updated 6:12 AM UTC, Nov 21, 2019
Headlines:

ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਦੂਜਾ ਟੀ-20 ਅੱਜ

ਕ੍ਰਿਕਟ ਦੀ ਸਭ ਤੋਂ ਛੋਟੀ ਵੰਨਗੀ ਵਿੱਚ ਇੱਕ ਵਾਰ ਫਿਰ ਦਬਾਅ ਵਿੱਚ ਆਇਆ ਭਾਰਤ ਵੀਰਵਾਰ ਨੂੰ ਇੱਥੇ ਬੰਗਲਾਦੇਸ਼ ਖ਼ਿਲਾਫ਼ ਹੋਣ ਵਾਲੇ ਦੂਜੇ ਟੀ-20 ਕੌਮਾਂਤਰੀ ਮੈਚ ਵਿੱਚ ਜਿੱਤ ਨਾਲ ਲੜੀ ਬਰਾਬਰ ਕਰਨ ਦੀ ਕੋਸ਼ਿਸ਼ ਕਰੇਗਾ। ਦੂਜੇ ਪਾਸੇ ਨੌਂ ਮੈਚਾਂ ਵਿੱਚ ਭਾਰਤ ਨੂੰ ਪਹਿਲੀ ਵਾਰ ਹਰਾਉਣ ਮਗਰੋਂ ਮਹਿਮਾਨ ਟੀਮ ਲੜੀ ਜਿੱਤਣ ਦੇ ਇਰਾਦੇ ਨਾਲ ਉਤਰੇਗੀ। ਇਸ ਮੈਚ ’ਤੇ ਚੱਕਰਵਾਤੀ ਤੂਫ਼ਾਨ ਦਾ ਖ਼ਤਰਾ ਵੀ ਮੰਡਰਾ ਰਿਹਾ ਹੈ। ਭਾਰਤ ਨੂੰ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦੌਰਾਨ ਐਤਵਾਰ ਨੂੰ ਪਹਿਲੇ ਟੀ-20 ਮੈਚ ਵਿੱਚ ਸੱਤ ਵਿਕਟਾਂ ਨਾਲ ਹਾਰ ਮਿਲੀ ਸੀ।ਬੰਗਲਾਦੇਸ਼ ਲਈ ਇਹ ਨਤੀਜਾ ਬਿਹਰਤੀਨ ਹੈ, ਜੋ ਤਨਖ਼ਾਹ ਅਤੇ ਹੋਰ ਮੁੱਦਿਆਂ ਦੇ ਸਬੰਧ ਵਿੱਚ ਖਿਡਾਰੀਆਂ ਦੀ ਹੜਤਾਲ ਮਗਰੋਂ ਇੱਥੇ ਆਈ ਹੈ। ਭਾਰਤੀ ਦੌਰੇ ’ਤੇ ਰਵਾਨਾ ਹੋਣ ਤੋਂ ਠੀਕ ਪਹਿਲਾਂ ਸੱਟੇਬਾਜ਼ੀ ਬਾਰੇ ਜਾਣਕਾਰੀ ਨਾ ਦੇਣ ਕਾਰਨ ਉਸ ਦਾ ਸਟਾਰ ਹਰਫ਼ਨਮੌਲਾ ਸ਼ਾਕਿਬ ਅਲ ਹਾਸਨ ਮੁਅੱਤਲ ਦਾ ਸਾਹਮਣਾ ਕਰ ਰਿਹਾ ਹੈ। ਭਾਰਤ ਨੂੰ ਬੀਤੇ ਕੁੱਝ ਸਮੇਂ ਦੌਰਾਨ ਟੀ-20 ਵਿੱਚ ਉਸ ਤਰ੍ਹਾਂ ਦੀ ਸਫ਼ਲਤਾ ਨਹੀਂ ਮਿਲੀ, ਜਿਸ ਤਰ੍ਹਾਂ ਦੀ ਟੀਮ ਨੇ ਇੱਕ ਰੋਜ਼ਾ ਕੌਮਾਂਤਰੀ ਅਤੇ ਟੈਸਟ ਕ੍ਰਿਕਟ ਵਿੱਚ ਹਾਸਲ ਕੀਤੀ ਹੈ। ਇਸ ਸਾਲ ਦੇ ਨਤੀਜੇ ਵੀ ਇਹੀ ਵਿਖਾਉਂਦੇ ਹਨ।

New York