updated 6:49 AM UTC, Oct 19, 2019
Headlines:

ਇੰਗਲੈਂਡ ਤੇ ਆਸਟਰੇਲੀਆ ’ਚ ਸੈਮੀ-ਫਾਈਨਲ ਅੱਜ

ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ ਦਾ ਦੂਜਾ ਸੈਮੀ-ਫਾਈਨਲ ਮੈਚ ਵੀਰਵਾਰ ਨੂੰ ਮੇਜ਼ਬਾਨ ਇੰਗਲੈਂਡ ਅਤੇ ਆਸਟਰੇਲੀਆ ਦੀਆਂ ਟੀਮਾਂ ਵਿਚਾਲੇ ਖੇਡਿਆ ਜਾਵੇਗਾ। ਪਹਿਲੀ ਵਾਰ ਵਿਸ਼ਵ ਕੱਪ ਜਿੱਤਣ ਦੀਆਂ ਦਰਾਂ ’ਤੇ ਖੜ੍ਹੀ ਮੇਜ਼ਬਾਨ ਟੀਮ ਨੂੰ ਆਸਟਰੇਲੀਆ ’ਤੇ ਜਿੱਤ ਦਰਜ ਕਰਨ ਲਈ ਆਪਣੀ ਪੂਰੀ ਸ਼ਕਤੀ ਲਾਉਣੀ ਪਵੇਗੀ। ਇੰਗਲੈਂਡ 2015-ਵਿਸ਼ਵ ਕੱਪ ਦੇ ਪਹਿਲੇ ਗੇੜ ਵਿੱਚੋਂ ਹੀ ਬਾਹਰ ਹੋ ਗਿਆ ਸੀ। ਇਸ ਮਗਰੋਂ ਉਸ ਨੇ ਖ਼ੁਦ ਨੂੰ ਮਜ਼ਬੂਤ ਕੀਤਾ ਅਤੇ ਇੱਕ ਰੋਜ਼ਾ ਰੈਂਕਿੰਗਜ਼ ਵਿੱਚ ਇਸਦੀ ਟੀਮ ਚੋਟੀ ਦੀ ਟੀਮ ਵਜੋਂ ਉਭਰੀ। ਇੰਗਲੈਂਡ 1979, 1987 ਅਤੇ 1992 ਵਿੱਚ ਫਾਈਨਲ ਤੱਕ ਪਹੁੰਚਿਆ, ਪਰ ਵਿਸ਼ਵ ਕੱਪ ਨਹੀਂ ਜਿੱਤ ਸਕਿਆ। ਦੂਜੇ ਪਾਸੇ ਛੇਵੇਂ ਖ਼ਿਤਾਬ ਦੀ ਦੌੜ ਵਿੱਚ ਲੱਗਿਆ ਆਸਟਰੇਲੀਆ ਵੀ ਟੂਰਨਾਮੈਂਟ ਵਿੱਚ ਲਗਾਤਾਰ ਚੰਗਾ ਪ੍ਰਦਰਸ਼ਨ ਕਰਦਾ ਆ ਰਿਹਾ ਹੈ। ਉਸ ਨੇ ਸਾਰੇ ਛੇ ਸੈਮੀ-ਫਾਈਨਲ ਜਿੱਤੇ ਹਨ ਅਤੇ 1999 ਵਿੱਚ ਦੱਖਣੀ ਅਫਰੀਕਾ ਖ਼ਿਲਾਫ਼ ਮੈਚ ਟਾਈ ਹੋ ਗਿਆ ਸੀ।

New York