updated 5:59 AM UTC, Feb 21, 2020
Headlines:

ਜਲੰਧਰ ਦਿਹਾਤੀ ਪੁਲਿਸ ਵੱਲੋਂ ਜਾਅਲੀ ਕਰੰਸੀ ਸਣੇ 2 ਕਾਬੂ

ਜਲੰਧਰ - ਸ੍ਰੀ ਅਰੁਣ ਸੈਣੀ ਪੀ.ਪੀ.ਐੱਸ. ਸੀਨੀਅਰ ਕਪਤਾਨ ਪੁਲਿਸ ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼੍ਰੀ ਰਾਵਿੰਦਰਪਾਲ ਸੰਧੂ, ਪੀ.ਪੀ.ਐੱਸ. ਪੁਲਿਸ ਕਪਤਾਨ (ਸਥਾਨਿਕ), ਸ਼੍ਰੀ ਸਰਬਜੀਤ ਸਿੰਘ ਬਾਹੀਆ, ਪੀ.ਪੀ.ਐੱਸ. ਪੁਲਿਸ ਕਪਤਾਨ  ਸ਼੍ਰੀ ਅੰਕੁਰ ਗੁਪਤਾ, ਆਈ.ਪੀ.ਐੱਸ. ਸਹਾਇਕ ਪੁਲਿਸ ਕਪਤਾਨ, ਸਬ-ਡਵੀਜ਼ਨ ਆਦਮਪੁਰ ਦੀ ਅਗਵਾਈ ਹੇਠ ਬ੍ਰਾਏ ਚੈਕਿੰਗ ਸ਼ੱਕੀ ਪੁਰਸ਼ਾਂ/ਮਾੜੇ ਅਨਸਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਸਬ ਇੰਸਪੈਕਟਰ ਜਰਨੈਲ ਸਿੰਘ ਮੁੱਖ ਅਫਸਰ ਥਾਣਾ ਭੋਗਪੁਰ ਸਮੇਤ ਸਾਥੀ ਪੁਲਿਸ ਕਰਮਚਾਰੀਆਂ ਨੇ 02 ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਦੇ ਕਬਜੇ ਵਿਚੋਂ 66,200/- ਰੁਪਏ ਜਾਅਲੀ ਕਰੰਸੀ ਅਤੇ 01 ਮੋਟਰਸਾਈਕਲ ਨੰਬੇਰੀ ਪੀ.ਬੀ-10-ਸੀਵਾਈ-3575 ਮਾਰਕਾ ਹੀਰੋ ਹਾਂਡਾ ਰੰਗ ਲਾਲ ਬਰਾਮਦ ਕਰਕੇ ਬਹੁਤ ਵੱਡੀ ਸਫਲਤਾ ਹਾਸਿਲ ਕੀਤੀ.ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਅਰੁਣ ਸੈਣੀ, ਪੀ.ਪੀ.ਐੱਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਨੇ ਦੱਸਿਆ ਕਿ ਮਿਤੀ 15/01/2020 ਨੂੰ ਸਬ ਇੰਸਪੈਕਟਰ ਜਰਨੈਲ ਸਿੰਘ ਮੁੱਖ ਅਫਸਰ ਥਾਣਾ ਭੋਗਪੁਰ ਸਮੇਤ ਸਾਥੀ ਪੁਲਿਸ ਕਰਮਚਾਰੀਆਂ ਦੇ ਬਰਾਏ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾਂ/ਵਾਹਨਾਂ ਟੀ ਪੁਆਇੰਟ ਜੀ.ਟੀ.ਰੋਡ ਭੋਗਪੁਰ ਮਜੂਦ ਸੀ ਤਾਂ ਇਤਲਾਹ ਮਿਲੀ ਕਿ ਅਸ਼ਵਨੀ ਕੁਮਾਰ(ਉਮਰ ਕਰੀਬ 40 ਸਾਲ)ਪੁੱਤਰ ਓਮ ਪ੍ਰਕਾਸ਼ ਵਾਸੀ ਸਿਵਲ ਲਾਈਨ ਲੁਧਿਆਣਾ ਅਤੇ ਗੌਰਵ (ਉਮਰ ਕਰੀਬ 25 ਸਾਲ)ਪੁੱਤਰ ਪ੍ਰਦੀਪ ਕੁਮਾਰ ਵਾਸੀ ਕੋਟ ਕਿਸ਼ਨ ਚੰਦ ਜਲੰਧਰ ਜਿਨ੍ਹਾਂ ਪਾਸ ਇੱਕ ਮੋਟਰਸਾਈਕਲ ਪੀ.