updated 8:42 AM UTC, May 21, 2019
Headlines:

ਜਲਦ ਹੋ ਸਕਦੀ ਹੈ ਟਰੰਪ ਅਤੇ ਕਿਮ ਵਿਚਾਲੇ ਤੀਜੀ ਸਿਖਰ ਵਾਰਤਾ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ-ਉਨ ਵਿਚਾਲੇ ਜਲਦ ਹੀ ਤੀਜੀ ਸਿਖਰ ਵਾਰਤਾ ਹੋਵੇਗੀ। ਟਰੰਪ ਅਤੇ ਕਿਮ ਇਸ ਬੈਠਕ ਲਈ ਰਾਜ਼ੀ ਹੋ ਗਏ ਹਨ। ਇੱਥੇ ਦੱਸ ਦਈਏ ਕਿ ਹਾਲ ਹੀ ਵਿਚ ਟਰੰਪ ਅਤੇ ਕਿਮ ਵਿਚਾਲੇ ਹੋਈ ਦੂਜੀ ਸਿਖਰ ਵਾਰਤਾ ਬੇਨਤੀਜਾ ਰਹੀ ਸੀ। ਇਹ ਵਾਰਤਾ ਵੀਅਤਨਾਮ ਦੀ ਰਾਜਧਾਨੀ ਹਨੋਈ ਵਿਚ ਹੋਈ ਸੀ। ਟਰੰਪ ਅਤੇ ਕਿਮ ਦੀ ਤੀਜੀ ਸਿਖਰ ਵਾਰਤਾ ਦੀ ਖਬਰ ਅਜਿਹੇ ਸਮੇਂ ਵਿਚ ਆਈ ਹੈ ਜਦੋਂ ਹਾਲ ਵਿਚ ਹੀ ਅਮਰੀਕੀ ਮਾਹਰਾਂ ਨੇ ਦਾਅਵਾ ਕੀਤਾ ਸੀ ਕਿ ਉੱਤਰੀ ਕੋਰੀਆ ਨੇ ਆਪਣੇ ਪਰਮਾਣੂ ਸਥਲ 'ਤੇ ਹਲਚਲ ਤੇਜ਼ ਕਰ ਦਿੱਤੀ ਹੈ। ਉੱਤਰੀ ਕੋਰੀਆ ਦੇ ਇਸ ਕਦਮ ਨਾਲ ਅਮਰੀਕਾ ਦੀ ਚਿੰਤਾ ਵੱਧ ਗਈ ਸੀ। ਹੁਣ ਵ੍ਹਾਈਟ ਹਾਊਸ ਵੱਲੋਂ ਸੰਕੇਤ ਮਿਲ ਰਹੇ ਹਨ ਕਿ ਟਰੰਪ ਅਤੇ ਕਿਮ ਜਲਦੀ ਹੀ ਇਕ ਹੋਰ ਮੁਲਾਕਾਤ ਕਰਨਗੇ। ਭਾਵੇਂਕਿ ਇਸ ਵਾਰਤਾ ਦੇ ਸਮੇਂ ਅਤੇ ਸਥਾਨ ਬਾਰੇ ਹਾਲੇ ਕੁਝ ਤੈਅ ਨਹੀਂ ਕੀਤਾ ਗਿਆ ਹੈ। ਹਾਲੇ ਇਸ ਵਾਰਤਾ ਦੀ ਖਬਰ 'ਤੇ ਉੱਤਰੀ ਕੋਰੀਆ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਅਮਰੀਕੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੌਨ ਬੋਲਟਨ ਨੇ ਦੋਹਾਂ ਨੇਤਾਵਾਂ ਵਿਚ ਤੀਜੀ ਵਾਰਤਾ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਰਾਸ਼ਟਰਪਤੀ ਟਰੰਪ ਦਾ ਇਹ ਕਦਮ ਉਚਿਤ ਹੈ।

New York