updated 6:12 AM UTC, Nov 21, 2019
Headlines:

ਭਾਰਤ ਦੀਆਂ ਨਜ਼ਰਾਂ ਟੈਸਟ ਲੜੀ ਹੂੰਝਣ ’ਤੇ

ਭਾਰਤ ਪਹਿਲਾਂ ਦੋ ਮੁਕਾਬਲੇ ਜਿੱਤ ਦੇ ਤਿੰਨ ਟੈਸਟ ਮੈਚਾਂ ਦੀ ਲੜੀ ਜਿੱਤ ਚੁੱਕਾ ਹੈ ਜਿਸ ਕਾਰਨ 19 ਅਕਤੂਬਰ ਤੋਂ ਇੱਥੋਂ ਸ਼ੁਰੂ ਹੋਣ ਵਾਲਾ ਤੀਜਾ ਟੈਸਟ ਮੈਚ ਰਸਮੀ ਲੱਗ ਰਿਹਾ ਹੈ, ਪਰ ਇਸ ’ਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਲਈ ਮਹੱਤਵਪੂਰਨ ਅੰਕ ਦਾਅ ’ਤੇ ਲੱਗੇ ਹੋਣਗੇ। ਇਸ ਲਈ ਕਪਤਾਨ ਵਿਰਾਟ ਕੋਹਲੀ ਦੀ ਟੀਮ ਦੱਖਣੀ ਅਫਰੀਕਾ ਖਿਲਾਫ਼ ਇਸ ਆਖਰੀ ਮੈਚ ’ਚ ਕੋਈ ਵੀ ਕਸਰ ਨਹੀਂ ਛੱਡੇਗੀ। ਇਸ ਮੈਚ ’ਚ ਜਿੱਤ ਦਰਜ ਕਰਨ ਵਾਲੀ ਟੀਮ ਨੂੰ 40 ਅੰਕ ਮਿਲਣਗੇ। ਭਾਰਤ ਇਨ੍ਹਾਂ ਅੰਕਾਂ ਤੋਂ ਇਲਾਵਾ ਇਹ ਲੜੀ 3-0 ਨਾਲ ਹੂੰਝਣ ਦੇ ਇਰਾਦੇ ਨਾਲ ਵੀ ਮੈਦਾਨ ’ਚ ਉੱਤਰੇਗਾ।ਵਿਸ਼ਵ ਚੈਂਪੀਅਨਸ਼ਿਪ ’ਚ ਭਾਰਤ ਦੇ ਅਜੇ ਚਾਰ ਮੈਚਾਂ ’ਚ 200 ਅੰਕ ਹਨ ਤੇ ਉਸ ਨੇ ਆਪਣੇ ਮਜ਼ਬੂਤ ਵਿਰੋਧੀਆਂ ਨਿਊਜ਼ੀਲੈਂਡ ਤੇ ਸ੍ਰੀਲੰਕਾ ’ਤੇ 140 ਅੰਕਾਂ ਦੀ ਲੀਡ ਬਣਾ ਰੱਖੀ ਹੈ। ਕੋਹਲੀ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਆਖਰੀ ਟੈਸਟ ਮੈਚ ’ਚ ਵੀ ਕਾਫੀ ਦਾਅ ’ਤੇ ਲੱਗਾ ਹੋਇਆ ਹੈ ਤੇ ਉਨ੍ਹਾਂ ਦੀ ਟੀਮ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਵਰਤੇਗੀ।ਦੂਜੇ ਪਾਸੇ ਦੱਖਣੀ ਅਫਰੀਕੀ ਬੱਲੇਬਾਜ਼ਾਂ ਨੇ ਵਿਸ਼ਾਖਾਪਟਨਮ ’ਚ ਕੁਝ ਦਮ ਦਿਖਾਇਆ ਪਰ ਪੁਣੇ ’ਚ ਉਹ ਨਾਕਾਮ ਰਹੇ ਸੀ।

New York