updated 12:10 PM UTC, Apr 22, 2019
Headlines:

ਪੰਜਾਬ ਦੀਆਂ ਖੰਡ ਮਿੱਲਾਂ ’ਚ ਗੰਨੇ ਦੀ ਪਿੜਾਈ 8 ਤੋਂ : ਸੁਖਜਿੰਦਰ ਸਿੰਘ ਰੰਧਾਵਾ

ਚੰਡੀਗੜ੍ਹ - ਸਹਿਕਾਰਤਾ ਮੰਤਰੀ ਸ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸੂਬੇ ਦੀਆਂ ਸਮੂਹ ਖੰਡ ਮਿਲਾਂ ਵਿਚ ਗੰਨੇ ਦੀ ਪਿੜਾਈ ਦਾ ਕੰਮ 8 ਤੋਂ 15 ਨਵੰਬਰ ਤਕ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ੂਗਰਫੈਡ ਵਲੋਂ ਇਸ ਸੰਬੰਧੀ ਸਾਰੀਆਂ ਖੰਡ ਮਿਲਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ ਕਿ ਤੈਅ ਸਮੇਂ ਦੌਰਾਨ ਸਾਰੀਆਂ ਖੰਡ ਮਿਲਾਂ ਆਪਣੇ ਪ੍ਰਬੰਧ ਕਰ ਕੇ ਗੰਨੇ ਦੀ ਪਿੜਾਈ ਦਾ ਕੰਮ ਸ਼ੁਰੂ ਕਰ ਲੈਣ ਤਾਂ ਜੋ ਗੰਨਾ ਕਾਸ਼ਤਕਾਰ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਦਿਕਤ ਨਾ ਆਵੇ।ਅਜ ਇਥੇ ਜਾਰੀ ਪ੍ਰੈਸ ਬਿਆਨ ਵਿਚ ਸਹਿਕਾਰਤਾ ਮੰਤਰੀ ਸ ਰੰਧਾਵਾ ਨੇ ਰਾਜਸੀ ਮਨਸ਼ਾ ਨਾਲ ਵਿਰੋਧ ਕਰ ਰਹੀਆਂ ਧਿਰਾਂ ਨੂੰ ਕਿਹਾ ਕਿ ਪਿਛਲੀ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਗੰਨੇ ਦੀ ਪਿੜਾਈ ਦਾ ਕੰਮ ਕਈ ਵਾਰ ਦਸੰਬਰ ਦੇ ਅਧ ਤਕ ਸ਼ੁਰੂ ਹੁੰਦਾ ਸੀ ਜਦੋਂ ਕਿ ਉਨ੍ਹਾਂ ਵਲੋਂ ਇਕ ਮਹੀਨਾ ਐਡਵਾਂਸ ਸ਼ੁਰੂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਸ ਵੇਲੇ ਉਨ੍ਹਾਂ ਵਿਰੋਧ ਕਿਉਂ ਨਹੀਂ ਕੀਤਾ।ਇਸੇ ਦੌਰਾਨ ਸ਼ੂਗਰਫੈਡ ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਦਵਿੰਦਰ ਸਿੰਘ ਨੇ ਕਿਹਾ ਕਿ ਸਹਿਕਾਰਤਾ ਮੰਤਰੀ ਦੇ ਹਦਾਇਤਾਂ ਉਤੇ ਸਾਰੀਆਂ ਖੰਡ ਮਿਲਾਂ ਵਿਚ ਗੰਨੇ ਦੀ ਪਿੜਾਈ ਦਾ ਕੰਮ 8 ਤੋਂ 15 ਨਵੰਬਰ ਤਕ ਸ਼ੁਰੂ ਹੋ ਜਾਵੇਗਾ।

5°C

New York

Sunny

Humidity: 49%

Wind: 22.53 km/h

  • 03 Jan 2019 7°C 3°C
  • 04 Jan 2019 8°C 1°C