updated 6:49 AM UTC, Oct 19, 2019
Headlines:

ਕਰੋੜਾਂ ਦੀ ਹੈਰੋਇਨ ਸਣੇ ਗੈਂਗਸਟਰ ਸਮੇਤ 2 ਕਾਬੂ

ਲੁਧਿਆਣਾ - ਐਸ ਟੀ ਐਫ ਲੁਧਿਆਣਾ ਦੀ ਪੁਲਸ ਪਾਰਟੀ ਨੇ ਕਾਕੋਵਾਲ ਰੋਡ ਤੇ ਨਾਕੇਬੰਦੀ ਦੌਰਾਨ ਕਾਰ ਸਵਾਰ ਗੈਂਗਸਟਰ ਸਮੇਤ 2 ਤਸਕਰਾਂ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਵਿਚੋਂ ਅੱਧਾ ਕਿਲੋ  ਹੈਰੋਇਨ ਬਰਾਮਦ ਕੀਤੀ ਹੈ ਜਿਸ ਕੀਮਤ ਅੰਤਰਰਾਸ਼ਟਰੀ  ਬਾਜ਼ਾਰ ਚ ਕਰੋੜਾਂ ਰੁਪਏ ਹੈ। ਐਸ ਟੀ ਐਫ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਓਹਨਾ ਨੂੰ ਗੁਪਤ ਸੂਚਨਾ ਮਿਲੀ ਕਿ ਕਾਰ ਸਵਾਰ ਦੋ ਨਸ਼ਾ ਤਸਕਰ ਭਾਰੀ ਮਾਤਰਾ ’ਚ ਨਸ਼ਾ ਤਸਕਰੀ ਕਰਨ ਲਈ ਕਾਕੋਵਾਲ ਰੋਡ ਵੱਲ ਨੂੰ ਆਏ ਹੋਏ ਨੇ ਉਹਨਾਂ ਨੇ ਤੁਰੰਤ ਆਪਣੀ ਪੁਲਸ ਪਾਰਟੀ ਸਮੇਤ ਕਾਕੋਵਾਲ ਰੋਡ ਤੇ ਨਾਕੇਬੰਦੀ ਦੌਰਾਨ ਕਾਰ ਸਵਾਰ ਗੈਂਗਸਟਰ ਸਮੇਤ 2 ਤਸਕਰਾਂ ਨੂੰ ਕਰੋੜਾਂ ਦੀ ਹੈਰੋਇਨ ਸਮੇਤ ਕਾਬੂ ਕਰ ਲਿਆ ਫੜੇ ਗਏ ਦੋਸ਼ੀ ਗੈਂਗਸਟਰ ਦੀ ਪਹਿਚਾਣ ਨੂਰਵਾਲਾ ਰੋਡ ਨਿਊ ਬਸੰਤ ਨਗਰ ਨਿਵਾਸੀ ਜਤਿੰਦਰ ਕੁਮਾਰ ਉਰਫ ਚਿੰਟੂ , ਅਤੇ ਉਸ ਦੇ ਸਾਥੀ ਦੀ ਪਹਿਚਾਣ ਗਗਨਦੀਪ ਕਲੋਨੀ ਨਿਵਾਸੀ ਸ਼ਿਵ ਕੁਮਾਰ ਉਰਫ ਸ਼ਿਵ ਵਜੋਂ ਹੋਈ ਪੁਲਸ ਨੂੰ ਜਾਂਚ ਦੌਰਾਨ ਪਤਾ ਚੱਲਿਆ ਕਿ ਫੜਿਆ ਗਿਆ ਦੋਸ਼ੀ ਜਤਿੰਦਰ ਕੁਮਾਰ ਉਰਫ ਚਿੰਟੂ ਨਾਮੀ ਗੈਂਗਸਟਰ ਹੈ ਉਸ ਦੀ ਕਈ ਵਾਰ ਮੋਹਣੀ ਅਤੇ ਹੋਰ ਗੈਂਗਸਟਰਾਂ ਨਾਲ ਗੈਂਗਵਾਰ ਹੋ ਚੁਕੀ ਹੈ ਅਤੇ ਜਤਿੰਦਰ ਕੁਮਾਰ ਉਰਫ ਚਿੰਟੂ ਤੇ ਹੁਣ ਤੱਕ 8 ਤੋ 10  ਅਪਰਾਧਿਕ ਮਾਮਲੇ ਦਰਜ ਹਨ ਅਤੇ ਜਤਿੰਦਰ ਕੁਮਾਰ ਉਰਫ ਚਿੰਟੂ ਨੂੰ ਕਤਲ ਮਾਮਲੇ  ਚ 20 ਸਾਲ ਦੀ ਸਜਾ ਵੀ ਹੋ ਚੁੱਕੀ ਹੈ  ਜਿਸ ਵਿਚੋਂ ਉਹ 12 ਸਾਲ ਦੀ ਸਜਾ ਕਟ ਕੇ 2 ਸਾਲ ਪਹਿਲਾਂ ਹੀ ਜੇਲ ਤੋ ਬਾਹਰ ਆਇਆ  ਸੀ ਦੋਸ਼ੀ ਗੈਂਗਸਟਰ ਨੇ ਕਬੂਲਿਆ ਕਿ ਪਹਿਲਾਂ ਉਹ ਲਾਟਰੀ ਦਾ ਕੰਮ ਕਰਦਾ ਸੀ ਪਰੰਤੂ ਉਹ ਹੁਣ ਕੁਝ ਸਮੇਂ ਤੋਂ  ਨਸ਼ਾ ਤਸਕਰੀ ਦਾ ਕਾਰੋਬਾਰ ਕਰਨ ਲੱਗ ਪਿਆ ਸੀ  ਦੋਸ਼ੀ ਸ਼ਿਵ ਕੁਮਾਰ ਨੇ ਕਬੂਲਿਆ ਕਿ ਉਹ ਪਹਿਲਾ ਟੀ ਸ਼ਰਟ ਦੀ ਕਟਿੰਗ ਦਾ ਕੰਮ ਕਰਦਾ ਸੀ ਪਰੰਤੂ ਉਹ ਹੁਣ ਕੁਛ ਸਮੇ ਤੋ ਨਸ਼ਾ  ਤਸਕਰੀ ਦਾ ਕੰਮ ਕਰਨ ਲੱਗ ਪਿਆ ਸੀ ਪੁਲਸ ਨੇ ਦੋਨਾਂ ਦੋਸ਼ੀਆਂ ਨੂੰ ਕੋਰਟ ਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਹਾਸਿਲ ਕੀਤਾ ਹੈ ਅਤੇ ਦੋਨਾਂ ਕੋਲੋ ਸਖਤੀ ਨਾਲ  ਪੁੱਛਗਿੱਛ ਕੀਤੀ ਜਾ ਰਹੀ ਹੈ।

New York