updated 12:10 PM UTC, Apr 22, 2019
Headlines:

ਹਰਿਆਣਾ ਦੀ ਭਾਜਪਾ ਸਰਕਾਰ ਨੇ ਵਿਕਾਸ ਦੇ ਬਹੁਤ ਕੰਮ ਕਰਵਾਏ ਹਨ - ਮੁੱਖ ਮੰਤਰੀ

ਚੰਡੀਗੜ - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਮੌਜ਼ੂਦਾ ਸਰਕਾਰ ਨੇ 55 ਮਹੀਨੇ ਵਿਚ ਇੰਨੇ ਵਿਕਾਸ ਕੰਮ ਕਰਵਾ ਦਿੱਤੇ ਹਨ ਕਿ ਪਿਛਲੀ ਸਰਕਾਰਾਂ 55 ਸਾਲ ਵਿਚ ਵੀ ਨਹੀਂ ਕਰ ਸਕੀਆ| ਇਸ ਸਰਕਾਰ ਨੇ ਨਾ ਸਿਰਫ ਵਿਵਸਥਾ ਬਦਲੀ, ਸਗੋਂ ਆਮ ਜਨਤਾ ਦੇ ਜੀਵਨ ਨੂੰ ਸੁੱਖੀ ਬਣਾਉਣ ਲਈ ਇਕ ਮਜਬੂਤ ਪ੍ਰਸ਼ਾਸਨਿਕ ਤੰਤਰ ਨੂੰ ਵਿਕਸਿਤ ਕੀਤਾ ਹੈ| ਸਰਕਾਰ ਦਾ ਯਤਨ ਹੈ ਕਿ ਲੋਕਾਂ ਨੂੰ ਹਰ ਸਹੂਲਤ ਘਰ ਬੈਠੇ ਮਹੁੱਇਆ ਹੋਵੇ|ਮੁੱਖ ਮੰਤਰੀ ਅੱਜ ਰੋਹਤਕ ਵਿਚ ਆਯੋਜਿਤ ਕਲਾਨੌਰ ਵਿਧਾਨ ਸਭਾ ਹਲਕੇ ਵਿਚ ਜਨ ਵਿਸ਼ਵਾਸ ਰੈਲੀ ਨੂੰ ਸੰਬੋਧਤ ਕਰ ਰਹੇ ਸਨ|ਉਨਾਂ ਕਿਹਾ ਕਿ ਸਾਲ 2014 ਵਿਚ ਭਾਜਪਾ ਨੇ ਜਦੋਂ ਸੱਤਾ ਸਾਂਭੀ ਤਾਂ ਉਸ ਸਮੇਂ ਪੂਰੇ ਸੂਬੇ ਵਿਚ ਇਕ ਭਿਆਨਕ ਸਥਿਤੀ ਬਣੀ ਹੋਈ ਸੀ| ਲੋਕਾਂ ਦਾ ਦੁੱਖ ਸਾਫ ਝਲਕਦਾ ਸੀ| ਭ੍ਰਿਸ਼ਟਾਚਾਰ ਕਾਫੀ ਸੀ| ਅਪਰਾਧਿਆਂ ਨੂੰ ਸਿਆਸੀ ਸਰੰਖਣ ਪ੍ਰਾਪਤ ਸੀ| ਭਾਜਪਾ ਦੀ ਸਰਕਾਰ ਨੇ ਇਸ ਸਥਿਤੀ ਨੂੰ ਸਮਝਿਆ ਅਤੇ ਵਿਵਸਥਾ ਬਦਲਾਅ ਦਾ ਕੰਮ ਕੀਤਾ| ਉਨਾਂ ਕਿਹਾ ਕਿ ਈ-ਦਿਸ਼ਾ ਕੇਂਦਰਾਂ ਦੀ ਸਥਾਪਨਾ ਕੀਤੀ ਗਈ| ਅੰਤਯੋਦਯ ਸਰਲ ਕੇਂਦਰ ਖੋਲੇ ਗਏ| ਪਿੰਡ ਸਕੱਤਰਤੇ ਵਿਚ ਕੰਪਿਊਟਰ ਆਪਰੇਟਰਾਂ ਦੀ ਤੈਨਾਤੀ ਕੀਤੀ ਗਈ| ਇਸ ਤਰਾਂ ਨਾਲ ਲੋਕਾਂ ਨੂੰ ਆਸਾਨ ਤਰੀਕੇ ਨਾਲ ਸੇਵਾਵਾਂ ਦੇਣ ਦਾ ਕੰਮ ਕੀਤਾ ਗਿਆ| ਉਨਾਂ ਕਿਹਾ ਕਿ ਪਹਿਲਾਂ ਜਮੀਨ ਦੀ ਰਜਿਸਟਰੀਆਂ ਵਿਚ ਭ੍ਰਿਸ਼ਟਾਚਾਰ ਹੁੰਦਾ ਸੀ, ਲੇਕਿਨ ਭਾਜਪਾ ਦੀ ਸਰਕਾਰ ਨੇ ਵਿਵਸਥਾ ਨੂੰ ਬਦਲਦੇ ਹੋਏ ਰਜਿਸਟਰੀਆਂ ਆਨਲਾਈਨ ਕਰ ਦਿੱਤੀ ਅਤੇ ਨਾਲ ਹੀ ਇੰਤਕਾਲ ਕਰਨ ਦੀ ਵਿਵਸਥਾ ਕੀਤੀ| ਇਸ ਤਰਾਂ ਨਾਲ ਭਾਜਪਾ ਦੀ ਸਰਕਾਰ ਨੇ ਵਿਚੌਲਿਆਂ ਨੂੰ ਖਤਮ ਕਰਨ ਦਾ ਕੰਮ ਕੀਤਾ|ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰਾਂ ਦੌਰਾਨ ਕਰਮਚਾਰੀਆਂ ਦੇ ਤਬਾਦਲਿਆਂ ਵਿਚ ਵੀ ਭਾਰੀ ਭ੍ਰਿਸ਼ਟਾਚਾਰ ਹੁੰਦਾ ਸੀ| ਭਾਜਪਾ ਸਰਕਾਰ ਨੇ ਤਬਾਦਲੇ ਦੀ ਆਨਲਾਈਨ ਨੀਤੀ ਬਣਾਈ, ਜੋ ਕਿ ਪੂਰੇ ਦੇਸ਼ ਵਿਚ ਰੋਲ ਮਾਡਲ ਬਣ ਚੁੱਕੀ ਹੈ| ਪਿਛਲੀ ਸਰਕਾਰਾਂ ਵਿਚ ਨੌਕਰੀਆਂ ਦੀ ਨਿਲਾਮੀ ਕੀਤੀ ਜਾਂਦੀ ਸੀ| ਭਾਜਪਾ ਦੀ ਸਰਕਾਰ ਨੇ ਇਸ ਕੁਪ੍ਰਥਾ ਨੂੰ ਵੀ ਬੰਦ ਕੀਤਾ ਅਤੇ ਹੁਣ ਬਿਨਾਂ ਕਿਸੇ ਸਿਫਾਰਿਸ਼ ਦੇ ਮੈਰੀਟ ਦੇ ਆਧਾਰ 'ਤੇ ਨੌਕਰੀਆਂ ਦਿੱਤੀਆਂ ਜਾਂਦੀ ਹਨ| ਇਸ ਤਰਾਂ ਨਾਲ ਦੁਕਾਨਦਾਰਾਂ ਤੇ ਵਪਾਰੀਆਂ ਨੂੰ ਤੰਗ ਕਰਨ ਵਾਲੇ ਇੰਸਪੈਕਟਰੀ ਰਾਜ 'ਤੇ ਵੀ ਭਾਜਪਾ ਦੀ ਸਰਕਾਰ ਨੇ ਨੱਥ ਪਾਈ| ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਸਮਾਜ ਦੇ ਹਰੇਕ ਵਿਅਕਤੀ ਨੂੰ ਇਮਾਨਦਾਰੀ ਮੰਨ ਕੇ ਚਲਦੀ ਹੈ, ਲੇਕਿਨ ਇਸ ਦੇ ਬਾਵਜੂਦ ਵੀ ਜੇਕਰ ਕੋਈ ਗੜਬੜ ਕਰਦੇ ਹੋਏ ਪਾਇਆ ਜਾਂਦਾ ਹੈ ਤਾਂ ਉਸ ਨੂੰ ਬਖ਼ਸਿਆ ਨਹੀਂ ਜਾਵੇਗਾ|ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪਿਛਲੀ ਸਰਕਾਰਾਂ ਦੌਰਾਨ ਲੋਕਾਂ ਨੂੰ ਬਿਜਲੀ ਦੇ ਬਿਲ ਨਾ ਭਰਨ ਦੇ ਨਾਂਅ 'ਤੇ ਬਹਿਕਾਇਆ ਜਾਂਦਾ ਸੀ| ਬਿਜਲੀ ਲਿਗਮ ਵਿਚ 27,000 ਕਰੋੜ ਰੁਪਏ ਦਾ ਘਾਟਾ ਸੀ| ਭਾਜਪਾ ਦੀ ਸਰਕਾਰ ਨੇ ਬਿਲ ਨਿਪਟਨ ਯੋਜਨ ਬਣਾਈ ਅਤੇ 4,000 