updated 6:49 AM UTC, Oct 19, 2019
Headlines:

ਤੁਰਕੀ, ਕੁਰਦ ਸਥਿਤੀ ਨਾਲ ਖੁਦ ਨਜਿੱਠੇ ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੀਰੀਆ ਨਾਲ ਲੱਗਦੀ ਤੁਰਕੀ ਦੀ ਸਰਹੱਦ ਤੋਂ ਅਮਰੀਕੀ ਫੌਜੀਆਂ ਨੂੰ ਹਟਾਉਣ ਦੇ ਫੈਸਲੇ ਨੂੰ ਸਹੀ ਠਹਿਰਾਉਂਦੇ ਹੋਏ ਸੋਮਵਾਰ ਨੂੰ ਆਖਿਆ ਕਿ ਖੇਤਰ ਨੂੰ ਸਥਿਤੀ ਨਾਲ ਖੁਦ ਨਜਿੱਠਣ ਹੋਵੇਗਾ ਅਤੇ ਅਮਰੀਕਾ ਨੂੰ ਇਸ ਬੇਹੂਦਾ ਬੇਅੰਤ ਜੰਗ ਤੋਂ ਬਾਹਰ ਨਿਕਲਣ ਦੀ ਜ਼ਰੂਰਤ ਹੈ। ਐਤਵਾਰ ਦੇਰ ਸ਼ਾਮ ਨੂੰ ਅਮਰੀਕਾ ਨੇ ਸੀਰੀਆ ਦੀ ਉੱਤਰੀ ਸਰਹੱਦ ਦੇ ਅਹਿਮ ਟਿਕਾਣਿਆਂ ਤੋਂ ਆਪਣੇ ਫੌਜੀਆਂ ਨੂੰ ਹਟਾਉਣ ਦਾ ਐਲਾਨ ਕੀਤਾ ਸੀ। ਇਹ ਨੀਤੀ 'ਚ ਵੱਡੇ ਪਰਿਵਰਤਨ ਨੂੰ ਦਿਖਾਉਂਦਾ ਅਤੇ ਤਥਾ ਕਥਿਤ ਇਸਲਾਮਕ ਸਟੇਟ (ਆਈ. ਐੱਸ.) ਸਮੂਹ ਖਿਲਾਫ ਸਾਲਾਂ ਦੀ ਲੜਾਈ 'ਚ ਅਮਰੀਕਾ ਦੇ ਮੁੱਖ ਸਹਿਯੋਗੀ ਰਹੇ ਕੁਰਦਾਂ ਨੂੰ ਫਰੇਮ 'ਚ ਛੱਡਦਾ ਹੈ। ਤੁਰਕੀ, ਯੂਰਪ, ਸੀਰੀਆ, ਈਰਾਨ, ਇਰਾਕ, ਰੂਸ ਅਤੇ ਕੁਰਦਾਂ ਨੂੰ ਸਥਿਤੀ ਨਾਲ ਖੁਦ ਨਜਿੱਠਣਾ ਹੋਵੇਗਾ ਅਤੇ ਉਹ ਆਪਣੇ-ਆਪਣੇ ਖੇਤਰਾਂ 'ਚ ਫੜੇ ਗਏ ਆਈ. ਐੱਸ. ਦੇ ਲੜਾਕਿਆਂ ਦੇ ਨਾਲ ਜੋ ਕਰਨਾ ਚਾਹੁੰਦੇ ਹਨ, ਉਹ ਕਰਨ। ਉਨ੍ਹਾਂ ਨੇ ਆਖਿਆ ਕਿ ਜ਼ਿਆਦਾਤਰ ਜੰਗ ਕਬੀਲਿਆਂ ਵਿਚਾਲੇ ਹੋ ਰਹੀ ਹੈ ਅਤੇ ਇਸ ਬੇਹੂਦਾ ਬੇਅੰਤ ਜੰਗ 'ਚੋਂ ਨਿਕਲਣ ਦਾ ਸਮਾਂ ਹੈ ਅਤੇ ਸਾਨੂੰ ਫੌਜੀਆਂ ਨੂੰ ਵਾਪਸ ਘਰ ਬੁਲਾਉਣਾ ਹੈ।

New York