updated 5:59 AM UTC, Feb 21, 2020
Headlines:

ਜੋਗਾ ਪੁਲਿਸ ਵੱਲੋਂ ਨਸ਼ੀਲੀਆਂ ਗੋਲੀਆਂ ਸਣੇ ਔਰਤ ਗ੍ਰਿਫਤਾਰ

ਜੋਗਾ - ਸੀਨੀਅਰ ਪੁਲਿਸ ਕਪਤਾਨ ਮਾਨਸਾ ਡਾ. ਨਰਿੰਦਰ ਭਾਰਗਵ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਜਿਲੇ ਅੰਦਰ ਨਸ਼ਿਆਂ ਦੀ ਰੋਕਥਾਮ ਲਈ ਸ਼ਪੈਸ਼ਲ ਨਾਕਾਬੰਦੀਆਂ ਅਤੇ ਗਸ਼ਤ ਕਰਕੇ ਬਰਾਮਦਗੀ ਕੀਤੀ ਜਾ ਰਹੀ ਹੈ। ਇਸੇ ਤਹਿਤ ਥਾਣਾ ਜੋਗਾ ਦੀ ਪੁਲਿਸ ਪਾਰਟੀ ਵੱਲੋਂ ਦੌਰਾਨੇ ਗਸ਼ਤ ਪਿੰਡ ਬੁਰਜ ਢਿੱਲਵਾਂ ਦੋਸ਼ੀ ਅਮਰਜੀਤ ਕੌਰ ਉਰਫ ਲਾਭੋ ਪਤਨੀ ਹਰਦਿਆਲ ਸਿੰਘ ਵਾਸੀ ਬੁਰਜ ਢਿੱਲਵਾਂ ਨੂੰ ਕਾਬੂ ਕਰਕੇ 9 ਨਸ਼ੀਲੀਆਂ ਸ਼ੀਸ਼ੀਆ ਮਾਰਕਾ ਵਿਨਰੈਕਸ ਅਤੇ 80 ਨਸ਼ੀਲੀਆਂ ਗੋਲੀਆਂ ਮਾਰਕਾ ਕੈਰੀਸੋਮਾ ਬਰਾਮਦ ਹੋਣ 'ਤੇ ਉਕਤ ਦੋਸ਼ੀ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ। ਗ੍ਰਿਫਤਾਰ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

New York