updated 5:33 AM UTC, Dec 6, 2019
Headlines:

ਅਮਰੀਕਾ ਨੇ ਅਫਗਾਨ-ਤਾਲਿਬਾਨ ਨਾਲ ਵਾਰਤਾ ਫਿਰ ਤੋਂ ਕੀਤੀ ਸ਼ੁਰੂ ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਆਖਿਆ ਕਿ ਅਮਰੀਕਾ ਨੇ ਤਾਲਿਬਾਨ ਵਿਧ੍ਰੋਹੀਆਂ ਨਾਲ ਗੱਲਬਾਤ ਫਿਰ ਤੋਂ ਸ਼ੁਰੂ ਕਰ ਦਿੱਤੀ ਹੈ। ਟਰੰਪ ਨੇ ਅਮਰੀਕੀ ਫੌਜੀਆਂ ਦੇ ਨਾਲ ਥੈਂਕਸਗੀਵਿੰਗ ਡੇਅ ਦੀਆਂ ਛੁੱਟੀਆਂ ਮਨਾਉਣ ਲਈ ਬਿਨਾਂ ਕਿਸੇ ਐਲਾਨ ਦੇ ਅਫਗਾਨਿਸਤਾਨ ਦੀ ਯਾਤਰਾ 'ਤੇ ਆਏ ਹਨ। ਉਨ੍ਹਾਂ ਨੇ ਪੱਤਰਕਾਰਾਂ ਨੂੰ ਆਖਿਆ ਕਿ ਤਾਲਿਬਾਨ ਇਕ ਸਮਝੌਤਾ ਕਰਨਾ ਚਾਹੁੰਦਾ ਹੈ ਅਤੇ ਅਸੀਂ ਉਨ੍ਹਾਂ ਦੇ ਨਾਲ ਬੈਠਕ ਕਰ ਰਹੇ ਹਾਂ ਅਤੇ ਅਸੀਂ ਆਖ ਰਹੇ ਹਾਂ ਕਿ ਜੰਗਬੰਦੀ ਹੋਣੀ ਚਾਹੀਦੀ ਹੈ ਅਤੇ ਉਹ ਜੰਗਬੰਦੀ ਨਹੀਂ ਕਰਨਾ ਚਾਹੁੰਦੇ ਸਨ ਅਤੇ ਹੁਣ ਉਹ ਜੰਗਬੰਦੀ ਕਰਨਾ ਚਾਹੁੰਦੇ ਹਨ।

New York