ਕਰੋੜ ਦੇ ਬਿਲਾਂ ਵਿਚੋਂ 500 ਕਰੋੜ ਰੀਂਪਏ ਦੀ ਰਕਮ ਵਸੂਲ ਕਰਕੇ ਯੋਜਨਾ ਦੀ ਤਹਤਿ 3500 ਕਰੋੜ ਰੁਪਏ ਮੁਆਫ ਕਰ ਦਿੱਤੇ| ਉਨਾਂ ਕਿਹਾ ਕਿ ਬਿਜਲੀ ਨਿਗਮ ਦੀ ਚਾਰ ਕੰਪਨੀਆਂ ਹਨ ਅਤੇ ਸਰਕਾਰ ਦੀ ਯੋਜਨਾ ਦੇ ਚਲਦੇ ਚਾਰੋਂ ਕੰਪਨੀਆਂ ਲਾਭ ਦੀ ਸਥਿਤੀ ਵਿਚ ਆ ਗਈ ਹੈ| 6 ਮਹੀਨੇ ਪਹਿਲਾਂ ਸਰਕਾਰ ਵੱਲੋਂ ਲਏ ਗਏ ਫੈਸਲੇ ਦੇ ਤਹਿਤ ਬਿਜਲੀ ਦੇ ਬਿਲ ਲਗਭਗ ਅੱਧੇ ਕਰ ਦਿੱਤੇ ਗਏ ਹਨ| ਸੂਬੇ ਦੇ ਲਗਭਗ ਅੱਧੇ ਪਿੰਡਾਂ ਵਿਚ 24 ਘੰਟੇ ਬਿਜਲੀ ਮਹੁੱਇਆ ਕਰਵਾਈ ਜਾ ਰਹੀ ਹੈ| ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਬਾਕੀ ਬੱਚੇ ਅੱਧੇ ਪਿੰਡ ਵੀ ਸਰਕਾਰ ਦੀ ਯੋਜਨਾ ਦਾ ਲਾਭ ਚੁੱਕਦੇ ਹਨ ਤਾਂ ਸਰਕਾਰ ਬਿਜਲੀ ਦੀ ਕੀਮਤ ਹੋਰ ਵੀ ਘੱਟ ਕਰ ਦੇਵੇਗੀ| ਸਰਕਾਰ ਵੱਲੋਂ ਚਲਾਈ ਜਾ ਰਹੀ ਭਲਾਈ ਯੋਜਨਾਵਾਂ ਦਾ ਜਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਗਰੀਬ ਪਰਿਵਾਰਾਂ ਨੂੰ ਵਧੀਆ ਸਿਹਤ ਸਹੂਲਤ ਮਹੁੱਇਆ ਕਰਵਾਉਣ ਲਈ ਆਯੂਸ਼ਮਾਨ ਭਾਰਤ ਯੋਜਨਾ ਲਾਗੂ ਕੀਤੀ ਗਈ ਹੈ| ਇਸ ਯੋਜਨਾ ਦੇ ਤਹਿਤ ਬਿਮਾਰੀ 'ਤੇ 5 ਲੱਖ ਰੁਪਏ ਸਾਲਾਨਾ ਰਕਮ ਖਰਚ ਕੀਤੀ ਜਾਂਦੀ ਹੈ| ਹੁਣ ਤਕ 15 ਲੱਖ ਤੋਂ ਵੱਧ ਪਰਿਵਾਰਾਂ ਦਾ ਯੋਜਨਾ ਦੇ ਤਹਿਤ ਬੀਮਾ ਹੋ ਚੁੱਕਿਆ ਹੈ| ਮੁੱਖ ਮੰਤਰੀ ਨੇ ਕਿਹਾ ਕਿ ਇਸ ਤਰਾਂ ਨਾਲ ਪ੍ਰਧਾਨ ਮੰਤਰੀ ਰਿਹਾਇਸ਼ ਯੋਜਨਾ ਲਾਗੂ ਕੀਤੀ ਗਈ ਹੈ| ਸਾਲ 2022 ਤਕ ਅਜਿਹੇ ਕੋਈ ਪਰਿਵਾਰ ਨਹੀਂ ਬਚੇਗਾ, ਜਿਸ ਦੇ ਸਰ 'ਤੇ ਛੱਤ ਨਾ ਹੋਵੇ|ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਤਹਿਤ ਹਰ ਘਰ ਵਿਚ ਗੈਸ ਕੁਨੈਕਸ਼ਨ ਦੇਣ ਦਾ ਟੀਚਾ ਨਿਰਧਾਰਿਤ ਕੀਤਾ ਹੈ| ਉਨਂ ਕਿਹਾ ਕਿ ਵਿਰੋਧੀ ਪਾਰਟੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਤੋਂ ਡਰ ਗਏ ਹਨ| ਡਰੇ ਹੋਏ ਲੋਕ ਹੀ ਗਠਬੰਧਨ ਬਣਾਉਣ ਦਾ ਕੰਮ ਕਰ ਰਹੇ ਹਨ| ਉਨਾਂ ਕਿਹਾ ਕਿ ਅਜਹੇ ਗਠਬੰਧਨਾਂ ਦਾ ਕੋਈ ਭਵਿੱਖ ਨਹੀਂ ਹੈ| ਮੁੱਖ ਮੰਤਰੀ ਨੇ ਰੈਲੀ ਵਿਚ ਕਲਾਨੌਰ ਵਿਧਾਨ ਸਭਾ ਦੇ ਲੋਕਾਂ ਨੂੰ ਕਰੋੜਾਂ ਰੁਪਏ ਦੇ ਵਿਕਾਸ ਪਰਿਯੋਜਨਾਵਾਂ ਦਾ ਤੋਹਫਾ ਦਿੱਤਾ| ਵੱਖ-ਵੱਖ ਵਿਕਾਸ ਪਰਿਯੋਜਨਾਵਾਂ ਲਈ ਮੁੱਖ ਮੰਤਰੀ ਨੇ 224 ਕਰੋੜ ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ|ਮੁੱਖ ਮੰਤਰੀ ਮਨੋਹਰ ਲਾਲ ਰੈਲੀ ਤੋਂ ਬਾਅਦ ਰੋਹਤਕ ਖੰਡ ਮਿਲ ਪੁੱਜੇ ਅਤੇ ਉਨਾਂ ਨੇ ਉੱਥੇ ਕਿਸਾਨਾਂ ਨਾਲ ਗਲਬਾਤ ਕੀਤੀ| ਕਿਸਾਨਾਂ ਨੇ ਗੰਨੇ ਦੇ ਕੀਮਤ ਵੱਧਾਉਣ 'ਤੇ ਮੁੱਖ ਮੰਤਰੀ ਦਾ ਧੰਨਵਾਦ ਪ੍ਰਗਟਾਇਆ|ਰੈਲੀ ਨੂੰ ਸੰਬੋਧਤ ਕਰਦੇ ਹੋਏ ਸਹਿਕਾਰਤਾ ਰਾਜ ਮੰਤਰੀ ਮਨੀਸ਼ ਕੁਮਾਰ ਗ੍ਰੋਵਰ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਨੇ ਨਾ ਸਿਰਫ ਭ੍ਰਿਸ਼ਟ ਵਿਵਸਥਾ ਨੂੰ ਬਦਲਣ ਦਾ ਕੰਮ ਕੀਤਾ ਹੈ, ਸਗੋਂ ਇਹ ਵੀ ਸੰਦੇਸ਼ ਦੇ ਦਿੱਤਾ ਹੈ ਕਿ ਭਾਜਪਾ ਦੀ ਸਰਕਾਰ ਲਕੀਰ ਦੀ ਫਕੀਰ ਵਾਲੀ ਸਰਕਾਰ ਨਹੀਂ ਹੈ| ਉਨਾਂ ਕਿਹਾ ਕਿ ਪਿਛਲੀ ਜਿੰਨੀ ਵੀ ਸਰਕਾਰਾਂ ਸਨ, ਉਹ ਪੁਰਾਣੇ ਢੰਗ ਨਾਲ ਕੰਮ ਕਰ ਰਹੀ ਸੀ ਅਤੇ ਕੋਈ ਵੀ ਮੁੱਖ ਮੰਤਰੀ ਵਿਵਸਥਾ ਬਦਲਣ ਦਾ ਸਾਹਸ ਨਹੀਂ ਕਰ ਪਾਇਆ|

5°C

New York

Sunny

Humidity: 49%

Wind: 22.53 km/h

  • 03 Jan 2019 7°C 3°C
  • 04 Jan 2019 8°C 1°C