updated 6:12 AM UTC, Nov 21, 2019
Headlines:

ਲੜੀ ਜਿੱਤਣਾ ਬੰਗਲਾਦੇਸ਼ ਲਈ ਅਹਿਮ: ਮਹਿਮੂਦੁੱਲ੍ਹਾ

ਬੰਗਲਾਦੇਸ਼ ਦੇ ਮਹਿਮੂਦੁੱਲ੍ਹਾ ਨੇ ਅੱਜ ਕਿਹਾ ਕਿ ਮੇਜ਼ਬਾਨ ਭਾਰਤ ਖ਼ਿਲਾਫ਼ ਟੀ-20 ਲੜੀ ਵਿੱਚ ਜਿੱਤ ਬੰਗਲਾਦੇਸ਼ ਕ੍ਰਿਕਟ ਲਈ ਬੇਹੱਦ ਅਹਿਮ ਹੋਵੇਗੀ। ਬੰਗਲਾਦੇਸ਼ ਕ੍ਰਿਕਟ ਟੀਮ ਇਸ ਸਮੇਂ ਮੁਸ਼ਕਲ ਹਾਲਾਤ ’ਚੋਂ ਲੰਘ ਰਹੀ ਹੈ। ਉਸ ਦਾ ਸਟਾਰ ਹਰਫ਼ਨਮੌਲਾ ਕ੍ਰਿਕਟਰ ਸ਼ਾਕਿਬ ਅਲ ਹਸਨ ਮੁਅੱਤਲ ਦਾ ਸਾਹਮਣਾ ਕਰ ਰਿਹਾ ਹੈ। ਮਹਿਮੂਦੁੱਲ੍ਹਾ ਨੇ ਭਾਰਤ ਖ਼ਿਲਾਫ਼ ਦੂਜੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਤੋਂ ਪਹਿਲਾਂ ਪੱਤਰਕਾਰਾਂ ਨੂੰ ਕਿਹਾ, ‘‘ਜੇਕਰ ਤੁਸੀਂ ਹਾਲ ਦੀਆਂ ਘਟਨਾਵਾਂ ਵੇਖੋ, ਬੰਗਲਾਦੇਸ਼ ਕ੍ਰਿਕਟ ਵਿੱਚ ਜੋ ਹੋਇਆ, ਉਸ ਨੂੰ ਵੇਖਦਿਆਂ ਲੜੀ ਵਿੱਚ ਜਿੱਤ ਬੰਗਲਾਦੇਸ਼ ਕ੍ਰਿਕਟ ਲਈ ਅਹਿਮ ਹੈ ਅਤੇ ਇਸ ਨਾਲ ਟੀਮ ਦਾ ਹੌਸਲਾ ਵੀ ਵਧੇਗਾ।’’ ਉਸ ਨੇ ਕਿਹਾ, ‘‘ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਭਾਰਤ ਨੂੰ ਹਰਾਉਣ ਲਈ ਬਿਹਤਰੀਨ ਕ੍ਰਿਕਟ ਖੇਡਣੀ ਹੋਵੇਗੀ ਕਿਉਂਕਿ ਅਸੀਂ ਜਾਣਦੇ ਹਾਂ ਕਿ ਉਸ ਦੀ ਟੀਮ ਦੇਸ਼ ਅਤੇ ਵਿਦੇਸ਼ ਵਿੱਚ ਚੰਗਾ ਪ੍ਰਦਰਸ਼ਨ ਕਰ ਰਹੀ ਹੈ।’’

New York