updated 6:33 AM GMT, Jan 21, 2019
Headlines:

ਅਫ਼ਗਾਨ ਮਸਲੇ ’ਤੇ ਟਰੰਪ ਦਾ ਵਿਸ਼ੇਸ਼ ਦੂਤ ਭਾਰਤ ਦਾ ਦੌਰਾ ਕਰੇਗਾ

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਅਫ਼ਗਾਨ ਮਾਮਲਿਆਂ ਬਾਰੇ ਵਿਸ਼ੇਸ਼ ਦੂਤ ਜ਼ਾਲਮੇਈ ਖਾਲਿਜ਼ਾਦ ਭਾਰਤ ਦੇ ਆਪਣੇ ਪਹਿਲੇ ਦੌਰੇ ਮੌਕੇ ਅਫ਼ਗਾਨਿਸਤਾਨ ’ਚ ਅੰਦਰੂਨੀ ਸਿਆਸੀ ਸਥਿਰਤਾ ਕਾਇਮ ਕਰਨ ਦੇ ਯਤਨਾਂ ਤਹਿਤ ਭਾਰਤੀ ਅਥਾਰਿਟੀ ਨਾਲ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕਰਨਗੇ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਇਹ ਐਲਾਨ ਰਾਸ਼ਟਰਪਤੀ ਟਰੰਪ ਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਹੋਈ ਗੱਲਬਾਤ ਤੋਂ ਬਾਅਦ ਕੀਤਾ ਹੈ। ਦੋਵਾਂ ਆਗੂਆਂ ਨੇ ਗ੍ਰਹਿ ਯੁੱਧ ਦਾ ਸ਼ਿਕਾਰ ਅਫ਼ਗਾਨਿਸਤਾਨ ਵਿਚ ਸ਼ਾਂਤੀ ਬਹਾਲੀ ਲਈ ਸਹਿਯੋਗ ਬਾਰੇ ਗੱਲਬਾਤ ਕੀਤੀ ਸੀ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਖਾਲਿਜ਼ਾਦ ਨਾਲ ਇਕ ਡੈਲੀਗੇਸ਼ਨ ਭਾਰਤ, ਚੀਨ, ਅਫ਼ਗਾਨਿਸਤਾਨ ਤੇ ਪਾਕਿਸਤਾਨ ਦੇ ਦੌਰੇ ’ਤੇ ਜਾਵੇਗਾ। ਡੈਲੀਗੇਸ਼ਨ ਦਾ ਦੌਰਾ 8 ਤੋਂ 21 ਜਨਵਰੀ ਦਾ ਦੱਸਿਆ ਗਿਆ ਹੈ, ਪਰ ਦੇਸ਼ਾਂ ਦੇ ਹਿਸਾਬ ਨਾਲ ਤਰੀਕਾਂ ਨਹੀਂ ਦੱਸੀਆਂ ਗਈਆਂ। ਇਸ ਦੌਰਾਨ ਟਰੰਪ ਵੱਲੋਂ ਅਫ਼ਗਾਨਿਸਤਾਨ ’ਚੋਂ ਅਮਰੀਕੀ ਸੈਨਾ ਨੂੰ ਵਾਪਸ ਬੁਲਾਏ ਜਾਣ ਬਾਰੇ ਵੀ ਚਰਚਾ ਹੋ ਰਹੀ ਹੈ, ਪਰ ਇਹ ਅਮਰੀਕਾ ਤੇ ਉਸ ਦੀਆਂ ਸਹਿਯੋਗੀ ਤਾਕਤਾਂ ’ਤੇ ਨਿਰਭਰ ਕਰਦਾ ਹੈ।

5°C

New York

Sunny

Humidity: 49%

Wind: 22.53 km/h

  • 03 Jan 2019 7°C 3°C
  • 04 Jan 2019 8°C 1°C