updated 8:42 AM UTC, May 21, 2019
Headlines:

ਬੀ.ਐਸ.ਐਫ. ਵੱਲੋਂ 5 ਕਰੋੜ ਤੋਂ ਵੱਧ ਦੀ ਹੈਰੋਇਨ ਸਮੇਤ 2 ਕਾਬੂ

ਮਮਦੋਟ - ਮਮਦੋਟ ਸੈਕਟਰ ਸਥਿਤ ਬੀ ਐਸ ਐਫ 29 ਬਟਾਲੀਅਨ ਦੇ ਜਵਾਨਾਂ ਵਲੋਂ ਇਕ ਕਿਲੋ ਤੋਂ ਵਧ ਹੈਰੋਇਨ ਸਮੇਤ 2 ਭਾਰਤੀ ਤਸਕਰਾਂ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸਰਹਦੀ ਚੌਕੀ ਮਬੋ ਕਿ ਤੇ ਤਾਇਨਾਤ ਜਵਾਨਾਂ ਨੂੰ ਕੰਡਿਆਲੀ ਤਾਰ ਦੇ ਗੇਟ ਨੰਬਰ 198 ਕੋਲ ਭਾਰਤੀ ਖੇਤਰ ਵਾਲੇ ਪਾਸੇ ਕਣਕ ਦੇ ਖੇਤਾਂ ਵਿਚ ਕੋਈ ਹਿਲਜੁਲ ਨਜ਼ਰ ਆਈ, ਜਿਸ ਦੌਰਾਨ ਮੁਸਤੈਦੀ ਵਰਤਦਿਆਂ ਜਵਾਨਾਂ ਨੇ ਜਦੋਂ ਉਸ ਜਗ੍ਹਾ ਦੀ ਤਲਾਸ਼ੀ ਲਈ ਤਾਂ ਦੋ ਵਿਅਕਤੀ ਕਣਕ ਵਿਚ ਲੁਕੇ ਹੋਏ ਨਜ਼ਰ ਆਏ, ਜਿਨ੍ਹਾਂ ਨੂੰ ਕਾਬੂ ਕਰਨ ਉਪਰੰਤ ਲਈ ਗਈ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਇਕ ਕਿਲੋ 60 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਛਗਿਛ ਦੌਰਾਨ ਕਾਬੂ ਕੀਤੇ ਵਿਅਕਤੀ ਥਾਣਾ ਮਮਦੋਟ ਦੇ ਪਿੰਡ ਪੋਜੋ ਕਿ ਦੇ ਦਸੇ ਗਏ ਹਨ, ਜਿਨ੍ਹਾਂ ਨੂੰ ਬੀ ਐਸ ਐਫ ਵਲੋਂ ਥਾਣਾ ਮਮਦੋਟ ਦੇ ਸਪੁਰਦ ਕਰ ਦਿਤਾ ਗਿਆ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ‘ਚ ਕੀਮਤ 5 ਕਰੋੜ ਤੋਂ ਵਧ ਦਸੀ ਜਾ ਰਹੀ ਹੈ।

New York