ਚੰਡੀਗੜ੍ਹ – ਹਰਿਆਣਾ ਬਿਜਲੀ ਵੰਡ ਨਿਗਮਾਂ ਵੱਲੋਂ ਖਪਤਕਾਰਾਂ ਦੀ ਸਹੂਲਤ ਲਈ ਮਿਸਡ ਕਾਲ ਅਲਰਟ ਸਰਵਿਸ ੪ੁਰੂ ਕੀਤੀ ਗਈ ਹੈ। ਜਿਸ ਦੇ ਤਹਿਤ ਖਪਤਕਾਰ ਨੂੰ ਆਪਣੇ ਰਜਿਸਟਰਡ ਮੋਬਾਇਲ ਤੋਂ ਮਿਸਡ ਕਾਲ ਕਰਨ ਤੇ ਮੈਸੇਜ ਰਾਹੀਂ ਇਕ ਲਿੰਕ ਪ੍ਰਾਪਤ ਹੋਵੇਗਾ, ਜਿਸ ਤੇ ਕਲਿਕ ਕਰ ਕੇ ਖਪਤਕਾਰ ਆਪਣਾ ਬਿਜਲੀ ਬਿੱਲ ਡਾਊਨਲੋਡ ਤੇ ਉਸ ਦਾ ਭੁਗਤਾਨ ਕਰ ਸਕਦੇ ਹਨ। ਬਿਜਲੀ ਨਿਗਮ ਦੇ ਬੁਲਾਰੇ ਨੇ ਦਸਿਆ ਕਿ ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਦੇ ਖਪਤਕਾਰ ਆਪਣੇ ਰਜਿਸਟਰਡ ਮੋਬਾਇਲ ਨੰਬਰ ਤੋਂ 70870ਰ19636 ਨੰਬਰ ਤੇ ਅਤੇ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਦੇ ਖਪਤਕਾਰ 70821੍ਰ02200 ਨੰਬਰ ਤੇ ਮਿਸਡ ਕਾਲ ਦੇ ਕੇ ਆਪਣੇ ਬਿਜਲੀ ਬਿੱਲ ਨਾਲ ਸਬੰਧਿਤ ਸੂਚਨਾ ਪ੍ਰਾਪਤ ਕਰ ਆਨਲਾਇਨਰਾਹੀਂ ਬਿਜਲੀ ਬਿੱਲ ਦਾ ਭੁਗਤਾਨ ਕਰ ਸਕਦੇ ਹਨ। ਮਿਸਡ ਕਾਲ ਦੀ ਸਹੂਲਤ ਦਾ ਲਾਭ ਲੈਣ ਲਈ ਖਪਤਕਾਰਾਂ ਦਾ ਮੋਬਾਇਲ ਨੰਬਰ ਬਿਜਲੀ ਮੀਟਰ ਅਕਾਊਂਟ ਨਾਲ ਜੁੜਿਆ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਖਪਤਕਾਰ ਆਪਣਾ ਮੋਬਾਇਲ ਨੰਬਰ ਤੇ ਆਧਾਰ ਨੰਬਰ ਵੀ ਅਪਡੇਟ ਕਰ ਸਕਦੇ ਹਨ।ਉਨ੍ਹਾਂ ਨੇ ਦਸਿਆ ਕਿ ਬਿਜਲੀ ਨਿਗਮ ਵੱਲੋਂ ਦਿੱਤੀ ਜਾਣ ਵਾਲੀ ਸਬਸਿਡੀ ਅਤੇ ਮਿਸਡ ਕਾਲ ਅਲਰਟ ਸਹੂਲਤ ਪ੍ਰਾਪਤ ਕਰਨ ਤੋਂ ਪਹਿਲਾਂ ਬਿਜਲੀ ਖਪਤਕਾਰ ਨੂੰ ਆਧਾਰ ਅੱਪਡੇਟ ਕਰਵਾਉਣਾ ਹੋਵੇਗਾ ਤਾਂਹੀ ਖਪਤਕਾਰ ਨੂੰ ਸਰਕਾਰ ਵੱਲੋਂ ਦਿੱਤੀ ਜਾ ਰਹੀ ਸਬਸਿਡੀ ਦਾ ਲਾਭ ਮਿਲੇਗਾ। ਇਸ ਸਹੂਲਤ ਨਾਲ ਖਪਤਕਾਰਾਂ ਨੂੰ ਹੁਣ ਬਿਜਲੀ ਬਿੱਲ ਦੇ ਲਈ ਮੀਟਰ ਰੀਡਰ ਅਤੇ ਬਿੱਲ ਡਿਲੀਵਰੀ ਦਾ ਇੰਤਜਾਰ ਨਹੀਂ ਕਰਨਾ ਹੋਵੇਗਾ।ਉਨ੍ਹਾਂ ਨੇ ਦਸਿਆ ਕਿ ਹਰਿਆਣਾ ਬਿਜਲੀ ਵੰਡ ਨਿਗਮਾਂ ਵੱਲੋਂ ਕਰਨਾਲ, ਗੁਰੂਗ੍ਰਾਮ, ਪੰਚਕੂਲਾ, ਪਾਣੀਪਤ ਅਤੇ ਫਰੀਦਾਬਾਦ ਆਦਿ ੪ਹਿਰਾਂ ਦੇ ਸਮਾਰਟ ਮੀਟਰ ਖਪਤਕਾਰਾਂ ਲਈ 26 ਨਵੰਬਰ, 2020 ਤੋਂ ਪ੍ਰੀਪੇਡ ਬਿਲਿੰਗ ਦੀ ਸਹੂਲਤ ਵੀ ਕੀਤੀ ਗਈ ਹੈ। ਪ੍ਰੀ੍ਰਪੇਡ ਕਨੈਕ੪ਨ ਲੈਣ ਲਈ ਖਪਤਕਾਰ ਨੂੰ ਕਿਸੇ ਵੀ ਤਰ੍ਹਾ ਦੀ ਸਿਕਓਰਿਟੀ ਜਮ੍ਹਾ ਨਹੀਂ ਕਰਵਾਉਣੀ ਪਵੇਗੀ। ਖਪਤਕਾਰਾਂ ਨੂੰ ਮਹੀਨੇ ਦੇ ਮੌਜੂਦਾ ਬਿਜਲੀ ਬਿੱਲ ਤੇ ਨਿਯਮ ਅਨੁਸਾਰ 5 ਫੀਸਦੀ ਦੀ ਛੋਟ ਮਿਲੇਗੀ ਅਤੇ ਮੀਟਰ ਰੀਡਿੰਗ ਦਾ ਝੰਝਟ ਵੀ ਖਤਮ ਹੋਵੇਗਾ। ਖਪਤਕਾਰ ਮੋਬਾਇਲ ਐਪ ਰਾਹੀਂ ਆਪਣੈ ਅਕਾਊਂਟ ਬੈਲੇਂਸ ਨੂੰ ਚੈਕ ਕਰ ਸਕਦੇ ਹਨ ਜਿਸ ਦੇ ਲਈ ਪਲੇ ਸਟੇਰ/ਐਪਲ ਸਟੋਰ ਤੋਂ ਯੂਐਚਬੀਬੀਐਨ ਸਮਾਰਟ ਮੀਟਰ ਅਤੇ ਡੀਐਚਬੀਬੀਐਨ ਸਮਾਰਟ ਮੀਟਰ ਮੋਬਾਇਲ ਐਪ ਡਾਊਨਲੋਡ ਕਰ ਸਕਦੇ ਹਨ।ਹਰਿਆਣਾ ਦੇ ਬਿਜਲੀ ਵੰਡ ਨਿਗਮ ਵਿ੪ਵ ਕੋਰੋਨਾ ਮਹਾਮਾਰੀ ਦੇ ਕਾਲ ਵਿਚ ਖਪਤਕਾਰਾਂ ਨੂੰ ਘਰ ਬੈਠੇ ਬਿਜਲੀ ਬਿੱਲ ਨਾਲ ਸਬੰਧਿਤ ਸੂਚਨਾ ਉਪਲਬਧ ਕਰਵਾਉਣ ਅਤੇ ਸਮਾਜਿਕ ਦੂਰੀ ਬਣਾਏ ਰੱਖਣ ਲਈ ਖਪਤਕਾਰਾਂ ਨੂੰ ਬਿਨਾਂ ਰੁਕਾਵਟ ਅਤੇ ਸੁਚਾਰੂ ਢੰਗ ਨਾਲ ਬਿਜਲੀ ਸਪਲਾਈ ਉਪਲਬਧ ਕਰਵਾਉਣ ਦੇ ਲਈ ਪ੍ਰਤੀਬੱਧ ਹੈ।