updated 8:42 AM UTC, May 21, 2019
Headlines:

ਸ਼ੀ ਜਿਨਪਿੰਗ ਤੇ ਪੁਤਿਨ ਨਾਲ ਜੂਨ ਚ ਮੁਲਾਕਾਤ ਕਰਨਗੇ ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਜਾਪਾਨ ਵਿਚ ਅਗਲੇ ਮਹੀਨੇ ਹੋਣ ਵਾਲੇ ਜੀ-20 ਸਿਖਰ ਸੰਮੇਲਨ ਤੋਂ ਵੱਖ ਆਪਣੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕਰਨਗੇ। ਭਾਰਤ ਵਿਚ 23 ਮਈ ਨੂੰ ਲੋਕਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣ ਦੇ ਬਾਅਦ ਇਹ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਟਰੰਪ ਵਿਚਾਲੇ ਮੁਲਾਕਾਤ ਦਾ ਪਹਿਲਾ ਮੌਕਾ ਹੋਵੇਗਾ। ਭਾਵੇਂਕਿ ਟਰੰਪ ਨੇ ਆਪਣੇ ਓਵਲ ਦਫਤਰ ਵਿਚ ਮੀਡੀਆ ਨਾਲ ਗੱਲਬਾਤ ਦੌਰਾਨ ਜੀ-20 ਸਿਖਰ ਸੰਮੇਲਨ ਦੇ ਇਲਾਵਾ ਸ਼ੀ ਅਤੇ ਪੁਤਿਨ ਦੇ ਇਲਾਵਾ ਕਿਸੇ ਹੋਰ ਨੇਤਾ ਨਾਲ ਮੁਲਾਕਾਤ ਦਾ ਜ਼ਿਕਰ ਨਹੀਂ ਕੀਤਾ। ਇਸ ਵਿਚ ਟਰੰਪ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਦੀ ਪੁਤਿਨ ਨਾਲ ਮੁਲਾਕਾਤ ਤੋਂ ਪਹਿਲਾਂ ਦੀ ਸ਼ਾਮ ਨੂੰ ਸੋਮਵਾਰ ਨੂੰ ਕਿਹਾ ਕਿ ਅਮਰੀਕਾ ਅਤੇ ਰੂਸ ਵਿਚਾਲੇ ਚੰਗੇ ਸੰਬੰਧ ਹੋਣਾ ਸਹੀ ਹੈ।

New York