updated 12:10 PM UTC, Apr 22, 2019
Headlines:

Asian Games : ਭਾਰਤ ਦੀ 4 ਗੁਣਾ 400 ਮਿਕਸਡ ਰਿਲੇਅ ਟੀਮ ਨੇ ਚਾਂਦੀ ਤਮਗੇ 'ਤੇ ਕੀਤਾ ਕਬਜਾ

ਜਕਾਰਤਾ : ਭਾਰਤ ਦੀ 4 ਗੁਣਾ 400 ਮਿਕਸਡ ਰਿਲੇਅ ਦੌਡ਼ 'ਚ ਭਾਰਤੀ ਟੀਮ ਨੇ ਚਾਂਦੀ ਤਮਗਾ ਜਿੱਤਿਆ ਹੈ। ਭਾਰਤ ਵਲੋਂ ਹਿਮਾ ਦਾਸ, ਮੁਹੰਮਦ ਅਨਸ. ਰਾਜੀਵ ਅਰੋਕਿਆ ਅਤੇ ਰਾਜੂ ਪੂਵਾਮਾ ਸ਼ਾਮਲ ਸਨ। ਭਾਰਤ ਦੇ ਦੌੜਾਕਾਂ ਨੇ 3.15.71 ਮਿੰਟ ਦਾ ਸਮੇਂ 'ਚ ਦੌੜ ਪੂਰੀ ਕਰ ਕੇ ਚਾਂਦੀ ਤਮਗਾ ਜਿੱਤਿਆ। ਇਸ ਈਵੈਂਟ 'ਚ ਸੋਨ ਤਮਗਾ ਬਹਿਰੀਨ ਦੇ ਖਾਡਰੀਆਂ ਨੇ ਜਿੱਤਿਆ ਜਦਕਿ ਕਾਂਸੀ ਤਮਗਾ ਕਜਾਕਿਸਤਾਨ ਦੇ ਖਿਡਾਰੀਆਂ ਨੇ ਜਿੱਤਿਆ। ਇਸ ਦੇ ਨਾਲ ਹੀ ਭਾਰਤ ਨੇ ਤਮਗਿਆਂ ਦਾ ਅਰਧ ਸੈਂਕਡ਼ਾ ਵੀ ਪੂਰਾ ਕਰ ਲਿਆ ਹੈ। ਹੁਣ ਭਾਰਤ ਦੇ ਕੋਲ ਕੁਲ 50 ਤਮਗੇ ਹੋ ਗਏ ਹਨ ਜਿਸ 'ਚ 9 ਸੋਨ, 19 ਚਾਂਦੀ ਅਤੇ 22 ਕਾਂਸੀ ਤਮਗੇ ਸ਼ਾਮਲ ਹਨ। ਉਥੇ ਹੀ ਭਾਰਤ ਅੰਕ ਸੂਚੀ ਵਿਚ 8ਵੇਂ ਸਥਾਨ ਨੇ ਕਾਬਿਜ਼ ਹੈ ਅਤੇ ਪਹਿਲੇ ਸਥਾਨ 'ਤੇ 206 ਤਮਗਿਆਂ ਨਾਲ ਚੀਨ ਬਣਿਆ ਹੋਇਆ ਹੈ।

5°C

New York

Sunny

Humidity: 49%

Wind: 22.53 km/h

  • 03 Jan 2019 7°C 3°C
  • 04 Jan 2019 8°C 1°C