updated 7:18 AM GMT, Dec 14, 2018
Headlines:

ਆਇਨਸਟਾਈਨ ਦੀ ਇਹ ਚਿੱਠੀ ਕਰੀਬ 20 ਕਰੋੜ ਰੁਪਏ ਚ ਨੀਲਾਮ

ਵਾਸ਼ਿੰਗਟਨ - ਜਰਮਨੀ ਦੇ ਵਿਗਿਆਨੀ ਐਲਬਰਟ ਆਇਨਸਟਾਈਨ ਦਾ 'ਈਸ਼ਵਰ ਤੇ ਧਰਮ' ਨੂੰ ਲੈ ਕੇ ਉਨ੍ਹਾਂ ਦੇ ਵਿਚਾਰਾਂ 'ਤੇ ਆਧਾਰਿਤ ਮਸ਼ਹੂਰ ਪੱਤਰ ਅਮਰੀਕਾ ਵਿਚ ਨੀਲਾਮ ਹੋਇਆ। ਆਇਨਸਟਾਈਨ ਦਾ ਪੱਤਰ 28.9 ਲੱਖ ਅਮਰੀਕੀ ਡਾਲਰ (ਤਕਰੀਬਨ 20 ਕਰੋੜ 38 ਲੱਖ ਰੁਪਏ) ਵਿਚ ਨੀਲਾਮ ਹੋਇਆ। ਇਹ ਪੱਤਰ ਉਨ੍ਹਾਂ ਨੇ ਆਪਣੀ ਮੌਤ ਤੋਂ ਇਕ ਸਾਲ ਪਹਿਲਾਂ ਲਿਖਿਆ ਸੀ। ਨੀਲਾਮੀ ਘਰ ਕ੍ਰਿਸਟੀਜ਼ ਨੇ ਇਕ ਬਿਆਨ ਵਿਚ ਦੱਸਿਆ ਕਿ ਨੀਲਾਮੀ ਤੋਂ ਪਹਿਲਾਂ ਇਸ ਪੱਤਰ ਦੀ ਕੀਮਤ 15 ਲੱਖ ਡਾਲਰ (ਤਕਰੀਬਨ 10 ਕਰੋੜ 58 ਲੱਖ ਰੁਪਏ) ਅਨੁਮਾਨਿਤ ਸੀ। ਦੋ ਸਫਿਆਂ ਦਾ ਇਹ ਪੱਤਰ 3 ਜਨਵਰੀ 1954 ਨੂੰ ਜਰਮਨੀ ਦੇ ਦਾਰਸ਼ਨਿਕ ਐਰਿਕ ਗਟਕਾਇੰਡ ਨੂੰ ਲਿਖਿਆ ਗਿਆ ਸੀ, ਜਿਨ੍ਹਾਂ ਨੇ ਆਇਨਸਟਾਈਨ ਨੂੰ ਆਪਣੀ ਕਿਤਾਬ 'ਚੂਜ਼ ਲਾਈਫ : ਦੀ ਬਿਬਲਿਕਲ ਕਾਲ ਟੂ ਰਿਵੋਲਟ' ਦੀ ਇਕ ਕਾਪੀ ਭੇਜੀ ਸੀ। ਆਇਨਸਟਾਈਨ ਨੇ ਆਪਣੇ ਪੱਤਰ ਵਿਚ ਲਿਖਿਆ ਸੀ,''ਮੇਰੇ ਲਈ ਭਗਵਾਨ ਸ਼ਬਦ ਦਾ ਅਰਥ ਕੁਝ ਨਹੀਂ ਸਗੋਂ ਪ੍ਰਗਟਾਵੇ ਅਤੇ ਇਨਸਾਨ ਦੀ ਕਮਜ਼ੋਰੀ ਦਾ ਪ੍ਰਤੀਕ ਹੈ। ਬਾਈਬਲ ਇਕ ਪੂਜਾ ਦੇ ਯੋਗ ਕਿਤਾਬ ਹੈ ਪਰ ਹਾਲੇ ਵੀ ਪੁਰਾਣੀਆਂ ਕਹਾਣੀਆਂ ਦਾ ਸੰਗ੍ਰਹਿ ਹੈ।'' ਉਨ੍ਹਾਂ ਨੇ ਲਿਖਿਆ,''ਕੋਈ ਵਿਆਖਿਆ ਨਹੀਂ ਹੈ ਨਾ ਹੀ ਕੋਈ ਰਹੱਸ ਮਹੱਤਵ ਰੱਖਦਾ ਹੈ ਜੋ ਮੇਰੇ ਲਈ ਇਸ ਰਵੱਈਏ ਵਿਚ ਕੁਝ ਤਬਦੀਲੀ ਲਿਆ ਸਕੇ।'' ਇਸ ਦੀ ਬਜਾਏ ਆਇਨਸਟਾਈਨ ਨੇ 17ਵੀਂ ਸਦੀ ਦੇ ਯਹੂਦੀ ਡਚ ਦਾਰਸ਼ਨਿਕ ਬਾਰੂਚ ਸਿਪਨੋਜਾ ਦਾ ਜ਼ਿਕਰ ਕੀਤਾ ਹੈ।

9°C

New York

Showers

Humidity: 91%

Wind: 16.09 km/h

  • 14 Dec 2018 10°C 3°C
  • 15 Dec 2018 10°C 6°C