updated 6:36 AM UTC, Oct 19, 2019
Headlines:

255 ਗ੍ਰਾਮ ਹੀਰੋਇਨ 3 ਲੱਖ 20 ਹਜ਼ਾਰ ਡਰੱਗ ਮਨੀ ਅਤੇ ਇੱਕ ਕਾਰ ਸਮੇਤ 2 ਕਾਬੂ

ਜੰਡਿਆਲਾ ਗੁਰੂ -  ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਏ ਐਸ ਆਈ ਅਜੇ ਪਾਲ ਸਿੰਘ ਪੁਲਿਸ ਚੌਕੀ ਇੰਚਾਰਜ ਥਾਣਾ ਮਹਿਤਾ ਨੇ ਦੋ ਆਰੋਪੀਆਂ ਨੂੰ 255  ਗ੍ਰਾਮ ਹੀਰੋਇਨ ਤਿੰਨ ਲਖ ਵੀਹ ਹਜ਼ਾਰ ਰੁਪਏ ਦੀ ਡਰਗ ਮਨੀ ਹਰ ਇਕ ਆਈ ਟਵੰਟੀ ਕਾਰ ਸਮੇਤ ਕਾਬੂ ਕੀਤਾ। ਇਹਨਾਂ ਤਸਕਰਾਂ ਨੂੰ ਕਾਬੂ ਕਰਨ ਲਈ ਯੋਜਨਾ ਨੌਜਵਾਨ ਡੀ ਐਸ ਪੀ ਗੁਰਿੰਦਰਬੀਰ ਸਿੰਘ ਜੰਡਿਆਲਾ ਗੁਰੂ ਨੇ ਬਣਾਈ ਇਨ੍ਹਾਂ ਦੋਸ਼ੀਆਂ ਦੀ ਪਹਿਚਾਣ ਹਰਨਾਮ ਸਿੰਘ ਪੁਤਰ ਮਸਾ ਸਿੰਘ ਵਾਸੀ ਪਿੰਡ ਬਾਠ ਜ਼ਿਲਾ ਤਰਨਤਾਰਨ ਅਤੇ ਅੰਗਰੇਜ਼ ਸਿੰਘ ਪੁਤਰ ਜਸਵਿੰਦਰ ਸਿੰਘ ਵਾਸੀ ਸੋਹਲ ਜ਼ਿਲ੍ਹਾ ਤਰਨਤਾਰਨ ਦੇ ਰੂਪ ਵਿਚ ਹੋਈ।ਡੀ ਐਸ ਪੀ ਜੰਡਿਆਲਾ ਗੁਰੂ ਨੇ ਦਸਿਆ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਜਿਸ ਨਾਲ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

New York