updated 6:36 AM UTC, Oct 19, 2019
Headlines:

ਐੱਸ.ਐੱਸ.ਪੀ. ਜਲੰਧਰ ਵੱਲੋਂ ਮੈਡੀਕਲ ਦੁਕਾਨਦਾਰਾਂ ਅਤੇ ਮੈਡੀਕਲ ਸਟੋਰ ਵਾਲਿਆਂ ਨਾਲ ਬੈਠਕ

ਜਲੰਧਰ - ਸ਼੍ਰੀ ਦਿਨਕਰ ਗੁਪਤਾ, ਆਈ.ਪੀ.ਐੱਸ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਚੰਡੀਗੜ੍ਹ ਦੇ ਨਿਰਦੇਸ਼ਾਂ ਅਨੁਸਾਰ 09/07/19 ਪ੍ਰੈਸ ਨੂੰ ਜਾਣਕਾਰੀ ਦੇਂਦਿਆਂ ਹੋਇਆ ਸ਼੍ਰੀ ਨਵਜੋਤ ਸਿੰਘ ਮਾਹਲ,ਪੀ.ਪੀ.ਐੱਸ,ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਨੇ ਦੱਸਿਆ ਕੇ ਜ਼ਿਲਾ ਜਲੰਧਰ ਦਿਹਾਤੀ ਦੇ ਮੈਡੀਕਲ ਦੁਕਾਨਦਾਰ ਅਤੇ ਮੈਡੀਕਲ ਸਟੋਰ ਮਾਲਕਾਂ ਨਾਲ ਨਸ਼ਾ ਵਿਰੁੱਧ ਚਲਾਏ ਗਏ ਮੁਹਿਮ ਦੇ ਤਹਿਤ ਮੀਟਿੰਗ ਕੀਤੀ ਗਈ,ਕੇ ਕਿਸੇ ਵੀ ਮੈਡੀਕਲ ਦੁਕਾਨ ਅਤੇ ਮੈਡੀਕਲ ਸਟੋਰ ਵਿੱਚ ਕੋਈ ਵੀ ਨਸ਼ੇ ਦੀਆਂ ਗੋਲੀਆਂ ਜਾਂ ਇੰਜੇਕਸ਼ਨ ਨਾ ਰੱਖੇ ਜਾਣ ਤਾਂ ਜੋ ਨੌਜਵਾਨਾਂ ਅਤੇ ਆਉਣ ਵਾਲੇ ਭਵਿਖ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਇਆ ਜਾ ਸਕੇ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾਵੇ ,ਅਤੇ ਆਏ ਹੋਏ ਮੈਡੀਕਲ ਦੁਕਾਨਦਾਰ ਤੇ ਸਟੋਰ ਮਾਲਕਾਂ ਨਾਲ ਇਹ ਵੀ ਗੱਲ ਸਾਂਝੀ ਕੀਤੀ ਗਈ ਕੇ ਜਿਹੜਾ ਵੀ ਵਿਅਕਤੀ ਤੁਹਾਡੇ ਏਰੀਏ ਵਿੱਚ ਨਸ਼ਾ ਵੇਚਦਾ ਹੈ,ਜਾਂ ਨਸ਼ਾ ਪੀਣ ਦਾ ਆਦਿ ਹੈ ਉਸ ਬਾਰੇ ਇਸ ਦਫਤਰ ਜਾਰੀ ਕੀਤਾ ਮੋਬਾਈਲ ਨੰਬਰ 95925-56789 ਤੇ ਸੂਚਨਾ ਭੇਜ ਸਕਦਾ ਹੈ,ਜਿਸਦਾ ਨਾਮ ਤੇ ਪਤਾ ਗੁਪਤ ਰੱਖਿਆ ਜਾਵੇਗਾ। ਇਸ ਮੌਕੇ ਸ਼੍ਰੀ ਰਵਿੰਦਰਪਾਲ ਸੰਧੂ, ਪੀ ਪੀ ਐੱਸ ਪੁਲਿਸ ਕਪਤਾਨ (ਸਥਾਨਿਕ) ਜਲੰਧਰ ਦਿਹਾਤੀ, ਸ਼੍ਰੀਮਤੀ ਵਤਸਲਾ ਆਈ ਪੀ ਐੱਸ ਸਹਾਇਕ ਪੁਲਿਸ ਕਪਤਾਨ, ਸਬ ਡਿਵੀਜਨ ਨਕੋਦਰ,ਸ਼੍ਰੀ ਲਖਵੀਰ ਸਿੰਘ,ਪੀ.ਪੀ.ਐੱਸ ਉਪ ਪੁਲਿਸ ਕਪਤਾਨ ਸਬ ਡਿਵੀਜਨ ਸ਼ਾਹਕੋਟ,ਸ਼੍ਰੀ ਰਣਜੀਤ ਸਿੰਘ ਪੀ.ਪੀ.ਐੱਸ ਉਪ ਪੁਲਿਸ ਕਪਤਾਨ ਕਰਤਾਰਪੁਰ,ਸ਼੍ਰੀ ਗੁਰਦੇਵ ਸਿੰਘ,ਪੀ.ਪੀ.ਐੱਸ ਉਪ ਪੁਲਿਸ ਕਪਤਾਨ ਸਬ ਡਿਵੀਜਨ ਆਦਮਪੁਰ,ਸ਼੍ਰੀ ਦਵਿੰਦਰ ਅਤਰੀ ਪੀ ਪੀ ਐੱਸ ਉਪ ਪੁਲਿਸ ਕਪਤਾਨ ਸਬ ਡਵੀਜਨ ਫਿਲੌਰ ਅਤੇ ਸ਼੍ਰੀ ਸਰਬਜੀਤ ਰਾਏ ਪੀ ਪੀ ਐੱਸ ਉਪ ਪੁਲਿਸ ਕਪਤਾਨ ਸਪੈਸ਼ਲ ਬ੍ਰਾਂਚ ਜਲੰਧਰ ਦਿਹਾਤੀ ਮਜੂਦ ਸਨ।

New York