updated 8:42 AM UTC, May 21, 2019
Headlines:

ਲੁਧਿਆਣਾ ਦਿਹਾਤੀ ਪੁਲਿਸ ਵੱਲੋਂ 1.5 ਕੁਇੰਟਲ ਭੁੱਕੀ ਸਮੇਤ ਦੋ ਕਾਬੂ

ਜਗਰਾਉਂ -ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਐਸ. ਐਸ. ਪੀ. ਵਰਿੰਦਰ ਸਿੰਘ ਬਰਾੜ ਨੇ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਗਿਆ ਕਿ ਨੌਜਵਾਨਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵ ਬਾਰੇ ਸੇਧ ਦੇਣ ਅਤੇ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਆਰੰਭ ਕੀਤੀ ਗਈ ਵਿਸ਼ੇਸ਼ ਮੁਹਿੰਮ ਦੌਰਾਨ ਐਸ.ਪੀ (ਇੰਨਵੈਸਟਗੇਸ਼ਨ) ਰੁਪਿੰਦਰ ਕੁਮਾਰ ਭਾਰਦਵਾਜ ਦੇ ਦਿਸ਼ਾ ਨਿਰਦੇਸ਼ਾ ਤੇ ਡੀ. ਐਸ. ਪੀ. (ਇੰਨ:) ਦਿਲਬਾਗ ਸਿੰਘ, ਡੀ. ਐਸ. ਪੀ. ਹੈਡਕੁਆਟਰ ਸੁਖਪਾਲ ਸਿੰਘ ਰੰਧਾਵਾ ਅਤੇ ਇੰਸਪੈਕਟਰ ਇਕਬਾਲ ਹੁਸੈਨ ਇੰਚਾਰਜ ਸੀ.ਆਈ.ਏ ਸਟਾਫ਼ ਦੀ ਨਿਗਰਾਨੀ ਹੇਠ ਏ.ਐਸ.ਆਈ ਸੁਖਦੇਵ ਸਿੰਘ ਸੀ.ਆਈ.ਏ ਜਗਰਾਉਂ ਸਮੇਤ ਪੁਲਿਸ ਪਾਰਟੀ ਪੁਲ ਨਹਿਰ ਪਿੰਡ ਤੁਗਲ ਮੌਜੂਦ ਸੀ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਮਨਜਿੰਦਰ ਸਿੰਘ ਉਰਫ਼ ਬੱਬੂ ਪੁੱਤਰ ਰਣਜੀਤ ਸਿੰਘ ਵਾਸੀ ਕੋਟਲੀ ਅਤੇ ਬੂਟਾ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਭੈਣੀ ਗੁੱਜਰਾਂ ਪਿਛਲੇ ਕਾਫੀ ਸਮੇਂ ਤੋਂ ਬਾਹਰਲੀ ਸਟੇਟ ਤੋਂ ਭਾਰੀ ਮਾਤਰਾ ਵਿੱਚ ਭੁੱਕੀ ਚੂਰਾ ਪੋਸਤ ਲਿਆਕੇ ਵੇਚਦੇ ਹਨ, ਜੋ ਅੱਜ ਵੀ ਇੱਕ ਕਾਰ ਵਰਨਾ ਪੀ.ਬੀ-10 ਐਫ.