਸਰਸਵਤੀ ਨਦੀ ਦੀ ਹਿਸ ਪਰਿਯੋਜਨਾ ਨੂੰ ਸਾਕਾਰ ਰੂਪ ਦੇ ਕੇ ਸੁਰਗਵਾਸੀ ਦਰਸ਼ਨ ਲਾਲ ਜੈਨ ਨੂੰ ਸੱਚੀ ਸ਼ਰਧਾਂਜਲੀ ਦੇਣ ਦਾ ਯਤਨ ਕੀਤਾ ਜਾਵੇਗਾ।ਸ੍ਰੀ ਦਰਸ਼ਨ ਲਾਲ ਦੀ ਸ਼ਵ ਯਾਤਰਾ ਤੇ ਅੰਤਮ ਸੰਸਕਾਰ ਵਿਚ ਭਾਜਪਾ ਸੂਬਾ ਪ੍ਰਧਾਨ ਓਮ ਪ੍ਰਕਾਸ਼ ਧਨਖੜ, ਵਿਧਾਨਸਭਾ ਸਪੀਕਰ ਗਿਆਨ ਚੰਦ ਗੁਪਤਾ, ਸਿਖਿਆ ਮੰਤਰੀ ਕੰਵਰ ਪਾਲ, ਯਮੁਨਾਨਗਰ ਦੇ ਵਿਧਾਇਕ ਘਣਸ਼ਾਮ ਦਾਸ ਅਰੋੜਾ, ਸਾਬਕਾ ਮੰਤਰੀ ਕਰਣਦੇਵ ਕੰਬੋਜ, ਨਗਰ ਨਿਗਮ ਦੇ ਮੇਅਰ ਮਦਨ ਚੌਹਾਨ, ਸਾਬਕਾ ਵਿਧਾਇਕ ਬਲਵੰਤ ਸਿੰਘ, ਅਰਜੁਨ ਸਿੰਘ ਸਮੇਤ ਵੱਡੀ ਗਿਣਤੀ ਵਿਚ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸੰਗਠਨਾਂ ਦੇ ਨੁਮਾਇੰਦੇ ਤੇ ਸਥਾਨਕ ਲੋਕ ਸ਼ਾਮਿਲ ਹੋਏ।