updated 7:22 AM UTC, Mar 23, 2019
Headlines:

ਟਰੰਪ ਨੇ ਸਰਹੱਦ ਤੇ ਕੰਧ ਬਣਾਉਣ ਲਈ ਫਿਰ ਮੰਗਿਆ ਫੰਡ

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਸਰਹੱਦ ਤੇ ਕੰਧ ਬਣਾਉਣ ਲਈ ਧਨ ਦੀ ਜ਼ਰੂਰਤ ਤੇ ਜ਼ੋਰ ਦਿੱਤਾ| ਓਵਲ ਹਾਊਸ ਤੋਂ ਪਹਿਲੀ ਵਾਰ ਸੰਬੋਧਨ ਕਰਦੇ ਹੋਏ ਟਰੰਪ ਨੇ ਸ਼ੱਟ ਡਾਊਨ ਦੌਰਾਨ ਡੈਮੋਕ੍ਰੇਟਸ ਤੇ ਦਬਾਅ ਬਣਾਉਣ ਲਈ ਸੁਰੱਖਿਆ ਅਤੇ ਮਨੁੱਖੀ ਆਧਾਰ ਤੇ ਫੰਡ ਦੀ ਮੰਗ ਕੀਤੀ|ਅਮਰੀਕੀ ਰਾਸ਼ਟਰਪਤੀ ਨੇ ਡੈਮੋਕ੍ਰੇਟ ਨੇਤਾਵਾਂ ਤੋਂ ਵਾਪਸ ਵ੍ਹਾਈਟ ਹਾਊਸ ਆਉਣ ਅਤੇ ਉਸ ਨਾਲ ਮੁਲਾਕਾਤ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਨੇਤਾਵਾਂ ਦਾ ਕੁਝ ਨਾ ਕਰਨਾ ਅਨੈਤਿਕ ਹੈ| ਟਰੰਪ ਦੇ ਰਾਸ਼ਟਰ ਨੂੰ ਸੰਬੋਧਤਨ ਕਰਨ ਦੇ ਕੁਝ ਘੰਟੇ ਪਹਿਲਾਂ ਵ੍ਹਾਈਟ ਹਾਊਸ ਨੇ ਇਕ ਬਿਆਨ ਵਿੱਚ ਕਿਹਾ ਸੀ,”ਅਸੀਂ ਸਰਹੱਦ ਸੁਰੱਖਿਆ ਲਈ ਜ਼ਰੂਰੀ ਫੰਡ ਦਿੱਤੇ ਬਿਨਾਂ ਆਪਣੇ ਦੇਸ਼ ਨੂੰ ਸੁਰੱਖਿਅਤ ਨਹੀਂ ਰੱਖ ਸਕਦੇ, ਜਿਸ ਵਿੱਚ ਬੈਰੀਅਰ ਲਗਾਉਣ ਅਤੇ ਕਾਨੂੰਨ ਪਰਿਵਰਤਨ ਲਈ ਵਧੇਰੇ ਧਨ ਦੇਣਾ ਵੀ ਸ਼ਾਮਲ ਹੈ| ਪ੍ਰਸ਼ਾਸਨ ਨੇ ਮੈਕਸੀਕੋ ਸਰਹੱਦ ਤੇ ਸਟੀਲ ਦੇ ਬਲਾਕ ਬਣਾਉਣ ਲਈ 5.7 ਅਰਬ ਡਾਲਰ ਸਮੇਤ ਕਈ ਹੋਰ ਜ਼ਰੂਰੀ ਕੰਮਾਂ ਲਈ ਵੱਖਰੇ ਫੰਡ ਦੀ ਮੰਗ ਕੀਤੀ ਹੈ| ਇਸ ਦੌਰਾਨ ਵ੍ਹਾਈਟ ਹਾਊਸ ਦੀ ਉੱਚ ਸਲਾਹਕਾਰ ਕੇਲਿਆਨ ਕਾਨਵੇ ਨੇ ਕਿਹਾ ਕਿ ਇਸ ਮਾਮਲੇ ਵਿੱਚ ਰਾਸ਼ਟਰੀ ਐਮਰਜੈਂਸੀ ਦੀ ਘੋਸ਼ਣਾ ਕਰਨ ਤੇ ਕੋਈ ਫੈਸਲਾ ਨਹੀਂ ਲਿਆ ਗਿਆ|

5°C

New York

Sunny

Humidity: 49%

Wind: 22.53 km/h

  • 03 Jan 2019 7°C 3°C
  • 04 Jan 2019 8°C 1°C