updated 7:22 AM UTC, Mar 23, 2019
Headlines:

ਅਮਰੀਕਾ ਵਿੱਚ ਬਣਾਇਆ ਗਿਆ 150 ਫੁੱਟ ਉੱਚਾ ਪੌੜ੍ਹੀਨੁਮਾ ਟਾਵਰ

ਵਾਸ਼ਿੰਗਟਨ - ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਸ਼ਾਨਦਾਰ ਟਾਵਰ ਦਾ ਨਿਰਮਾਣ ਕੀਤਾ ਗਿਆ ਹੈ| ਇਕ ਅਨੁਮਾਨ ਮੁਤਾਬਕ ਟਾਵਰ ਦਾ ਨਿਰਮਾਣ ਭਾਰਤ ਵਿਚ ਪਾਈ ਜਾਣ ਵਾਲੀ ਬਾਊਲੀ ਦੀ ਤਰਜ਼ ਤੇ ਕੀਤਾ ਗਿਆ ਹੈ| ਇਹ ਟਾਵਰ ਪੌੜ੍ਹੀਨੁਮਾ ਹੈ| 150 ਫੁੱਟ ਉੱਚੇ ਇਸ ਟਾਵਰ ਵਿਚ ਰੈਸਟੋਰੈਂਟ, ਹੋਟਲ, ਸ਼ਾਪਿੰਗ ਸੈਂਟਰ ਹਨ ਜੋ 15 ਮਾਰਚ ਨੂੰ ਖੁੱਲ੍ਹੇਗਾ| ਇਸ ਟਾਵਰ ਨੂੰ ਬਣਾਉਣ ਵਿਚ 8 ਮਹੀਨੇ ਲੱਗੇ ਅਤੇ ਕਰੀਬ 1 ਹਜ਼ਾਰ ਕਰੋੜ ਰੁਪਏ ਦਾ ਖਰਚ ਆਇਆ| ਟਾਵਰ ਦਾ ਨਾਮ (ਬਰਤਨ ਜਾਂ ਪਾਤਰ) ਹੈ| ਹਡਸਨ ਨਦੀ ਦੇ ਨੇੜੇ ਹੋਣ ਕਾਰਨ ਇਸ ਨੂੰ ‘ਹਡਸਨ ਯਾਰਡਸ’ ਵੀ ਕਹਿੰਦੇ ਹਨ| ਹੀਥਰਵਿਕ ਸਟੂਡੀਓ ਦੇ ਬਾਨੀ ਥਾਮਸ ਹੀਥਰਵਿਕ ਨੇ ਟਿੱਪਣੀ ਕੀਤੀ ਕਿ ਵੈਸਲ ਸਟੀਲ ਦੀ ਬਣੀ ਹੁਣ ਤੱਕ ਦੀ ਸਭ ਤੋਂ ਗੁੰਝਲਦਾਰ ਰਚਨਾ ਵਿਚੋਂ ਇਕ ਹੈ| ਉਨ੍ਹਾਂ ਮੁਤਾਬਕ ਅੱਜ ਅਸੀਂ ਉਸ ਰੋਮਾਂਚਕ ਪਲ ਨੂੰ ਨਿਸ਼ਾਨਬੱਧ ਕਰ ਰਹੇ ਹਾਂ ਜਦੋਂ ਆਖਿਰੀ 75 ਪ੍ਰੀ-ਫੈਬਰੀਕੇਟਡ ਕੀਤੇ ਟੁੱਕੜਿਆਂ ਦੇ ਆਖਰੀ ਹਿੱਸੇ ਨੂੰ ਜੋੜਿਆ ਗਿਆ| ਇਹ ਟੁੱਕੜੇ ਇਟਲੀ ਤੋਂ ਮੈਨਹੱਟਨ ਲਿਆਂਦੇ ਗਏ ਸਨ| ਇਸ ਪੌੜ੍ਹੀਨੁਮਾ ਟਾਵਰ ਵਿਚ ਬਗੀਚਾ, 28,000 ਤੋਂ ਵੱਧ ਬੂਟੇ, 200 ਰੁੱਖ ਅਤੇ ਜੰਗਲੀ ਪੌਦੇ ਵੀ ਹੋਣਗੇ|

5°C

New York

Sunny

Humidity: 49%

Wind: 22.53 km/h

  • 03 Jan 2019 7°C 3°C
  • 04 Jan 2019 8°C 1°C