updated 6:49 AM UTC, Oct 19, 2019
Headlines:

ਸ਼ਾਹਕੋਟ ਪੁਲਿਸ ਵੱਲੋਂ ਮੱਝਾਂ ਚੋਰੀ ਕਰਨ ਦੇ ਦੋਸ਼ 'ਚ 3, ਲੁੱਟ ਖੋਹ ਕਰਨ ਵਾਲੇ 2 ਅਤੇ 4 ਗ੍ਰਾਮ ਹੈਰੋਇਨ ਸਣੇ 1 ਕਾਬੂ

ਸ਼ਾਹਕੋਟ - ਸ਼ਾਹਕੋਟ ਪੁਲਸ ਵਲੋਂ ਮੱਝਾਂ ਚੋਰੀ ਕਰਨ ਵਾਲੇ 3 ਵਿਅਕਤੀ ਕਾਬੂ ਕਰਕੇ ਉਨ੍ਹਾਂ ਪਾਸੋਂ 6 ਮੱਝਾ, 2 ਟੈਂਪੂ ਬਰਾਮਦ ਕੀਤੇ ਗਏ ਹਨ। ਇਸੇ ਤਰ੍ਹਾਂ ਲੁੱਟ ਖੋਹ ਕਰਨ ਵਾਲੇ 2 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਲੁੱਟੀ ਗਈ ਨਕਦੀ ਤੇ ਇਕ ਹੋਰ ਵਿਅਕਤੀ ਪਾਸੋਂ 4 ਗ੍ਰਾਮ ਹੈਰੋਇਨ ਬਰਾਮਦ ਕਰਨ ਦਾ ਸਮਾਚਾਰ ਮਿਲਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਐੱਸ. ਆਈ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਨਿਰਮਲਜੀਤ ਕੌਰ ਪਤਨੀ ਲੇਟ ਸਤਨਾਮ ਸਿੰਘ ਵਾਸੀ ਤਲਵੰਡੀ ਸੰਘੇੜਾ ਨੇ ਦੱਸਿਆ ਕਿ ਉਸ ਨੇ ਆਪਣੇ ਖੂਹ 'ਤੇ ਚਾਰ ਮੱਝਾ ਰੱਖੀਆ ਹੋਈਆ ਹਨ। ਬੀਤੀ 7 ਜੁਲਾਈ ਨੂੰ ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਮੱਝਾਂ ਦੀਆ ਧਾਰਾ ਕੱਢਣ ਲਈ ਖੂਹ 'ਤੇ ਗਈ ਤਾਂ ਮੱਝਾ ਉਥੋਂ ਗਾਇਬ ਸਨ। ਮਾਮਲੇ ਦੀ ਸੂਚਨਾ ਪੁਲਸ ਨੂੰ ਮਿਲੀ ਤਾਂ ਪੁਲਸ ਵਲੋਂ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਜਿਸ ਪਿੱਛੋਂ ਤਫਤੀਸ਼ ਦੌਰਾਨ ਭੁਪਿੰਦਰ ਸਿੰਘ ਚੌਕੀ ਇੰਚਾਰਜ ਤਲਵੰਡੀ ਸੰਘੇੜਾ ਥਾਣਾ ਸ਼ਾਹਕੋਟ ਨੇ ਸਮੇਤ ਪੁਲਸ ਪਾਰਟੀ ਤਾਲਿਬ ਉਰਫ ਬੱਬਲੂ (18) ਵਾਸੀ ਪਿੰਡ ਪੰਮਿਆ ਥਾਣਾ ਸਾਹਨੇਵਾਲ ਜ਼ਿਲਾ ਲੁਧਿਆਣਾ, ਅਰਸ਼ਾਦ (18) ਵਾਸੀ ਧੰਮੂਆ ਸਟੇਟ ਜੰਮੂ ਕਸ਼ਮੀਰ ਹਾਲ ਵਾਸੀ ਪੰਮਿਆ ਥਾਣਾ ਸਾਹਨੇਵਾਲ (ਲੁਧਿਆਣਾ), ਰਾਜਨ (19) ਵਾਸੀ ਬਹਿਰਾਏਚ ਸਟੇਟ ਉਤਰ ਪ੍ਰਦੇਸ਼ ਹਾਲ ਵਾਸੀ ਜੰਡਾਲੀ ਰੋਡ ਸਾਹਨੇਵਾਲ (ਲੁਧਿਆਣਾ) ਨੂੰ 2 ਟੈਂਪੂ (ਟਾਟਾ) ਸਮੇਤ ਚੋਰੀ ਕੀਤੀਆਂ 4 ਮੱਝਾਂ ਦੇ ਕਾਬੂ ਕੀਤਾ।

New York