updated 6:27 AM UTC, Jul 20, 2019
Headlines:

ਅਮਰੀਕਾ ਚ ਹੋਈ ਗੋਲੀਬਾਰੀ, ਇਕ ਦੀ ਮੌਤ ਤੇ 2 ਜ਼ਖਮੀ

ਅਮਰੀਕਾ ਦੇ ਫਲੋਰੀਡਾ 'ਚ ਗੋਲੀਬਾਰੀ ਹੋਣ ਦੀ ਖਬਰ ਮਿਲੀ ਹੈ, ਜਿਸ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਦੋ ਹੋਰ ਜ਼ਖਮੀ ਹੋ ਗਏ। ਮਿਆਮੀ ਪੁਲਸ ਅਲਵਾਰੋ ਨੇ ਦੱਸਿਆ ਕਿ ਉਨ੍ਹਾਂ ਨੂੰ ਦੁਪਹਿਰ ਦੇ 1.41 ਵਜੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰਿਜ਼ੋਰਟ ਨੇੜੇ ਗੋਲੀਬਾਰੀ ਹੋਣ ਸਬੰਧੀ ਜਾਣਕਾਰੀ ਮਿਲੀ। ਉਨ੍ਹਾਂ ਕਿਹਾ ਕਿ ਸਨੀ ਈਲਜ਼ ਬੀਚ 'ਚ ਰਿਜ਼ੋਰਟ ਨੇੜੇ ਗੋਲੀਆਂ ਚੱਲੀਆਂ। ਘਟਨਾ ਵਾਲੀ ਥਾਂ 'ਤੇ ਕਈ ਵਾਹਨ ਖੜ੍ਹੇ ਸਨ, ਜਿਨ੍ਹਾਂ 'ਤੇ ਗੋਲੀਆਂ ਲੱਗਣ ਦੇ ਨਿਸ਼ਾਨ ਸਨ।ਅਧਿਕਾਰੀਆਂ ਨੇ ਦੱਸਿਆ ਕਿ 19 ਸਾਲਾ ਕੁੜੀ ਗੋਲੀਬਾਰੀ ਦੀ ਸ਼ਿਕਾਰ ਹੋ ਗਈ। ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਸਥਿਤੀ ਫਿਲਹਾਲ ਖਤਰੇ 'ਚੋਂ ਬਾਹਰ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਇਕ ਵਿਅਕਤੀ ਦੀ ਮੌਤ ਹੋ ਗਈ, ਜਿਸ ਦੇ ਸਿਰ 'ਚ ਗੋਲੀ ਵੱਜੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਕ 5 ਸਾਲਾ ਬੱਚਾ ਵੀ ਗੋਲੀਬਾਰੀ ਦਾ ਸ਼ਿਕਾਰ ਹੋ ਗਿਆ, ਜਿਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ।

New York