updated 8:42 AM UTC, May 21, 2019
Headlines:

ਸਾਬਕਾ ਰਾਸ਼ਟਰਪਤੀ ਬੁਸ਼ ਨੂੰ ਅੰਤਿਮ ਸ਼ਰਧਾਂਜਲੀ ਦੇਣ ਪੁੱਜੇ ਟਰੰਪ ਤੇ ਮੇਲਾਨੀਆ

ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਫਸਟ ਲੇਡੀ ਮੇਲਾਨੀਆ ਟਰੰਪ ਨੇ ਸਵਰਗਵਾਸੀ ਰਾਸ਼ਟਰਪਤੀ ਜਾਰਜ ਐਚ. ਡਬਲਯੂ. ਬੁਸ਼ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ| ਅਮਰੀਕਾ ਦੇ 41ਵੇਂ ਰਾਸ਼ਟਰਪਤੀ ਦੀ ਮ੍ਰਿਤਕ ਦੇਹ ਨੂੰ ਪ੍ਰਾਰਥਨਾ ਅਤੇ ਸ਼ਰਧਾਂਜਲੀ ਦੇਣ ਲਈ ਫਿਲਹਾਲ ਵਾਸ਼ਿੰਗਟਨ ਦੇ ਯੂ. ਐਸ. ਕੈਪੀਟੋਲ ਵਿੱਚ ਰੱਖਿਆ ਗਿਆ ਹੈ| ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਦੀ ਪਤਨੀ ਬੁਸ਼ ਨੂੰ ਸ਼ਰਧਾਂਜਲੀ ਦੇਣ ਲਈ ਕੈਪੀਟੋਲ ਪੁੱਜੇ ਸਨ| ਜਿਕਰਯੋਗ ਹੈ ਕਿ 94 ਸਾਲਾ ਬੁਸ਼ ਦਾ ਹਿਊਸਟਨ ਵਿੱਚ ਦਿਹਾਂਤ ਹੋ ਗਿਆ ਸੀ| ਉਨ੍ਹਾਂ ਦੀ ਪਤਨੀ ਬਾਰਬਰਾ ਬੁਸ਼ ਦਾ ਦਿਹਾਂਤ ਕੁੱਝ ਮਹੀਨੇ ਪਹਿਲਾਂ ਅਪ੍ਰੈਲ 2018 ਨੂੰ ਹੋਇਆ ਸੀ ਅਤੇ ਇਸ ਤੋਂ ਬਾਅਦ ਰਾਸ਼ਟਰਪਤੀ ਬੁਸ਼ ਕਾਫੀ ਉਦਾਸ ਰਹਿਣ ਲੱਗ ਗਏ ਸਨ| ਉਨ੍ਹਾਂ ਦਾ ਰਾਸ਼ਟਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ|

New York