updated 6:40 AM GMT, Feb 19, 2019
Headlines:

ਸੂਬਾ ਸਰਕਾਰ ਨੇ ਗਾਂ ਸੇਵਾ ਕਮਿਸ਼ਨ ਦਾ ਬਜਟ ਵੱਧਾ ਕੇ 30 ਕਰੋੜ ਰੁਪਏ ਕੀਤਾ - ਖੇਤੀਬਾੜੀ ਤੇ ਪਸ਼ੂਪਾਲਣ ਮੰਤਰੀ

ਚੰਡੀਗੜ - ਗਾਂ ਸਰੰਖਣ ਨੂੰ ਬੜਾਵਾ ਦੇਣ ਲਈ ਸੂਬਾ ਸਰਕਾਰ ਨੇ ਗਾਂ ਸੇਵਾ ਕਮਿਸ਼ਨ ਦਾ ਬਜਟ ਵੱਧਾ ਕੇ 30 ਕਰੋੜ ਰੁਪਏ ਕਰ ਦਿੱਤਾ ਹੈ, ਜਦੋਂ ਕਿ ਗਾਂ ਦੀ ਨਸਲ ਸੁਧਾਰ ਤੇ ਦੁੱਧ ਉਤਪਾਦਨ ਵੱਧਾਉਣ ਲਈ 50 ਕਰੋੜ ਰੁਪਏ ਦੀ ਲਾਗਤ ਨਾਲ ਮਸ਼ੀਨਾਂ ਸਥਾਪਿਤ ਕੀਤੀਆਂ ਹਨ| ਨਵੀਂ ਤਕਨੀਕ ਨਾਲ ਅਜਿਹੀ ਵਿਛੜੀ ਪੈਦਾ ਕੀਤੀ ਜਾਵੇਗੀ, ਜਿਸ ਨਾਲ ਦੁੱਧ ਉਤਪਾਦਨ ਨੂੰ ਪ੍ਰੋਤਸਾਹਨ ਮਿਲੇਗਾ|ਇਹ ਗੱਲ ਹਰਿਆਣਾ ਦੇ ਖੇਤੀਬਾੜੀ ਤੇ ਪਸ਼ੂਪਾਲਣ ਮੰਤਰੀ ਓਮ ਪ੍ਰਕਾਸ਼ ਧਨਖੜ ਨੇ ਅੱਜ ਝੱਜਰ ਵਿਚ ਬਸੰਤ ਪੰਚਮੀ ਦੇ ਮੌਕੇ 'ਤੇ ਕਹੀ| ਸ੍ਰੀ ਧਨਖੜ ਨੇ ਕਿਹਾ ਕਿ ਸਾਡੀ ਸਰਕਾਰ ਨੇ ਗਾਂ ਸੁਰੱਖਿਆ ਦਾ ਦੇਸ਼ ਵਿਚ ਸੱਭ ਤੋਂ ਵੱਡਾ ਕਾਨੂੰਨ ਬਣਾ ਕੇ ਲਾਗੂ ਕੀਤਾ| ਪਸ਼ੂ ਪਾਲਣ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰ ਦੇ ਸਮੇਂ ਗਾਂ ਸੇਵਾ ਕਮਿਸ਼ਨ ਦਾ ਬਜਟ ਲਗਭਗ 50 ਲੱਖ ਰੁਪਏ ਸੀ| ਸਾਡੀ ਸਰਕਾਰ ਨੇ ਗਾਂ ਸਰੰਖਣ ਤੇ ਵਿਕਾਸ ਦਾ ਬਜਟ ਵੱਧਾ ਕੇ 30 ਕਰੋੜ ਰੁਪਏ ਕੀਤਾ| ਉਨਾਂ ਕਿਹਾ ਕਿ ਸਾਡੀ ਦੇਸੀ ਨਸਲ ਦੀ ਗਾਂਵਾਂ ਦੀ ਚੰਗੀ ਨਸਲ ਦੀ ਵਛੜੀ ਪੈਦਾ ਹੋਵੇ, ਇਸ ਲਈ ਨਵੀਂ ਤਕਨੀਕ ਦੀ ਮਦਦ ਲਈ ਜਾ ਰਹੀ ਹੈ| ਇਸ ਲਈ ਲਗਭਗ 50 ਕਰੋੜ ਰੁਪਏ ਦੀ ਲਾਗਤ ਨਾਲ ਆਧੁਨਿਕ ਮਸ਼ੀਨਾਂ ਸਥਾਪਿਤ ਕੀਤੀ ਜਾ ਰਹੀ ਹੈ, ਜਿਸ ਦਾ ਫਾਇਦਾ ਪਸ਼ੂ ਪਾਲਕਾਂ ਨੂੰ ਜਲਦ ਮਿਲਣਾ ਸ਼ੁਰੂ ਹੋ ਜਾਵੇਗਾ| ਉਨਾਂ ਕਿਹਾ ਕਿ ਪਸ਼ੂ ਨਸਲ ਸੁਧਾਰ ਲਈ ਲਗਭਗ 53 ਸ਼੍ਰੇਣੀਆਂ ਵਿਚ ਪਹਿਲਾ ਰਹਿਣ ਵਾਲੇ ਪਸ਼ੂ ਪਾਲਕ ਨੂੰ 2.50 ਲੱਖ ਰੁਪਏ ਤਕ ਇਨਾਮ ਵਿਚ ਦਿੱਤੇ ਜਾ ਰਹੇ ਹਨ| ਪਸ਼ੂ ਰਤਨ ਐਵਾਰਡ ਸ਼ੁਰੂ ਕੀਤਾ ਗਿਆ ਹੈ, ਜਿਸ ਦੇ ਤਹਿਤ ਇਕ ਲੱਖ ਰੁਪਏ ਤਕ ਐਵਾਰਡ ਦਿੱਤੇ ਜਾ ਰਹੇ ਹਨ| ਉਨਾਂ ਕਿਹਾ ਕਿ ਸਾਡਾ ਯਤਨ ਦੁੱਧ ਉਤਪਾਦਨ ਨੂੰ ਵੱਧਾ ਕੇ ਪਸ਼ੂ ਪਾਲਕਾਂ ਦੀ ਆਮਦਨ ਨੂੰ ਵੱਧਾਉਣਾ ਹੈ|

5°C

New York

Sunny

Humidity: 49%

Wind: 22.53 km/h

  • 03 Jan 2019 7°C 3°C
  • 04 Jan 2019 8°C 1°C