ਮੋਹਾਲੀ – ਆਰੀਅਨਜ਼ ਕਾਲਜ ਆਫ਼ ਲਾਅ, ਰਾਜਪੁਰਾ, ਨੇੜੇ ਚੰਡੀਗੜ ਵਿਖੇ ਸਖਤ ਸਾਈਬਰ ਕਾਨੂੰਨਾਂ ਦੀ ਲੋੜ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ‘ਸਾਈਬਰ ਲਾਅਜ਼ ਫੌਰ ਇਮਰਜਿੰਗ ਟੈਕਨੋਲੋਜੀਜ਼’ ਵਿਸ਼ੇ ਤੇ ਵੈਬਿਨਾਰ ਦਾ ਆਯੋਜਨ ਕੀਤਾ। ਸ਼੍ਰੀਮਤੀ ਮਨੂੰ ਰਾਮਪਾਲ, ਪ੍ਰੋਫੈਸਰ, ਆਰੀਅਨਜ਼ ਕਾਲਜ ਆਫ਼ ਲਾਅ ਨੇ ਆਰੀਅਨਜ਼ ਕਾਲਜ ਦੇ ਲਾਅ, ਇੰਜੀਨੀਅਰਿੰਗ, ਮੈਨੇਜਮੈਂਟ, ਨਰਸਿੰਗ, ਫਾਰਮੇਸੀ, ਬੀ.ਐਡ ਅਤੇ ਖੇਤੀਬਾੜੀ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਡਾ. ਅੰਸ਼ੂ ਕਟਾਰੀਆ, ਚੇਅਰਮੈਨ, ਆਰੀਅਨਜ਼ ਗਰੁੱਪ ਨੇ ਵੈਬਿਨਾਰ ਦੀ ਪ੍ਰਧਾਨਗੀ ਕੀਤੀ ।ਸ਼੍ਰੀਮਤੀ ਰਾਮਪਾਲ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਮੇਂ ਸਾਈਬਰ ਕ੍ਰਾਈਮ ਵਿਸ਼ਵ ਪੱਧਰ ‘ਤੇ ਪ੍ਰਮੁੱਖ ਅਖਬਾਰਾਂ ਦੀਆਂ ਸੁਰਖੀਆਂ’ ਵਿੱਚ ਆ ਰਹੇ ਹਨ, ਜਿਸ ਨਾਲ ਉਦਯੋਗਾਂ ਅਤੇ ਵਿਅਕਤੀਆਂ ਨੂੰ ਬੇਲੋੜੇ ਨੁਕਸਾਨ ਹੋਏ ਹਨ। ਉਨਾ ਨੇ ਦੱਸਿਆ ਕਿ ਡਾਟਾ ਦੀ ਉਲੰਘਣਾ, ਪਛਾਣ ਦੀ ਚੋਰੀ, ਵਿੱਤੀ ਚੋਰੀ ਅਤੇ ਇੰਟਰਨੈਟ ਸਮੇਂ ਦੀਆਂ ਚੋਰੀਆਂ ਸਾਈਬਰ ਚੋਰੀ ਦੇ ਪ੍ਰਮੁੱਖ ਰੂਪਾਂ ਵਿੱਚ ਸ਼ਾਮਲ ਹਨ।ਰਾਮਪਾਲ ਨੇ ਅੱਗੇ ਦੱਸਿਆ ਕਿ ਭਾਰਤ ਵਿਚ ਸਾਈਬਰ ਕਾਨੂੰਨ, ਸੂਚਨਾ ਟੈਕਨਾਲੌਜੀ ਐਕਟ, 2000 ਵਿਚ ਸ਼ਾਮਲ ਹਨ। ਐਕਟ ਦਾ ਉਦੇਸ਼ ਇਲੈਕਟ੍ਰਾਨਿਕ ਕਾਮਰਸ ਨੂੰ ਕਾਨੂੰਨੀ ਮਾਨਤਾ ਦੇਣਾ ਅਤੇ ਸਰਕਾਰ ਕੋਲ ਇਲੈਕਟ੍ਰਾਨਿਕ ਰਿਕਾਰਡ ਦਾਖਲ ਕਰਨ ਵਿਚ ਸਹਾਇਤਾ ਕਰਨਾ ਹੈ।ਸਾਰੇ ਐਕਟਾ ਦੀ ਵਿਆਖਿਆ ਕਰਦਿਆਂ ਅਤੇ ਵਿਦਿਆਰਥੀਆਂ ਦੇ ਪ੍ਰਸ਼ਨਾਂ ਦੇ ਜਵਾਬ ਦਿੰਦੇ ਹੋਏ ਉਨਾ ਨੇ ਦੱਸਿਆ ਕਿ ਹਾਲਾਂਕਿ ਸਾਈਬਰ ਸਿਕਿਓਰਿਟੀ ਅੱਗੇ ਵਧ ਰਹੀ ਹੈ ਪਰ, ਹੈਕਰ ਇਸਨੂੰ ਤੋੜਨ ਦੇ ਤਰੀਕੇ ਵੀ ਲੱਭ ਰਹੇ ਹਨ। ਇਹ ਨਾ ਸਿਰਫ ਬਿਹਤਰ ਸੁਰੱਖਿਆ ਪ੍ਰਣਾਲੀਆਂ ਦੀ ਬਲਕਿ ਮਜਬੂਤ ਸਾਈਬਰ ਕਾਨੂੰਨਾਂ ਦੀ ਜ਼ਰੂਰਤ ਨੂੰ ਵੀ ਪੱਕਾ ਕਰਦਾ ਹੈ। ਇਸ ਤੋ ਇਲਾਵਾ, ਸਾਈਬਰ ਕਾਨੂੰਨ ਨਿਰਮਾਤਾਵਾਂ ਨੂੰ ਸਾਈਬਰ ਸੁਰੱਖਿਆ ਵਿਚ ਸੰਭਾਵਿਤ ਖਾਮੀਆਂ ਲੱਭ ਕੇ ਉਨਾਂ ਨੂੰ ਹੱਲ ਕਰਨ ਦੀ ਜ਼ਰੂਰਤ ਹੈ