updated 6:49 AM UTC, Oct 19, 2019
Headlines:

ਅਮਰੀਕਾ ਨੇ ਚੀਨ ਦੀਆਂ 28 ਸੰਸਥਾਵਾਂ ਨੂੰ ਕਾਲੀ ਸੂਚੀ ਚ ਪਾਇਆ

ਅਮਰੀਕੀ ਵਣਜ ਮੰਤਰਾਲੇ ਨੇ ਚੀਨ ਦੇ ਅਸ਼ਾਂਤ ਸ਼ਿਨਜਿਆਂਗ ਖੇਤਰ 'ਚ ਉਈਗਰ ਮੁਸਲਮਾਨਾਂ ਅਤੇ ਹੋਰ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਅਤੇ ਉਨ੍ਹਾਂ ਨਾਲ ਦੁਰਵਿਵਹਾਰ ਕਰਨ ਦੇ ਮਾਮਲੇ 'ਚ ਚੀਨ ਦੀਆਂ 28 ਸੰਸਥਾਵਾਂ ਨੂੰ ਸੋਮਵਾਰ ਨੂੰ ਕਾਲੀ ਸੂਚੀ 'ਚ ਪਾਇਆ।ਅਮਰੀਕਾ ਦੇ ਵਣਜ ਮੰਤਰੀ ਵਿਲਬਰ ਰੋਸ ਨੇ ਫੈਸਲੇ ਦੀ ਘੋਸ਼ਣਾ ਕੀਤੀ। ਇਸ ਤੋਂ ਬਾਅਦ ਇਹ ਸੰਸਥਾਵਾਂ ਹੁਣ ਅਮਰੀਕੀ ਸਾਮਾਨ ਨਹੀਂ ਖਰੀਦ ਸਕਣਗੀਆਂ। ਰਾਸ ਨੇ ਕਿਹਾ ਕਿ ,''ਅਮਰੀਕਾ ਚੀਨ ਅੰਦਰ ਜਾਤੀ ਘੱਟ ਗਿਣਤੀ ਦੇ ਦਮਨ ਨੂੰ ਬਰਦਾਸ਼ਤ ਨਹੀਂ ਕਰਦਾ ਅਤੇ ਨਾ ਹੀ ਕਰੇਗਾ।'' ਅਮਰੀਕੀ ਫੈਡਰਲ ਰਜਿਸਟਰ 'ਚ ਅਪਡੇਟ ਕੀਤੀ ਗਈ ਜਾਣਕਾਰੀ ਅਨੁਸਾਰ ਕਾਲੀ ਸੂਚੀ 'ਚ ਪਾਈਆਂ ਕਈ ਸੰਸਥਾਵਾਂ 'ਚ ਹਿਕਵਿਜ਼ਨ, ਸੈਂਸ ਟਾਈਮ, ਮੇਗਵੀ ਟੈਕਨਾਲੋਜੀ ਆਦਿ ਸ਼ਾਮਲ ਹਨ।

New York