updated 6:12 AM UTC, Nov 21, 2019
Headlines:

ਦਿੱਲੀ ਤੋਂ ਲਗਜ਼ਰੀ ਗੱਡੀਆਂ ਚੋਰੀ ਕਰਕੇ ਜੇ.ਐਂਡ.ਕੇ 'ਚ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼-2 ਕਾਬੂ

ਜਲੰਧਰ -  ਜਲੰਧਰ ਪੁਲਿਸ ਦੀ ਸੀ.ਆਈ.ਏ.ਸਟਾਫ਼-1 ਨੇ ਲਗਜ਼ਰੀ ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕਰਕੇ ਇੱਕ ਵੱਡੀ ਸਫਲਤਾ ਹਾਸਿਲ ਕੀਤੀ.ਮਜ਼ੇਦਾਰ ਗੱਲ ਇਹ ਹੈ ਕੇ ਗਿਰੋਹ ਦੇ ਫੜੇ ਗਏ ਮੈਂਬਰ ਸ੍ਰੀਨਗਰ ਤੋਂ ਫਲਾਈਟ ਫੜ ਕੇ ਦਿੱਲੀ ਜਾਂਦੇ ਸਨ ਅਤੇ ਉਥੋਂ ਗੱਡੀਆਂ ਚੋਰੀ ਕਰਕੇ ਵਾਪਿਸ ਜੇ.ਐਂਡ.ਕੇ ਵਿੱਚ ਵੇਚਦੇ ਸਨ.ਪੁਲਿਸ ਨੇ ਇਹਨਾਂ ਕੋਲੋਂ ਦੋ ਲਗਜ਼ਰੀ ਗੱਡੀਆਂ ਵੀ ਬਰਾਮਦ ਕਰ ਲਈਆਂ ਹਨ.ਜਦ ਕੇ ਇਸ ਗਿਰੋਹ ਨੇ ਹੁਣ ਤੱਕ 45 ਲਗਜ਼ਰੀ ਗੱਡੀਆਂ ਪੰਜਾਬ,ਦਿੱਲੀ,ਹਰਿਆਣਾ ਸਮੇਤ ਹੋਰ ਰਾਜਾਂ ਵਿੱਚੋਂ ਚੋਰੀ ਕਰਕੇ ਜੇ.ਐਂਡ.ਕੇ.ਵਿੱਚ ਵੇਚ ਚੁੱਕੇ ਹਨ.ਸੀ.ਆਈ.ਏ.ਸਟਾਫ ਦੇ ਇੰਚਾਰਜ ਹਰਮਿੰਦਰ ਸਿੰਘ ਸੈਣੀ ਨੇ ਦੱਸਿਆ ਕੇ ਜੁਲਾਈ 2019 ਵਿੱਚ ਉਹਨਾਂ ਨੂੰ ਸੂਚਨਾ ਮਿਲੀ ਸੀ ਕੇ ਅੰਤਰਰਾਜੀ ਚੋਰ ਗਿਰੋਹ ਦੇ ਮੈਂਬਰ ਜਲੰਧਰ ਸਮੇਤ ਦਿੱਲੀ,ਹਰਿਆਣਾ ਅਤੇ ਹੋਰ ਰਾਜਾਂ ਤੋਂ ਗੱਡੀਆਂ ਚੋਰੀ ਕਰਕੇ ਸ਼੍ਰੀਨਗਰ ਵੇਚ ਰਹੇ ਹਨ.ਇਸ ਸਬੰਧ ਵਿੱਚ ਥਾਣਾ ਕੈਂਟ ਵਿੱਚ ਕੇਸ ਦਰਜ਼ ਕੀਤਾ ਗਿਆ ਸੀ.ਪੁਲਿਸ ਨੂੰ ਸੂਚਨਾ ਮਿਲੀ ਕਿ ਗਿਰੋਹ ਦੇ ਦੋ ਮੈਂਬਰ ਦਿੱਲੀ ਤੋਂ ਕਰੇਟਾ ਅਤੇ ਬਲੀਨੋ ਗੱਡੀਆਂ ਚੋਰੀ ਕਰਕੇ ਜੇ.ਐਂਡ.ਕੇ.ਵੱਲ ਜਾ ਰਹੇ ਹਨ ਅਤੇ ਇਸਦੇ ਲਈ ਉਹ ਜਲੰਧਰ ਹਾਈਵੇ ਤੋਂ ਨਿਕਲਣਗੇ.ਜਲੰਧਰ ਸੀ.ਆਈ.ਏ.ਸਟਾਫ-1 ਦੀ ਟੀਮ ਨੇ ਪਠਾਨਕੋਟ ਚੋਕ ਵਿੱਚ ਨਾਕਾਬੰਦੀ ਕਰ ਦਿੱਤੀ।