ਡੀ-9797 ਜਿਸ ਦਾ ਐਕਸੀਡੈਂਟ ਹੋਣ ਕਰਕੇ ਉਸਦੇ ਅਗਲੇ ਪਾਸੇ ਵਾਲੀ ਲਾਈਟ, ਬੰਪਰ ਅਤੇ ਸ਼ੀਸਾ ਟੁੱਟਿਆ ਹੋਇਆ ਹੈ, ਜਿਨ੍ਹਾਂ ਨੇ ਗੱਡੀ ਦੀ ਡਿੱਗੀ ਵਿੱਚ ਭੁੱਕੀ ਚੂਰਾ ਪੋਸਤ ਲੱਦਿਆ ਹੋਇਆ ਹੈ, ਜਿਨ੍ਹਾਂ ਨੇ ਟੋਲ ਪਲਾਜਾ ਪਿੰਡ ਬੋਪਾਰਾਏ ਕੋਲ ਖਾਲੀ ਜਗ੍ਹਾ ਪਰ ਇੱਕ ਕਰੇਨ ਦੀ ਮਦਦ ਨਾਲ ਗੱਡੀ ਲਿਆਕੇ ਖੜੀ ਕੀਤੀ ਹੈ, ਜਿਸ ਤੇ ਇੰਸਪੈਕਟਰ ਇਕਬਾਲ ਹੁਸੈਨ ਇੰਚਾਰਜ ਸੀ.ਆਈ.ਏ ਸਟਾਫ ਨੇ ਸਮੇਤ ਪੁਲਿਸ ਪਾਰਟੀ ਦੇ ਮੌਕਾ ਪਰ ਰੇਡ ਕਰਕੇ ਦੋਸ਼ੀ ਮਨਜਿੰਦਰ ਸਿੰਘ ਨੂੰ ਮੌਕਾ ਤੋ ਗ੍ਰਿਫਤਾਰ ਕਰਕੇ ਗੱਡੀ ਦੀ ਡਿੱਗੀ ਵਿੱਚੋਂ ਦੋ ਪਲਾਸਟਿਕ ਦੇ ਗੱਟੂ ਬਰਾਮਦ ਹੋਏ, ਜਿਹਨਾਂ ਦੇ ਮੂੰਹ ਬੰਨੇ ਹੋਏ ਸਨ। ਮੂੰਹ ਖੋਲਕੇ ਚੈਕ ਕੀਤੇ ਤਾਂ ਉਹਨਾਂ ਵਿੱਚੋਂ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ, ਜਿਨ੍ਹਾਂ ਵਿਰੁੱਧ ਮੁਕੱਦਮਾ ਨੰਬਰ 20 ਅ/ਧ 15/25/61/85 ਐਨ.ਡੀ.ਪੀ.ਐਸ ਐਕਟ ਥਾਣਾ ਸੁਧਾਰ ਦਰਜ ਰਜਿਸਟਰ ਕੀਤਾ ਗਿਆ, ਜਿਸ ਦਾ ਦੂਜਾ ਸਾਥੀ ਬੂਟਾ ਸਿੰਘ ਮੌਕਾ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਐਸ. ਐਸ. ਪੀ. ਬਰਾੜ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਦੋਸ਼ੀ ਮਨਜਿੰਦਰ ਸਿੰਘ ਖਿਲਾਫ ਪਹਿਲਾਂ ਵੀ ਹੇਠ ਲਿਖੇ ਮੁਕੱਦਮੇ ਦਰਜ ਹਨ। ਇਸੇ ਤਰ੍ਹਾਂ ਏ.ਐਸ.ਆਈ ਭਗਵਾਨ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਅਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿੱਚ ਪੁਲ ਨਹਿਰ ਸੁਧਾਰ ਵਿਖੇ ਮੌਜੂਦ ਸੀ ਤਾਂ ਮੁਖਬਰ ਵੱਲੋਂ ਗੁਪਤ ਸੂਚਨਾਂ ਮਿਲੀ ਕਿ ਪਰਮਜੀਤ ਕੁਮਾਰ ਪੁੱਤਰ ਛੱਤਰਪਾਲ ਵਾਸੀ ਤਲਵਣ ਅਤੇ ਜਸਵਿੰਦਰ ਸਿੰਘ ਉਰਫ ਜੱਸਾ ਪੁੱਤਰ ਸੂਰਤ ਸਿੰਘ ਵਾਸੀ ਝੰਡਾ ਕਲਾਂ ਥਾਣਾ ਸਰਦੂਲਗੜ ਹਾਲ ਵਾਸੀ ਤਲਵਣ ਬਾਹਰਲੀ ਸਟੇਟ ਤੋਂ ਭਾਰੀ ਮਾਤਰਾ ਵਿੱਚ ਭੁੱਕੀ ਚੂਰਾ ਪੋਸਤ ਲਿਆਕੇ ਪੰਜਾਬ ਵਿੱਚ ਗਾਹਕਾਂ ਨੂੰ ਅੱਗੇ ਵੇਚਦੇ ਹਨ, ਜੋ ਅੱਜ ਵੀ ਇੱਕ ਜੈਨ ਮਾਰੂਤੀ ਕਾਰ ਨੰਬਰ ਪੀ.