updated 6:49 AM UTC, Oct 19, 2019
Headlines:

ਜੇਮਸ ਪੀਬਲਸ, ਮਿਸ਼ੇਲ ਮੇਅਰ ਤੇ ਡਿਡਿਏਰ ਕਵੈਲੋਜ਼ ਨੂੰ ਮਿਲਿਆ ਭੌਤਕੀ ਦਾ ਨੋਬੇਲ ਪੁਰਸਕਾਰ

ਸਟੌਕਹੋਮ - ਭੌਤਕੀ ਦੇ ਖੇਤਰ 'ਚ ਜ਼ਿਕਰਯੋਗ ਕਾਰਜ ਕਰਨ ਲਈ ਤਿੰਨ ਵਿਗਿਆਨੀਆਂ ਨੂੰ ਨੋਬੇਲ ਪੁਰਸਕਾਰ ਮਿਲਿਆ ਹੈ। ਵਿਸ਼ਵ ਦੇ ਇਸ ਵੱਕਾਰੀ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲਿਆਂ 'ਚ ਕੈਨੇਡੀਅਨ ਅਮਰੀਕੀ ਵਿਗਿਆਨੀ ਜੇਮਸ ਪੀਬਲਸ, ਸਵਿੱਸ ਵਿਗਿਆਨੀ ਮਿਸ਼ੇਲ ਮੇਅਰ ਤੇ ਡਿਡਿਏਰ ਕਵੈਲੋਜ਼ ਸ਼ਾਮਿਲ ਹਨ। ਇਨ੍ਹਾਂ ਵਿਗਿਆਨੀਆਂ ਨੂੰ ਇਹ ਸਨਮਾਨ ਬ੍ਰਹਿਮੰਡ ਦੇ ਵਿਕਾਸ ਤੇ ਉਸ ਵਿੱਚ ਧਰਤੀ ਦੀ ਪੁਜ਼ੀਸ਼ਨ ਬਾਰੇ ਜਾਣਕਾਰੀ ਲਈ ਦਿੱਤਾ ਗਿਆ ਹੈ। ਇਨ੍ਹਾਂ ਸਾਰੇ ਵਿਗਿਆਨੀਆਂ ਨੂੰ ਸਾਂਝੇ ਰੂਪ 'ਚ ਇਹ ਸਨਮਾਨ ਮਿਲਿਆ ਹੈ। ਨੋਬੇਲ ਪੁਰਸਕਾਰ ਮਿਲਣ ਤੋਂ ਬਾਅਦ ਜੇਮਸ ਪੀਬਲਸ ਨੇ ਕਿਹਾ ਕਿ ਜੋ ਲੋਕ ਵਿਗਿਆਨ ਦੇ ਖੇਤਰ 'ਚ ਆ ਰਹੇ ਹਨ, ਉਨ੍ਹਾਂ ਲਈ ਮੇਰੀ ਸਲਾਹ ਹੈ ਕਿ ਉਨ੍ਹਾਂ ਨੂੰ ਵਿਗਿਆਨ ਨੂੰ ਪਿਆਰ ਨਾਲ ਅਪਣਾਉਣਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਵਿਗਿਆਨ ਦੇ ਖੇਤਰ 'ਚ ਮੋਹਿਤ ਹੋ ਕੇ ਨਹੀਂ ਆਉਣਾ ਚਾਹੀਦਾ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਮੈਡੀਕਲ ਦੇ ਖੇਤਰ 'ਚ ਅਮਰੀਕਾ ਦੇ ਵਿਲਿਅਮ ਜੀ. ਕੇਲਿਨ ਜੂਨੀਅਰ ਤੇ ਗ੍ਰੇਗ ਐੱਲ, ਸੇਮੇਂਜਾ ਤੇ ਬ੍ਰੇਟਿਨ ਦੇ ਪੀਟਰ ਜੇ. ਰੈਟਕਲਿੱਫ ਨੂੰ ਨੋਬੇਲ ਪੁਰਸਕਾਰ ਦਿੱਤਾ ਗਿਆ ਸੀ।

New York