updated 5:59 AM UTC, Feb 21, 2020
Headlines:

ਗੁਰਦੁਆਰੇ 'ਚ ਲੁੱਟ ਕਰਨ ਪਹੁੰਚੇ 2 ਲੁਟੇਰੇ ਪੁਲਿਸ ਵੱਲੋਂ ਕਾਬੂ

ਦੋਸ਼ੀਆਂ ਕੋਲੋਂ 10 ਲੈਪਟੋਪ, 17 ਮੋਬਾਈਲ ਤੇ ਹਥਿਆਰ ਬਰਾਮਦ
ਲੁਧਿਆਣਾ - ਥਾਣਾ ਜਮਾਲਪੁਰ ਦੀ ਪੁਲਸ ਪਾਰਟੀ ਨੇ ਪਿੰਡ ਸਾਹਿਬਆਣਾ ਵਿਖੇ ਗੁਰੂਦੁਆਰਾ ਸਾਹਿਬ ਚ ਦਾਖਿਲ ਹੋ ਕੇ ਲੁੱਟ ਦੀ ਨੀਅਤ ਨਾਲ ਗੋਲੀਆਂ ਚਲਾਉਣ ਵਾਲੇ 2 ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ  ਪੁਲਸ ਨੇ ਦੋਸ਼ੀਆਂ ਦੇ ਕਬਜ਼ੇ ਵਿਚੋਂ ਚੋਰੀ ਕੀਤੇ 10 ਲੈਪਟੋਪ 17 ਮੋਬਾਈਲ 1 ਦੇਸੀ ਕੱਟਾ ਪਿਸਤੌਲ 7 ਜਿੰਦਾ ਕਾਰਤੂਸ 315 ਬੋਰ ਇਕ ਚੱਲਿਆ ਕਾਰਤੂਸ 380 ਦੀ ਨਗਦੀ ਚਾਕੂ ਮੋਟਰਸਾਈਕਲ ਬਰਾਮਦ ਕੀਤਾ ਹੈ। ਏ ਡੀ ਸੀ ਪੀ 4 ਅਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਏ ਸੀ ਪੀ ਵਹਿਭਵ ਸਹਿਗਲ ਦੀ ਅਗਵਾਈ ਵਾਲੀ ਟੀਮ ਦੇ ਥਾਣਾ ਜਮਾਲਪੁਰ ਮੁਖੀ ਇੰਸਪੈਕਟਰ ਹਰਜਿੰਦਰ ਸਿੰਘ ਅਤੇ ਰਾਮਗੜ੍ਹ ਚੌਕੀਂ ਮੁਖੀ ਧਰਮਪਾਲ ਨੂੰ ਸੂਚਨਾ ਮਿਲੀ ਕਿ ਪਿੰਡ ਸਾਹਿਬਆਣਾ  ਵਿਖੇ ਗੁਰੂਦੁਆਰਾ ਸ੍ਰ ਭਗਤ ਰਵਿਦਾਸ ਸਾਹਿਬ ਵਿਖੇ 2 ਲੁਟੇਰਿਆਂ ਨੇ ਦਾਖਿਲ ਹੋ ਕੇ ਗੋਲੀ ਚਲਾ ਕੇ ਲੁੱਟ ਦੀ ਕੋਸ਼ਿਸ਼ ਕੀਤੀ ਹੈ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਸ ਨੇ ਭੱਜ ਰਹੇ ਦੋਨੋ ਲੁਟੇਰਿਆਂ ਨੂੰ ਲੋਕਾਂ ਦੀ ਮਦਦ ਨਾਲ ਮੌਕੇ ਤੇ ਦਬੋਚ ਲਿਆ ਪਰੰਤੂ ਇਸ ਦੌਰਾਨ ਇਕ ਲੁਟੇਰੇ ਦੀ ਛੱਤ ਤੋ ਛਲਾਂਗ ਲਗਾਉਂਦੇ ਹੋਏ ਨੀਚੇ ਗਿਰਣ ਨਾਲ ਇਕ ਬਾਹ ਅਤੇ ਲੱਤ ਟੁੱਟ ਗਈ ਦੋਸ਼ੀਆਂ ਦੀ ਪਹਿਚਾਣ ਇਸਲਾਮ ਗੰਜ ਨਿਵਾਸੀ ਦੀਪਕ ਕੁਮਾਰ ਅਤੇ ਕ੍ਰਿਸ਼ਨ ਪਾਲ ਵਜੋਂ ਹੋਈ ਪੁਲਸ ਨੇ ਦੋਸ਼ੀਆਂ ਦੇ ਕਬਜ਼ੇ ਚੋ ਇਕ ਦੇਸੀ ਕਟਾ ਰਿਵਾਲਵਰ ਜਿੰਦਾ ਕਾਰਤੂਸ ਅਤੇ ਤੇਜ਼ਧਾਰ ਹਥਿਆਰ ਬਰਾਮਦ ਕਰ ਲਏ ਅਤੇ ਪੁਲਸ ਟੀਮ ਦੋਨੋ ਦੋਸ਼ੀਆਂ ਨੂੰ ਥਾਣੇ ਲੈ ਗਈ  ਜਿਥੇ ਪੁੱਛਗਿੱਛ ਦੌਰਾਨ ਪੁਲਸ ਨੇ ਦੋਸ਼ੀਆਂ ਦੇ ਕਬਜ਼ੇ ਵਿਚੋਂ ਭਾਰੀ ਮਾਤਰਾ ਚ ਚੋਰੀ ਕੀਤੇ ਲੈਪਟੋਪ ਅਤੇ ਲੁੱਟ ਕੀਤੇ ਮੋਬਾਈਲ ਬਰਾਮਦ ਕਰ ਲਏ ਪੁਲਸ ਨੂੰ ਜਾਂਚ ਦੌਰਾਨ ਪਤਾ ਚੱਲਿਆ ਹੈ ਕਿ ਉਕਤ ਦੋਸ਼ੀਆਂ ਤੇ ਅੱਗੇ ਵੀ ਵੱਖ ਵੱਖ ਥਾਣਿਆਂ ਚੋਰੀ ਲੁੱਟ ਖੋਹ ਦੇ ਮਾਮਲੇ ਦਰਜ ਹਨ ਪੁਲਸ ਅਨੁਸਾਰ ਫਿਲਹਾਲ ਪੁਲਸ ਨੇ ਦੋਸ਼ੀਆਂ ਨੂੰ ਕੋਰਟ ਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਹਾਸਿਲ ਕੀਤਾ ਹੈ ਅਤੇ ਦੋਸ਼ੀਆਂ ਕੋਲੋ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

New York