ਇਸ ਦੌਰਾਨ ਇੱਕ ਗੱਡੀ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਚਾਲਾਕ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਟੀਮ ਨੇ ਉਹਨਾਂ ਨੂੰ ਘੇਰ ਲਿਆ.ਪੁਛਗਿੱਛ ਦੇ ਦੌਰਾਨ ਉਹਨਾਂ ਨੇ ਆਪਣਾ ਨਾਮ ਤਾਹਿਰ ਹੁਸੈਨ ਡਾਰ ਪੁੱਤਰ ਅਲੀ ਮੋਹੰਮਦ ਵਾਸੀ ਰਾਜੀਕ ਕਾਦਲ ਥਾਣਾ ਨਾਵਾਟਾ ਜ਼ਿਲਾ ਸ਼੍ਰੀਨਗਰ ਜੰਮੂ ਕਸ਼ਮੀਰ ਦੱਸਿਆ.ਆਰੋਪੀ ਨੇ ਦੱਸਿਆ ਕੇ ਉਹ ਆਪਣੇ ਸਾਥੀ ਪਰਵੇਜ ਅਹਿਮਦ ਖਾਨ ਪੁੱਤਰ ਨਾਜਿਰ ਅਹਿਮਦ ਵਾਸੀ ਲਕਸ਼ਮਣਪੁਰਾ ਸ੍ਰੀ ਨਗਰ ਨਾਲ ਦਿੱਲੀ ਤੋਂ ਗੱਡੀਆਂ ਚੋਰੀ ਕਰਕੇ ਸ਼੍ਰੀਨਗਰ ਦੇ ਵੱਲ ਜਾ ਰਿਹਾ ਸੀ.ਪਰਵੇਜ਼ ਦੇ ਬਾਰੇ ਵਿੱਚ ਪੁੱਛਗਿੱਛ ਕੀਤੀ ਤਾਂ ਪਤਾ ਲਗਿਆ ਕੇ ਪਰਵੇਜ਼ ਚੋਰੀ ਕੀਤੀ ਹੋਈ ਗੱਡੀ ਦੇ ਨਾਲ ਜੇ.ਐਂਡ.ਕੇ.ਬਾਈਪਾਸ ਗੁਪਤਾ ਰਿਸੋਰਟ ਵਿੱਚ ਹੈ.ਪੁਲਿਸ ਨੇ ਗੁਪਤਾ ਰਿਸੋਰਟ ਤੇ ਰੇਡ ਕਰਕੇ ਪਰਵੇਜ ਅਹਿਮਦ ਨੂੰ ਵੀ ਗ੍ਰਿਫਤਾਰ ਕਰ ਲਿਆ.ਦੋਨਾਂ ਆਰੋਪੀਆਂ ਨੂੰ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਵੱਡਾ ਖੁਲਾਸਾ ਹੋਇਆ.ਦੋਸ਼ੀਆਂ ਨੇ ਮਨਿਆ ਕੇ ਗਿਰੋਹ ਦੇ 10 ਮੈਂਬਰ ਹਨ ਬਾਕੀਆਂ ਦੀ ਪਹਿਚਾਣ ਸੁਬੀਰ ਅਹਿਮਦ ਪੁੱਤਰ ਮੋਹੰਮਦ ਅਕਬਰ ਵਾਸੀ ਗਪਾਲਪੁਰਾ ਅਨੰਤਨਾਗ,ਸੋਹੇਲ ਅਹਿਮਦ ਪੁੱਤਰ ਗੁਲਾਮ ਨਬੀ ਵਾਸੀ ਕੇਹਰਿਬਿਲ ਅਨੰਤਨਾਗ,ਫਿਆਜ ਕਾਗਰੁ ਅਤੇ ਨਿਸਾਰ ਵਾਸੀ ਜੇ ਐਂਡ ਕੇ ਦੇ ਰੂਪ ਵਿੱਚ ਹੋਈ.ਉਕਤ ਗਿਰੋਹ ਦੇ ਕੁਛ ਅਣਪਸ਼ਾਤੇ ਲੋਕ ਵੀ ਸ਼ਾਮਿਲ ਹਨ.ਪੁਲਿਸ ਦਾ ਕਹਿਣਾ ਹੈ ਕੇ ਜਲਦ ਹੀ ਬਾਕੀ ਦੇ ਦੋਸ਼ੀਆਂ ਨੂੰ ਵੀ ਫੜ ਲਿਆ ਜਾਵੇਗਾ.ਪੁਲਿਸ ਨੇ ਇਸ ਗੱਲ ਨੂੰ ਵੀ ਕਲੀਅਰ ਕਰ ਦਿੱਤਾ ਕੇ ਕੋਈ ਵੀ ਗੱਡੀ ਅਤਵਾਦੀਆਂ ਨੂੰ ਨਹੀਂ ਵੇਚੀ ਗਈ.

New York