ਬੀ.10-ਸੀਵਾਈ-3575 ਤੇ ਜਲੰਧਰ ਤੋਂ ਭੋਗਪੁਰ ਸਾਈਡ ਨੂੰ ਆ ਰਹੇ ਹਨ ਜੇਕਰ ਇਸੇ ਵਕਤ ਟੀ ਪੁਆਇੰਟ ਜੀ.ਟੀ ਰੋਡ ਭੋਗਪੁਰ ਤੇ ਨਾਕਾ ਲਗਾ ਕਿ ਵਾਹਨਾਂ ਦੀ ਚੈਕਿੰਗ ਕੀਤੀ ਜਾਵੇ ਤਾਂ ਦੋਸ਼ੀ ਕਾਬੂ ਆ ਸਕਦੇ ਹਨ.ਜੋ ਇਸ ਇਤਲਾਹ ਪਰ ਏ.ਐੱਸ.ਆਈ.ਸ਼ਾਮ ਸਿੰਘ ਨੇ ਮੁਕੱਦਮਾ ਦਰਜ ਕਰਵਾਉਣ ਲਈ ਰੁੱਕਾ ਲਿਖ ਕਿ ਥਾਣਾ ਭੋਗਪੁਰ ਭੇਜਿਆ ਅਤੇ ਪੁਲਿਸ ਪਾਰਟੀ ਨੇ ਭੋਗਪੁਰ ਹਾਈਵੇ ਪਰ ਨਾਕਾਬੰਦੀ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਉਹਨਾਂ ਦੀ ਪਹਿਚਾਣ ਅਸ਼ਵਨੀ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਸਿਵਲ ਲਾਈਨ ਲੁਧਿਆਣਾ(49,400/- ਬਰਾਮਦ ਜਾਅਲੀ  ਕਰੰਸੀ) ਅਤੇ ਗੌਰਵ ਪੁੱਤਰ ਪ੍ਰਦੀਪ ਕੁਮਾਰ ਵਾਸੀ ਕੋਟ ਕਿਸ਼ਨ ਚੰਦ (16,800/- ਜਾਅਲੀ ਕਰੰਸੀ)ਵਜੋਂ ਹੋਈ ਅਤੇ ਜਾਅਲੀ ਕਰੰਸੀ ਬਰਾਮਦ ਕਰ ਲਈ ਅਤੇ ਮੁਕੱਦਮਾ ਨੰਬਰ 08 ਮਿਤੀ 15/01/2020 ਅ/ਧ 420,489,489-ਬੀ,489-ਸੀ ਭ:ਦ ਥਾਣਾ ਭੋਗਪੁਰ ਵਿੱਚ ਗ੍ਰਿਫਤਾਰ ਕੀਤਾ.ਪੁੱਛਗਿੱਛ ਦੌਰਾਨ ਦੋਸ਼ੀ ਅਸ਼ਵਨੀ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਸਿਵਲ ਲਾਈਨ ਲੁਧਿਆਣਾ ਨੇ ਦੱਸਿਆ ਕਿ ਉਹ ਇਹ ਜਾਅਲੀ ਕਰੰਸੀ ਦਾ ਧੰਦਾ ਇੱਕ ਸਾਲ ਤੋਂ ਗੌਰਵ ਪੁੱਤਰ ਪ੍ਰਦੀਪ ਕੁਮਾਰ ਵਾਸੀ ਕੋਟ ਕਿਸ਼ਨ ਚੰਦ ਜਲੰਧਰ ਦੇ ਨਾਲ ਕਰਦਾ ਆ ਰਿਹਾ ਹੈ.ਉਸਦੇ ਖਿਲਾਫ ਯੂਪੀ ਵਿੱਚ 307 ਦਾ ਮੁਕੱਦਮਾ ਦਰਜ ਹੈ ਜਿਸ ਵਿੱਚ ਪੀ.ਓ ਚਲਦਾ ਆ ਰਿਹਾ ਹੈ ਅਤੇ ਦੂਸਰਾ ਮੁਕੱਦਮਾ 392,395-ਏ ਸਹਾਰਨਪੁਰ(ਯੂਪੀ) ਵਿਚ ਦਰਜ ਹੈ.ਦੂਜਾ ਦੋਸ਼ੀ ਵੀ ਇਕ ਸਾਲ ਤੋਂ ਅਸ਼ਵਨੀ ਨਾਲ ਹੀ ਕੰਮ ਕਰਦਾ ਆ ਰਿਹਾ ਹੈ।

New York