updated 6:33 AM GMT, Jan 21, 2019
Headlines:

ਉੱਤਰੀ ਕੋਰੀਆ ਤੇ ਰੋਕ ਹਟਾਉਣ ਚ ਅਮਰੀਕਾ ਨਾਲ ਸਹਿਯੋਗ ਦੇ ਪੱਖ ਚ ਮੂਨ

ਸਿਓਲ - ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ-ਜੇਈ-ਇਨ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਉੱਤਰੀ ਕੋਰੀਆ 'ਤੇ ਲਗਾਈਆਂ ਕੌਮਾਂਤਰੀ ਰੋਕਾਂ ਨੂੰ ਹਟਾਉਣ 'ਚ ਅਮਰੀਕਾ ਅਤੇ ਹੋਰ ਇਛੁੱਕ ਦੇਸ਼ਾਂ ਦਾ ਸਹਿਯੋਗ ਕਰਨਾ ਚਾਹੁੰਦਾ ਹੈ। ਰਾਸ਼ਟਰਪਤੀ ਨੇ ਨਵੇਂ ਸਾਲ ਮੌਕੇ 'ਤੇ ਚੈਨਲਾਂ 'ਤੇ ਪ੍ਰਸਾਰਿਤ ਆਪਣੇ ਸੰਬੋਧਨ 'ਚ ਕਿਹਾ,''ਅਸੀਂ ਕੌਮਾਂਤਰੀ ਰੋਕਾਂ ਦੇ ਬਾਕੀ ਮੁੱਦਿਆਂ 'ਤੇ ਜਲਦੀ ਤੋਂ ਜਲਦੀ ਨਿਪਟਾਰੇ ਲਈ ਅਮਰੀਕਾ ਅਤੇ ਹੋਰ ਦੇਸ਼ਾਂ ਨਾਲ ਆਪਣਾ ਸਾਥ ਬਣਾਈ ਰੱਖਾਂਗੇ। ਅਸੀਂ ਕੋਰੀਆਈ ਪ੍ਰਾਇਦੀਪ ਦੇ ਸ਼ਾਂਤੀ ਦੇ ਮਾਰਗ 'ਤੇ ਚੱਲਦੇ ਹਾਂ ਅਤੇ ਅਸੀਂ ਇਸ ਸਾਲ ਇਸ ਮਾਰਗ 'ਤੇ ਤੇਜ਼ੀ ਨਾਲ ਅੱਗੇ ਵਧਾਂਗੇ।'' ਮੂਨ ਨੇ ਕਿਹਾ ਕਿ ਭਵਿੱਖ 'ਚ ਕੋਰੀਆਈ ਪ੍ਰਾਇਦੀਪ 'ਤੇ ਸੰਕਟ ਨਾਲ ਨਜਿੱਠਣ 'ਚ ਸਾਡੇ ਹੱਥ ਇਕ ਹੋਰ ਸਫਲਤਾ ਲੱਗੇਗੀ। ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਦੂਜੀ ਵਾਰ ਸਿਖਰ ਬੈਠਕ ਹੋਣੀ ਹੈ ਅਤੇ ਸਿਓਲ ਦੀ ਯਾਤਰਾ ਦੀ ਉਮੀਦ ਹੈ। ਮੂਨ ਨੇ ਕਿਹਾ ਕਿ ਰੋਕਾਂ ਦਾ ਨਿਪਟਾਰਾ ਉੱਤਰੀ ਕੋਰੀਆ ਦੇ ਪ੍ਰਮਾਣੂ ਨਿਸ਼ਸਤਰੀਕਰਣ ਦੀ ਸਪੀਡ 'ਤੇ ਨਿਰਭਰ ਕਰਦਾ ਹੈ। ਉਨ੍ਹਾਂ ਨੇ ਕਿਹਾ,''ਉੱਤਰੀ ਕੋਰੀਆ ਨੂੰ ਪ੍ਰਮਾਣੂਕਰਨ ਲਈ ਵਧੇਰੇ ਠੋਸ ਕਦਮ ਚੁੱਕਣੇ ਚਾਹੀਦੇ ਹਨ।'' ਉਨ੍ਹਾਂ ਕਿਹਾ ਕਿ ਇਨ੍ਹਾਂ ਕੰਮਾਂ 'ਤੇ ਚਰਚਾ ਕਿਮ-ਟਰੰਪ ਦੀ ਬੈਠਕ ਦਾ ਇਕ ਮਹੱਤਵਪੂਰਣ ਕਾਰਜ ਹੋਵੇਗਾ। ਮੂਨ ਨੇ ਕਿਹਾ ਕਿ ਕਿਮ ਨੇ ਉਨ੍ਹਾਂ ਨੂੰ ਆਪਣੀ ਹਾਲ ਦੀ ਸਿਖਰ ਬੈਠਕ ਦੌਰਾਨ ਕਿਹਾ ਕਿ ਪੂਰਨ ਪ੍ਰਮਾਣੂ ਨਿਸ਼ਸਤਰੀਕਰਣ ਨੂੰ ਲੈ ਕੇ ਉਨ੍ਹਾਂ ਦੀ ਸਮਝ ਚੀਨ, ਰੂਸ, ਦੱਖਣੀ ਕੋਰੀਆ ਅਤੇ ਅਮਰੀਕਾ ਤੋਂ ਵੱਖ ਨਹੀਂ ਹੈ। ਕਿਮ ਨੇ ਮੰਨਿਆ ਕਿ ਦੱਖਣ ਅਤੇ ਉੱਤਰ ਵਿਚਕਾਰ ਯੁੱਧ ਦਾ ਰਸਮੀ ਅੰਤ ਅਤੇ ਪ੍ਰਮਾਣੂ ਨਿਸ਼ਸਤਰੀਕਰਣ ਦੱਖਣੀ ਕੋਰੀਆ ਵਿਚ ਅਮਰੀਕੀ ਮਿਲਟਰੀ ਬਲਾਂ ਦੀ ਮੌਜੂਦਗੀ ਨਾਲ ਸਬੰਧਤ ਨਹੀਂ ਹੈ।

5°C

New York

Sunny

Humidity: 49%

Wind: 22.53 km/h

  • 03 Jan 2019 7°C 3°C
  • 04 Jan 2019 8°C 1°C