updated 6:49 AM UTC, Oct 19, 2019
Headlines:

ਭਿਆਨਕ ਅੱਗ ਲੱਗਣ ਨਾਲ ਕਿਸਾਨਾਂ ਦਾ ਹੋਇਆ ਲੱਖਾਂ ਦਾ ਨੁਕਸਾਨ

ਗੋਲੇਵਾਲਾ -  ਜ਼ਿਲ੍ਹਾ ਫ਼ਰੀਦਕੋਟ ਦੇ ਦੋ ਪਿੰਡਾਂ ਚੁਘੇਵਾਲਾ ਅਤੇ ਸਾਧਾਂਵਾਲਾ ਦੇ ਖੇਤਾਂ ਵਿਚ ਅਗ ਲਗਣ ਕਾਰਨ ਲਗਭਗ ਡੇਢ ਸੌ ਏਕੜ ਦੇ ਕਰੀਬ ਕਿਸਾਨਾਂ ਦੀ ਤੂੜੀ ਬਣਾਉਣ ਵਾਲਾ ਟਾਂਗਰ ਸੜ ਕੇ ਸਵਾਹ ਹੋ ਗਿਆ ਲੱਗਭਗ 120 ਟਰਾਲੀਆਂ ਤੂੜੀ ਜਿਹੜੀ ਕਿਸਾਨ ਨੇ ਆਪਣੇ ਖੇਤ ਵਿਚ ਬਣਾ ਕੇ ਰਖੀ ਸੜ ਗਈ ਲਗਭਗ ਸਠ ਏਕੜ ਹੋਰ ਖੇਤਾਂ ਵਿਚ ਅਗ ਲਗਣ ਨਾਲ ਨੁਕਸਾਨ ਹੋ ਗਿਆ ਅਗ ਲਗਣ ਨਾਲ   ਕਈ ਦਰਖਤ ਸੜ ਕੇ ਸਵਾਹ ਹੋ ਗਏ ਕਿਸਾਨਾਂ ਦੀਆਂ ਮੋਟਰਾਂ ਦੀਆਂ ਕੇਬਲਾਂ ਸੜ ਗਈਆਂ। ਇਲਾਕੇ ਦੇ ਲੋਕਾਂ ਨੇ ਇਕਠੇ ਹੋਕੇ ਅਗ ਬੁਝਾਉਣ ਲਈ ਬਹੁਤ ਹੀ ਹਿੰਮਤ ਕੀਤੀ ਉਥੇ ਫਰੀਦਕੋਟ ਤੋਂ ਅਗ ਬੁਝਾਉਣ ਲਈ ਫਾਇਰ ਬਿਗ੍ਰੇਡ ਦੀ ਟੀਮ ਮੌਕੇ ਉਪਰ ਪਹੁੰਚ ਗਈ ਸੀ ਖ਼ਬਰ ਲਿਖੇ ਜਾਣ ਤਕ ਅਜੇ ਵੀ ਖੇਤਾਂ ਵਿਚ ਪਈ ਤੂੜੀ ਨੂੰ ਅਗ ਲਗੀ ਹੋਈ ਸੀ ਇਸ ਵਿਚ ਹੋਰ ਕਿਸਾਨਾਂ ਤੋਂ ਇਲਾਵਾ ਸਾਬਕਾ ਸਰਪੰਚ ਹਰਜਿੰਦਰ ਸਿੰਘ ਚੁਘੇਵਾਲਾ ਦੀ ਤੂੜੀ ਅਤੇ ਗੁਰਦੇਵ ਸਿੰਘ ਦੇਸ ਰਾਜ ਦੀ ਤੂੜੀ ਸੜ ਕੇ ਸਵਾਹ ਹੋ ਚੁੱਕੀ ਸੀ। ਇਸ ਮੌਕੇ ਧਰਮ ਸਿੰਘ ਚੌਕੀ ਇੰਚਾਰਜ ਗੋਲੇਵਾਲਾ ਵੀ ਟੀਮ ਲੈ ਕੇ ਪਹੁੰਚ ਚੁਕੇ ਸੀ।

New York