updated 6:12 AM UTC, Nov 21, 2019
Headlines:

ਦੋਹਰੇ ਕਤਲ ਕਾਂਡ ਦਾ ਭਗੋੜਾ ਦੋਸ਼ੀ ਕਾਬੂ

ਲੁਧਿਆਣਾ - ਸੀ ਆਈ ਏ 2 ਦੀ ਪੁਲਸ ਪਾਰਟੀ ਨੇ ਗੁਪਤ ਸੂਚਨਾ ਦੇ ਅਧਾਰ ਤੇ ਛਾਪੇਮਾਰੀ ਦੌਰਾਨ ਦੋਹਰੇ ਕਤਲ ਕਾਂਡ ਦੇ ਭਗੌੜੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਚ ਸਫਲਤਾ ਹਾਸਿਲ ਕੀਤੀ ਹੈ ਏ ਸੀ ਪੀ ਕ੍ਰਾਈਮ ਸੁਰਿੰਦਰ ਮੋਹਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਏਕੋਟ ਨਿਵਾਸੀ ਰਾਜ ਕੁਮਾਰ ਜੋਸ਼ੀ ਉਰਫ ਰਾਜੂ ਨੇ 24 ਮਾਰਚ 1993 ਨੂੰ  ਮਨਜਿੰਦਰ ਸਿੰਘ ਅਤੇ ਜਗਦੀਪ ਸਿੰਘ ਦਾ ਕਤਲ ਕਰ ਦਿਤਾ ਸੀ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਸ ਨੇ ਦੋਸ਼ੀ ਰਾਜ ਕੁਮਾਰ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਸੀ ਇਸ ਮਾਮਲੇ ਚ ਮਾਨਯੋਗ ਅਦਾਲਤ ਏ ਐਸ ਸੋਢੀ ਨੇ ਦੋਸ਼ੀ  ਰਾਜ ਕੁਮਾਰ ਨੂੰ 9 ਸਤੰਬਰ 1996 ਨੂੰ ਉਮਰ ਕੈਦ ਦੀ ਸਜਾ ਸੁਣਾਈ ਸੀ ਪਰੰਤੂ ਦੋਸ਼ੀ ਰਾਜ ਕੁਮਾਰ ਨੇ ਮਾਨਯੋਗ ਹਾਈਕੋਰਟ ਚ ਪੇਸ਼ ਹੋ ਕੇ 1999 ਚ ਜਮਾਨਤ ਤੇ ਬਾਹਰ ਆ ਗਿਆ ਸੀ ਫਿਰ ਉਸ ਨੇ ਸੈਸ਼ਨ ਜੱਜ ਦੇ ਆਡਰਾ ਦੇ ਵਿਰੁੱਧ ਹਾਈਕੋਰਟ ਚ ਕ੍ਰਿਮਨਲ ਅਪੀਲ ਦਾਇਰ ਕੀਤੀ ਪਰੰਤੂ ਮਾਨਯੋਗ ਹਾਈਕੋਰਟ ਨੇ ਦੋਸ਼ੀ ਰਾਜ ਕੁਮਾਰ ਦੀ ਅਪੀਲ 2005 ਚ ਡਿਸਮਿਸ ਕਰ ਦਿਤੀ ਉਸ ਤੋਂ ਬਾਅਦ ਲੁਧਿਆਣਾ ਦੇ ਸੀ ਜੀ ਐਮ ਜਪਿੰਦਰ ਸਿੰਘ ਦੀ ਅਦਾਲਤ ਨੇ 8 ਮਈ 2017 ਨੂੰ ਦੋਸ਼ੀ ਰਾਜ ਕੁਮਾਰ ਨੂੰ ਭਗੋੜਾ ਘੋਸ਼ਿਤ ਕਰ ਦਿਤੀ ਸੀ ਜਿਸ ਨੂੰ ਸੀ ਆਈ ਏ 2 ਦੀ ਪੁਲਸ ਪਾਰਟੀ ਨੇ ਅੱਜ ਗੁਪਤ ਸੂਚਨਾ ਦੇ ਅਧਾਰ ਤੇ ਕਾਬੂ ਕਰ ਲਿਆ ਅਤੇ ਦੋਸ਼ੀ ਨੂੰ ਅਦਾਲਤ ਪੇਸ਼ ਕੀਤਾ।

New York