updated 7:18 AM GMT, Dec 14, 2018
Headlines:

ਸੀਤਾਰਾਮਨ ਤੇ ਜੇਮਸ ਮੈਟਿਜ਼ ਵੱਲੋਂ ਮੁਲਾਕਾਤ

ਵਾਸ਼ਿੰਗਟਨ - ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਨੇ ਅਮਰੀਕਾ ਦੇ ਰੱਖਿਆ ਮੰਤਰੀ ਜੇਮਸ ਮੈਟਿਜ਼ ਨਾਲ ਮੁਲਾਕਾਤ ਕੀਤੀ ਤੇ ਇਸ ਦੌਰਾਨ ਭਾਰਤ ਤੇ ਅਮਰੀਕਾ ਨੇ ਰੱਖਿਆ ਤੇ ਸੁਰੱਖਿਆ ਸਬੰਧਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣ ’ਤੇ ਸਹਿਮਤੀ ਜ਼ਾਹਰ ਕੀਤੀ। ਮੁਲਾਕਾਤ ’ਚ ਮੈਟਿਜ਼ ਨੇ ਭਾਰਤ ਨੂੰ ਪੂਰੇ ਹਿੰਦ-ਪ੍ਰਸ਼ਾਤ ਖੇਤਰ ਅਤੇ ਦੁਨੀਆਂ ਨੂੰ ਸਥਿਰਤਾ ਦੇਣ ਵਾਲੀ ਤਾਕਤ ਦੱਸਿਆ। ਅਮਰੀਕੀ ਰੱਖਿਆ ਮੰਤਰੀ ਨੇ ਪੈਂਟਾਗਨ ’ਚ ਚੌਥੇ ਦੌਰ ਦੀ ਮੀਟਿੰਗ ’ਚ ਆਪਣੇ ਭਾਰਤੀ ਹਮਰੁਤਬਾ ਦਾ ਸਵਾਗਤ ਕੀਤਾ। ਭਾਰਤੀ ਰੱਖਿਆ ਮੰਤਰੀ ਅਮਰੀਕਾ ਦੀ ਪੰਜ ਰੋਜ਼ਾ ਯਾਤਰਾ ’ਤੇ ਹਨ। ਮੈਟਿਜ਼ ਨੇ ਸੋਮਵਾਰ ਨੂੰ ਸੀਤਾਰਾਮਨ ਦਾ ਪੈਂਟਾਗਨ ’ਚ ਦੋਵਾਂ ਆਗੂਆਂ ਲਈ ਪ੍ਰਤੀਨਿਧੀ ਪੱਧਰ ਦੀ ਮੀਟਿੰਗ ’ਚ ਸਵਾਗਤ ਕਰਦਿਆਂ ਕਿਹਾ, ‘ਅਮਰੀਕਾ ਤੇ ਭਾਰਤ ਨੇ ਅਤੀਤ ਤੋਂ ਚੱਲੇ ਆ ਰਹੇ ਅੜਿੱਕਿਆਂ ਨੂੰ ਦੂਰ ਕੀਤਾ।

8°C

New York

Showers

Humidity: 93%

Wind: 17.70 km/h

  • 14 Dec 2018 10°C 3°C
  • 15 Dec 2018 10°C 6°C