updated 6:21 AM UTC, Jul 19, 2019
Headlines:

5 ਕਿੱਲੋ 700 ਗ੍ਰਾਮ ਅਫ਼ੀਮ, ਇਕ ਪਿਸਟਲ, ਨਸ਼ੀਲੀਆਂ ਗੋਲੀਆਂ ਸਮੇਤ ਤਸਕਰ ਕਾਬੂ

ਜਗਰਾਉਂ - ਪੁਲਿਸ ਜ਼ਿਲ੍ਹਾ ਲੁਧਿਆਣਾ ਦੇ ਐਸ. ਐਸ. ਪੀ. ਵਰਿੰਦਰ ਸਿੰਘ ਬਰਾੜ ਵੱਲੋਂ ਨਸ਼ਿਆਂ ਖਿਲਾਫ਼ ਚਲਾਈ ਮੁਹਿੰਮ ਤਹਿਤ ਪੁਲਿਸ ਵੱਲੋਂ 5 ਕਿਲੋ 700 ਗ੍ਰਾਮ ਅਫ਼ੀਮ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਇਸ ਸਬੰਧੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ  ਐਸ. ਪੀ. (ਇੰਨ:) ਰੁਪਿੰਦਰ ਭਾਰਦਵਾਜ, ਡੀ. ਐਸ. ਪੀ. ਦਿਲਬਾਗ ਸਿੰਘ ਅਤੇ ਡੀ. ਐਸ. ਪੀ. ਗੁਰਦੀਪ ਸਿੰਘ ਗੌਂਸਲ ਨੇ ਦੱਸਿਆ ਕਿ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਇਕਬਾਲ ਹੁਸੈਨ ਵੱਲੋਂ ਸਮੇਤ ਪੁਲਿਸ ਪਾਰਟੀ ਪਿੰਡ ਰਾਮਗੜ੍ਹ ਭੁੱਲਰ ਵਿਖੇ ਨਾਕੇਬੰਦੀ ਦੌਰਾਨ ਮੁਖਬਰ ਦੀ ਇਤਲਾਹ ’ਤੇ ਭੁਪਿੰਦਰ ਸਿੰਘ ਉਰਫ਼ ਭਿੰਦਾ ਅਤੇ ਹਰਜਿੰਦਰ ਸਿੰਘ ਉਰਫ਼ ਬਾਬੂ ਵਾਸੀ ਬੋਦਲਵਾਲਾ ਜੋ ਅਫ਼ੀਮ ਵੇਚਣ ਦਾ ਧੰਦਾ ਕਰਦੇ ਹਨ ਤੇ ਆਪਣੀ ਸਵਿੱਫ਼ਟ ਕਾਰ ਨੰਬਰ ਪੀ. ਬੀ. 10 ਸੀ.ਜੇ.-0087 ’ਤੇ ਘੁੰਮ ਰਹੇ ਹਨ। ਪੁਲਿਸ ਨੇ ਸ਼ੇਰਪੁਰ ਕਲਾਂ ਤੋਂ ਸਵੱਦੀ ਖੁਰਦ ਹੱਡਾਰੋੜੀ ਵਿਖੇ ਦੋਵਾਂ ਸਮੱਗਲਰਾਂ ਨੂੰ ਕਾਬੂ ਕਰ ਲਿਆ ਤੇ ਗੱਡੀ ਦੀ ਤਲਾਸ਼ੀ ਲਈ ਤਾਂ ਉਸ ’ਚੋਂ 3 ਕਿਲੋ ਅਫ਼ੀਮ ਬਰਾਮਦ ਕਰ ਮੁਕੱਦਮਾ ਨੰਬਰ 62 ਅ/ਧ 18/25/61/85 ਐਨ. ਡੀ. ਪੀ. ਐਸ. ਐਕਟ ਤਹਿਤ ਥਾਣਾ ਸਦਰ ’ਚ ਮੁਕੱਦਮਾ ਦਰਜ ਕੀਤਾ ਗਿਆ। ਇਸੇ ਤਰ੍ਹਾਂ ਐਸ. ਆਈ. ਅਮਰਜੀਤ ਸਿੰਘ ਅਤੇ ਏ. ਐਸ. ਆਈ. ਹਰਮੇਸ਼ ਕੁਮਾਰ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਚੌਕੀ ਚੌਕੀਮਾਨ ਵਿਖੇ ਨਾਕੇਬੰਦੀ ਦੌਰਾਨ ਇਕ ਕਾਰ ਡੀ. ਐਲ-2 ਸੀ-ਏਏ 1898 ’ਚੋਂ 2 ਕਿਲੋ 700 ਗ੍ਰਾਮ ਅਫ਼ੀਮ ਸਮੇਤ ਗੁਰਜੰਟ ਸਿੰਘ ਜੰਟਾ ਵਾਸੀ ਤਲਵਾੜਾ ਖੁਰਦ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਕਤ ਸਮੱਗਲਰ ਖਿਲਾਫ਼ ਮੁਕੱਦਮਾ ਨੰਬਰ 61 ਅ/ਧ 18/25/61/85 ਐਨ. ਡੀ. ਪੀ. ਐਸ. ਐਕਟ ਤਹਿਤ ਥਾਣਾ ਸਦਰ ’ਚ ਦਰਜ ਕੀਤਾ ਗਿਆ। ਐਸ. ਪੀ. (ਇੰਨ:) ਰੁਪਿੰਦਰ ਭਾਰਦਵਾਜ ਨੇ ਦੱਸਿਆ ਕਿ ਉਕਤ ਸਮੱਗਲਰਾਂ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਵੀ ਪੁੱਛਗਿੱਛ ਕੀਤੀ ਜਾਵੇਗੀ। ਇਸੇ ਤਰ੍ਹਾਂ ਏ. ਐਸ. ਆਈ. ਗੁਰਦੀਪ ਸਿੰਘ ਥਾਣਾ ਦਾਖਾ ਨੇ ਇੰਦਰਜੀਤ ਸਿੰਘ ਉਰਫ਼ ਲਾਲੀ ਨੂੰ ਇਕ ਪਿਸਟਲ 315 ਬੋਰ ਸਮੇਤ 2 ਜਿੰਦਾ ਕਾਰਤੂਸ ਨੂੰ ਗ੍ਰਿਫ਼ਤਾਰ ਕਰਕੇ ਉਸ ਖਿਲਾਫ਼ ਮੁਕੱਦਮਾ ਨੰਬਰ 45 ਅ/ਧ 25/54/59 ਅਸਲਾ ਐਕਟ ਤਹਿਤ ਥਾਣਾ ਦਾਖਾ ’ਚ ਮੁਕੱਦਮਾ ਦਰਜ ਕੀਤਾ ਗਿਆ। ਇਸੇ ਤਰ੍ਹਾਂ ਐਸ. ਆਈ. ਸਤਨਾਮ ਸਿੰਘ ਨੇ ਗਗਨਦੀਪ ਸਿੰਘ ਉਰਫ਼ ਅਮੀਰੀ ਨੂੰ 55 ਪੱਤੇ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕਰਕੇ ਥਾਣਾ ਰਾਏਕੋਟ ਸਿਟੀ ਵਿਖੇ ਮੁਕੱਦਮਾ ਦਰਜ ਕੀਤਾ ਗਿਆ।

New York