updated 6:49 AM UTC, Oct 19, 2019
Headlines:

ਸੈਮੀਫਾਈਨਲ 'ਚ ਖ਼ਤਮ ਹੋਇਆ ਭਾਰਤ ਦਾ ਸਫ਼ਰ

ਮਾਨਚੇਸਟਰ - ਮਾਨਚੈਸਟਰ 'ਚ ਵਿਸ਼ਵ ਕੱਪ 2019 ਦੇ ਪਹਿਲੇ ਸੈਮੀਫਾਈਨਲ ਮੈਚ ਵਿੱਚ ਭਾਰਤ ਨੂੰ ਨਿਊਜ਼ੀਲੈਂਡ ਨੇ 18 ਦੌੜਾਂ ਨਾਲ ਹਰਾ ਦਿੱਤਾ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਨਿਊਜ਼ੀਲੈਂਡ ਦੀ ਟੀਮ ਨੇ 50 ਓਵਰਾਂ ਵਿੱਚ 8 ਵਿਕਟਾਂ 'ਤੇ 239 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਭਾਰਤੀ ਟੀਮ ਨੇ 49.3 ਓਵਰਾਂ ਵਿੱਚ 10 ਵਿਕਟਾਂ 'ਤੇ 221 ਦੌੜਾਂ ਬਣਾਈਆਂ। ਗੌਰਤਲਬ ਹੈ ਕਿ ਇਹ ਮੈਚ ਮੰਗਲਵਾਰ ਨੂੰ ਖੇਡਿਆ ਜਾਣਾ ਸੀ, ਪਰ ਮੀਂਹ ਦੀ ਵਜ੍ਹਾ ਕਾਰਨ ਇਹ ਤੈਅ ਦਿਨ ਵਿੱਚ ਪੂਰਾ ਨਹੀਂ ਹੋ ਸਕਿਆ। ਮੰਗਲਵਾਰ ਨੂੰ ਸਿਰਫ 46.1 ਓਵਰਾਂ ਦਾ ਖੇਡ ਹੋਇਆ ਜਿਸ ਵਿੱਚ ਕੀ.ਵੀ. ਟੀਮ ਨੇ 46.1 ਓਵਰਾਂ ਵਿੱਚ 6 ਵਿਕਟਾਂ 'ਤੇ 211 ਦੌੜਾਂ ਬਣਾਈਆਂ।। ਬੁੱਧਵਾਰ ਦੀ ਪਹਿਲੀ ਪਾਰੀ ਨੂੰ ਪੂਰਾ ਕਰਦੇ ਹੋਏ ਨਿਊਜ਼ੀਲੈਂਡ ਦੀ ਟੀਮ ਨੇ 3.5 ਓਵਰਾਂ ਵਿੱਚ 3 ਵਿਕਟਾਂ 'ਤੇ 28 ਦੌੜਾਂ ਬਣਾਈਆਂ।

New York