ਬੀ-10 ਏ.ਜੀ-5006 ਵਿੱਚ ਭਾਰੀ ਮਾਤਰਾ ਵਿੱਚ ਭੁੱਕੀ ਚੂਰਾ ਪੋਸਤ ਲੈ ਕੇ ਰਾਏਕੋਟ ਸਾਈਡ ਤੋਂ ਪਿੰਡਾਂ ਵੱਲ ਨੂੰ ਆ ਰਹੇ ਹਨ ਅਤੇ ਬੋਪਾਰਾਏ ਵੱਲ ਜਾਂਦੀ ਡਰੇਨ ਦੀ ਪਟੜੀ ਪਰ ਖੜੇ ਆਪਣੇ ਸਾਥੀਆਂ ਦੀ ਇੰਤਜਾਰ ਕਰ ਰਹੇ ਹਨ, ਜਿਸ ’ਤੇ ਐਸ.ਆਈ ਚਮਕੌਰ ਸਿੰਘ ਅਤੇ ਏ.ਐਸ.ਆਈ ਭਗਵਾਨ ਸਿੰਘ ਨੇ ਮੌਕਾ ਪਰ ਰੇਡ ਕਰਕੇ ਦੋਸ਼ੀ ਪਰਮਜੀਤ ਕੁਮਾਰ ਨੂੰ ਕਾਬੂ ਕਰਕੇ ਗੱਡੀ ਦੀ ਤਲਾਸ਼ੀ ਕਰਨ ਤੇ ਡਿੱਗੀ ਵਿੱਚੋਂ ਦੋ ਪਲਾਸਟਿਕ ਦੇ ਗੱਟੂ ਬਰਾਮਦ ਹੋਏ, ਜਿਨ੍ਹਾਂ ਦੇ ਮੂੰਹ ਖੋਲਕੇ ਚੈਕ ਕਰਨ ਤੇ ਉਹਨਾਂ ਵਿਚੋਂ ਭੁੱਕੀ-ਚੂਰਾ ਪੋਸਤ ਬਰਾਮਦ ਹੋਇਆ। ਦੋਸ਼ੀਆਂ ਵਿਰੁੱਧ ਮੁਕੱਦਮਾ ਨੰਬਰ 21 ਅ/ਧ 15/25/61/85 ਐਨ.ਡੀ.ਪੀ.ਐਸ ਐਕਟ ਥਾਣਾ ਸੁਧਾਰ ਦਰਜ ਰਜਿਸਟਰ ਕੀਤਾ ਗਿਆ। ਇਸ ਦਾ ਦੂਜਾ ਸਾਥੀ ਜਸਵਿੰਦਰ ਸਿੰਘ ਮੌਕਾ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਐਸ. ਐਸ. ਪੀ. ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਉਹਨਾਂ ਪਾਸੋ ਹੋਰ ਪੁੱਛਗਿੱਛ ਕੀਤੀ ਜਾਵੇਗੀ, ਜਿਨ੍ਹਾਂ ਤੋਂ ਹੋਰ ਖੁਲਾਸੇ ਅਤੇ ਰਿਕਵਰੀ ਹੋਣ ਦੀ ਸੰਭਾਵਨਾ ਹੈ। ਫਰਾਰ ਹੋਏ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਰੇਡ ਕੀਤੇ ਜਾ ਰਹੇ ਹਨ ਅਤੇ ਖੂਫੀਆ ਸੋਰਸ ਲਗਾਏ ਗਏ ਹਨ, ਜਿਹਨਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਪੇਸ਼ ਅਦਾਲਤ ਕੀਤਾ ਜਾਵੇਗਾ।

New York