updated 6:12 AM UTC, Nov 21, 2019
Headlines:

ਵ੍ਹਾਈਟ ਹਾਊਸ ਦੇ 2 ਵਕੀਲ ਵੀ ਮਹਾਦੋਸ਼ ਦੀ ਜਾਂਚ ਦੇ ਦਾਇਰੇ ਚ

ਵਾਸ਼ਿੰਗਟਨ - ਯੂਕ੍ਰੇਨ ਦੇ ਨੇਤਾ ਨਾਲ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫੋਨ ਕਾਲ ਦਾ ਬਿਊਰਾ ਦਿੰਦੇ ਹੋਏ ਇਕ ਸਰਕਾਰੀ ਮੈਮੋ ਪੇਸ਼ ਕਰਨ ਦੇ ਬਾਰੇ 'ਚ ਚਰਚਾ ਨਾਲ ਕਰੀਬੀ ਤੌਰ 'ਤੇ ਜੁੜੇ ਵ੍ਹਾਈਟ ਹਾਊਸ ਦੇ 2 ਵਕੀਲ ਵੀ ਅਮਰੀਕੀ ਸੰਸਦ ਦੀ ਮਹਾਦੋਸ਼ ਜਾਂਚ ਦੇ ਦਾਇਰੇ 'ਚ ਆ ਗਏ ਹਨ। ਟਰੰਪ ਦਾ ਇਹ ਫੋਨ ਕਾਲ ਇਕ ਅਜਿਹੇ ਕੰਪਿਊਟਰ ਤੋਂ ਕੀਤਾ ਗਿਆ ਸੀ, ਜੋ ਮੁੱਖ ਰੂਪ ਤੋਂ ਖੁਫੀਆ ਕਾਰਵਾਈ ਨਾਲ ਜੁੜੇ ਦਸਤਾਵੇਜ਼ਾਂ ਲਈ ਸੁਰੱਖਿਅਤ ਹੈ। ਮਹਾਦੋਸ਼ ਵਕੀਲਾਂ ਨੇ ਆਪਣੀ ਜਾਂਚ ਦਾ ਦਾਇਰਾ ਵਧਾਉਂਦੇ ਹੋਏ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਜਾਨ ਬੋਲਟਨ ਨੂੰ ਅਗਲੇ ਹਫਤੇ ਬਿਆਨ ਦੇਣ ਲਈ ਤਲਬ ਕੀਤਾ ਹੈ।ਵਕੀਲ 2 ਹੋਰ ਰਾਜਨੀਤਕ ਨਿਯੁਕਤੀਆਂ ਜਾਨ ਐਸੇਨਬਰਗ ਅਤੇ ਮਾਇਕਲ ਐਲਿਸ ਦਾ ਵੀ ਬਿਆਨ ਚਾਹੁੰਦੇ ਹਨ। ਐਸੇਨਬਰਗ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਪ੍ਰਮੁੱਖ ਵਕੀਲ ਹਨ ਜਦਕਿ ਐਲਿਸ ਰਾਸ਼ਟਰਪਤੀ ਦੇ ਸਹਾਇਕ ਬੁਲਾਰੇ ਹਨ। ਮਹਾਦੋਸ਼ ਜਾਂਚ ਟਰੰਪ ਦੇ ਉਸ ਫੋਨ ਕਾਲ ਦੀ ਜਾਂਚ-ਪੜਤਾਲ ਕਰ ਰਹੀ ਹੈ ਜਿਸ ਦੇ ਤਹਿਤ ਉਨ੍ਹਾਂ ਨੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜੈਲੇਂਸਕੀ ਤੋਂ ਸਹਿਯੋਗ ਮੰਗਿਆ ਸੀ।

New York